ਨਵੀਂ ਦਿੱਲੀ — ਫਰਵਰੀ 'ਚ ਸਰਕਾਰ ਨੇ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਬਿਟਕਵਾਇਨ ਨੈੱਟਵਰਕ ਦਾ ਹਿੱਸਾ ਬਣਨ ਤੋਂ ਰੋਕ ਦਿੱਤਾ ਸੀ। ਇਸ ਤੋਂ ਬਾਅਦ ਉਹ ਲੋਕ ਜਿੰਨ੍ਹਾਂ ਕੋਲ ਵਿਦੇਸ਼ੀ ਬੈਂਕਾਂ ਵਿਚ ਖਾਤਾ ਹੈ ਜਾਂ ਜਿੰਨ੍ਹਾਂ ਦੇ ਰਿਸ਼ਤੇਦਾਰ ਵਿਦੇਸ਼ਾਂ ਵਿਚ ਰਹਿ ਰਹੇ ਹਨ ਉਹ ਹੀ ਬਿਟਕਵਾਇਨ ਦੀ ਖਰੀਦ ਜਾਂ ਵਿਕਰੀ ਕਰ ਰਹੇ ਸਨ।
ਹੁਣ ਦੇਸ਼ 'ਚ ਬਿਟਕਵਾਇਨ ਦਾ ATM ਖੁੱਲ੍ਹ ਗਿਆ ਹੈ ਜਿਸਦੀ ਸਹਾਇਤਾ ਨਾਲ ਕੋਈ ਵੀ ਕ੍ਰਿਪਟੋਕਰੰਸੀ ਖਰੀਦ ਜਾਂ ਵੇਚ ਸਕਦਾ ਹੈ। ਕ੍ਰਿਪਟੋਕਰੰਸੀ ਐਕਸਚੇਂਜ ਯੂਨੀਅਨ ਨੇ ਬੈਂਗਲੁਰੂ ਦੇ ਇਕ ਮੋਲ 'ਚ ਬਿਟਕਵਾਇਨ ਦਾ ਪਹਿਲਾ ATM(ਕਿਓਸਕ) ਸਥਾਪਤ ਕੀਤਾ ਹੈ।
ਕਿਓਸਕ(ATM) ਦੀ ਪਛਾਣ
ATM ਨਿਰਮਾਤਾ ਕੰਪਨੀ ਐੱਨ.ਸੀ.ਆਰ. ਨੇ ਇਸ ਨੂੰ ਤਿਆਰ ਕੀਤਾ ਹੈ। ਕੁਝ ਬਦਲਾਅ ਤੋਂ ਇਲਾਵਾ ਇਹ ਮਸ਼ੀਨ ਆਮ ਬੈਂਕ ਮਸ਼ੀਨ ਦੀ ਤਰ੍ਹਾਂ ਹੀ ਹੈ। ਕ੍ਰਿਪਟੋਕਰੰਸੀ ਕਾਰੋਬਾਰ 'ਚ ਬੈਂਕਾਂ ਦੇ ਸ਼ਾਮਲ ਹੋਣ 'ਤੇ ਰੋਕ ਕਾਰਨ ਮਸ਼ੀਨ ਵਿਚ ਡੈਬਿਟ-ਕ੍ਰੈਡਿਟ ਕਾਰਡ ਸਲਾਟ ਨੂੰ ਡਿਸਏਬਲ ਕਰ ਦਿੱਤਾ ਗਿਆ ਹੈ।
ਇਨ੍ਹਾਂ ਬੂਥ ਨੂੰ ਕਿਓਸਕ ਇਸ ਲਈ ਕਹਿ ਰਹੇ ਹਾਂ ਕਿਉਂਕਿ ਲੋਕ ਇਸ ਨੂੰ ਆਮ ATM ਸਮਝ ਕੇ ਇਸ ਵਿਚੋਂ ਨਕਦੀ ਕਢਵਾਉਣ ਲਈ ਪਹੁੰਚ ਰਹੇ ਹਨ।
ਯੂਨੀਕੋਨ ਅਤੇ ਇਸ ਦੀ ਯੁਨਿਟ ਯੂਨੀਡੈਸਕ ਦੇ ਗਾਹਕ 500 ਰੁਪਏ ਮੁੱਲ ਦੇ ਨੋਟਾਂ ਵਿਚ 1,000-10,000 ਰੁਪਏ ਦੇ ਵਿਚਕਾਰ ਦੀ ਰਾਸ਼ੀ ਪ੍ਰਤੀ ਦਿਨ ਪ੍ਰਤੀ ਟਰਾਂਜੈਕਸ਼ਨ ਜਮ੍ਹਾਂ ਕਰਵਾ ਸਕਦੇ ਹਨ ਜਾਂ ਕਢਵਾ ਸਕਦੇ ਹਨ। ਗਾਹਕ ਆਪਣੇ ਖਾਤੇ 'ਚ ਮੌਜੂਦ ਰਕਮ ਨਾਲ ਇਸ ATM ਦੇ ਸਹਾਰੇ ਦੂਜੀ ਕ੍ਰਿਪਟੋਕਰੰਸੀ ਵੀ ਖਰੀਦ ਸਕਦੇ ਹਨ।
