ਨਵੀਂ ਦਿੱਲੀ— ਪਿਛਲੇ ਦਿਨਾਂ ਤੋਂ ਬਾਜ਼ਾਰਾਂ 'ਚ ਜਾਰੀ ਗਿਰਾਵਟ ਵੀਰਵਾਰ ਨੂੰ ਰੁਕ ਗਈ ਹੈ। ਸੁਸਤ ਅਰਥਵਿਵਸਥਾ ਵਿਚਕਾਰ ਬੀਤੇ ਦਿਨ ਅਮਰੀਕੀ ਫੈਡਰਲ ਰਿਜ਼ਰਵ ਦੇ ਮੁਖੀ ਜੇਰੋਮ ਪਾਵੇਲ ਨੇ ਸੰਕੇਤ ਦਿੱਤਾ ਹੈ ਕਿ ਕੇਂਦਰੀ ਬੈਂਕ ਜਲਦ ਹੀ ਪਾਲਿਸੀ ਦਰਾਂ 'ਚ ਕਟੌਤੀ ਕਰ ਸਕਦਾ ਹੈ।
ਚੀਨ ਦਾ ਬਾਜ਼ਾਰ ਸ਼ੰਘਾਈ ਕੰਪੋਜ਼ਿਟ ਹਰੇ ਨਿਸ਼ਾਨ 'ਚ ਕਾਰੋਬਾਰ ਕਰ ਰਿਹਾ ਹੈ। ਹਾਂਗਕਾਂਗ ਦਾ ਹੈਂਗ ਸੇਂਗ ਵੀ ਮਜਬੂਤੀ 'ਚ ਹੈ। ਸਿੰਗਾਪੁਰ 'ਚ ਨੈਸ਼ਨਲ ਸਟਾਕ ਐਕਸਚੇਂਜ ਦਾ ਐੱਸ. ਜੀ. ਐਕਸ. ਨਿਫਟੀ ਵੀ ਤੇਜ਼ੀ 'ਚ ਹੈ। ਉੱਥੇ ਹੀ, ਦੱਖਣੀ ਕੋਰੀਆ ਦਾ ਕੋਸਪੀ ਤੇ ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ ਵੀ ਬੜ੍ਹਤ 'ਚ ਹਨ।
ਸ਼ੰਘਾਈ ਕੰਪੋਜਿਟ 0.6 ਫੀਸਦੀ ਦੀ ਮਜਬੂਤੀ ਨਾਲ 2,931 'ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਇਲਾਵਾ ਐੱਸ. ਜੀ. ਐਕਸ. ਨਿਫਟੀ 47.50 ਅੰਕ ਯਾਨੀ 0.4 ਫੀਸਦੀ ਦੀ ਤੇਜ਼ੀ ਨਾਲ 11,542 'ਤੇ ਕਾਰੋਬਾਰ ਕਰ ਰਿਹਾ ਹੈ। ਜਪਾਨ ਦਾ ਨਿੱਕੇਈ 75 ਅੰਕ ਯਾਨੀ 0.4 ਫੀਸਦੀ ਦੀ ਮਜਬੂਤੀ ਨਾਲ 21,609 ਦੇ ਪੱਧਰ 'ਤੇ ਹੈ। ਹਾਂਗਕਾਂਗ ਦਾ ਹੈਂਗ ਸੈਂਗ 330 ਅੰਕ ਦੀ ਤੇਜ਼ੀ ਨਾਲ 28,533 'ਤੇ ਕਾਰੋਬਾਰ ਕਰ ਰਿਹਾ ਹੈ। ਉੱਥੇ ਹੀ, ਦੱਖਣੀ ਕੋਰੀਆ ਦੇ ਇੰਡੈਕਸ ਕੋਸਪੀ 'ਚ 1.2 ਫੀਸਦੀ ਦੀ ਤੇਜ਼ੀ ਹੈ, ਇਹ 2,082 'ਤੇ ਕਾਰੋਬਾਰ ਕਰ ਰਿਹਾ ਹੈ। ਸਿੰਗਾਪੁਰ ਦਾ ਸਟ੍ਰੇਟਸ ਟਾਈਮਜ਼ 25 ਅੰਕ ਚੜ੍ਹ ਕੇ 3,366 'ਤੇ ਕਾਰੋਬਾਰ ਕਰ ਰਿਹਾ ਹੈ।
US ਬਾਜ਼ਾਰ ਹਰੇ ਨਿਸ਼ਾਨ 'ਚ ਬੰਦ, S&P-500 3 ਹਜ਼ਾਰ ਤੋਂ ਪਾਰ
NEXT STORY