ਯੂਨੀਕਾਨ ਦੇ ਬਾਨੀ ਅਤੇ ਸੀ.ਈ.ਓ. ਸਾਤਵਿਕ ਵਿਸ਼ਵਨਾਥ ਨੇ ਕਿਹਾ,'ਸਾਡੇ ਕੋਲ 13 ਲੱਖ ਗਾਹਕ ਹਨ ਅਤੇ ਸਾਨੂੰ ਉਮੀਦ ਹੈ ਕਿ ਇਹ ਗਾਹਕਾਂ ਦੀਆਂ ਦਿੱਕਤਾਂ ਨੂੰ ਦੂਰ ਕਰ ਦੇਵੇਗਾ।
ਕਿਸ ਤਰ੍ਹਾਂ ਕਰੇਗਾ ਕੰਮ
ਗਾਹਕ ਨੂੰ ਪਹਿਲੇ ਬੈਂਗਲੁਰੂ ਦੇ ਪੁਰਾਣੇ ਹਵਾਈ ਅੱਡੇ ਦੇ ਨੇੜੇ ਕੇਮ ਫਾਰਟ ਮੋਲ 'ਚ ਸਥਿਤ ਯੂਨੀਕਾਨ ਦੇ ਦਫਤਰ 'ਚ ਰਜਿਸਟਰਡ ਹੋਣਾ ਹੋਵੇਗਾ। ਇਸ ਤੋਂ ਬਾਅਦ ਗਾਹਕ ਨੂੰ ਆਪਣੇ ਮੋਬਾਇਲ ਨੰਬਰ ਤੋਂ ਰਜਿਸਟਰੇਸ਼ਨ ਕਰਨਾ ਹੋਵੇਗਾ। ਮੋਬਾਇਲ 'ਤੇ ਆਏ ਪਾਸਵਰਡ ਨੂੰ ਪਾਉਣਾ ਹੋਵੇਗਾ। ਇਸ ਤੋਂ ਬਾਅਦ ਪੈਨ ਨੰਬਰ, ਫੋਨ ਨੰਬਰ, ਪਤਾ, ਬੈਂਕ ਡਿਟੇਲ ਦੇ ਨਾਲ ਆਪਣਾ ਵੈਰੀਫਿਕੇਸ਼ ਕਰਵਾਉਣਾ ਹੋਵੇਗਾ। ਪੈਸਾ ਕਢਵਾਉਣ ਅਤੇ ਜਮ੍ਹਾ ਕਰਵਾਉਣ ਲਈ 12 ਨੰਬਰ ਵਾਲਾ ਓ.ਟੀ.ਪੀ.(ਵਨ ਟਾਈਮ ਪਾਸਵਰਡ) ਪਾਉਣਾ ਹੋਵੇਗਾ। ਯੂਨੀਕਾਨ ਵਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਗਾਹਕ ਇਸ ATM ਦੇ ਜ਼ਰੀਏ ਆਪਣੀ ਵੈਲਿਊ ਦੇ ਮੁਤੈਬਕ 10 ਬਿਟਕਵਾਇਨ ਤੱਕ ਖਰੀਦ ਸਕਦਾ ਹੈ ਅਤੇ ਵੇਚ ਸਕਦਾ ਹੈ। ਸਾਰੀਆਂ ਟਰਾਂਜੈਕਸ਼ਨ ਰੁਪਏ 'ਚ ਹੋਣਗੀਆਂ।
ਭਾਰਤੀਆਂ ਵਲੋਂ ਬਿਟਕਵਾਇਨ ਦੀ ਵਰਤੋਂ
ਬੈਨ ਤੋਂ ਪਹਿਲਾਂ ਭਾਰਤੀ ਬਿਟਕਵਾਇਨ ਦਾ ਇਸਤੇਮਾਲ Nafa.in ਤੋਂ ਤੋਹਫਾ ਖਰੀਦਣ, ਪਦਮਾ ਬੁੱਕ ਹਾਊਸ ਤੋਂ ਕਿਤਾਬਾਂ ਖਰੀਦਣ, ਮਿਊਜ਼ਿਕ ਸੀ.ਡੀ. ਅਤੇ ਬਸ ਦੀ ਟਿਕਟ ਖਰੀਦਣ ਲਈ ਵੀ ਕੀਤਾ ਜਾ ਸਕਦਾ ਸੀ।
ਇਸ ਸਮੇਂ ਭਾਰਤੀ ਲੋਕ ਇਸਦਾ ਇਸਤੇਮਾਲ ਆਮਤੌਰ 'ਤੇ ਜਾਪਾਨ ਵਰਗੇ ਦੇਸ਼ਾਂ 'ਚ ਕਰਦੇ ਹਨ ਜਿਥੇ ਇਸ ਨਾਲ ਲੈਣ-ਦੇਣ ਸਵੀਕਾਰ ਕੀਤਾ ਜਾਂਦਾ ਹੈ। ਬਹੁਤ ਸਾਰੇ ਲੋਕ ਇਸ ਨੂੰ ਸਿਰਫ ਨਿਵੇਸ਼ ਦੇ ਨਜ਼ਰੀਏ ਨਾਲ ਹੀ ਖਰੀਦ ਰਹੇ ਹਨ।
ਯੂਨੀਕਾਨ ਦੇ ਬਾਨੀ ਵਿਸ਼ਵਨਾਥ ਨੇ ਕਿਹਾ ਕਿ ਫਰਵਰੀ 'ਚ ਬੈਨ ਲੱਗਣ ਤੋਂ ਬਾਅਦ ਵੀ ਉਨ੍ਹਾਂ ਦੇ ਪਲੇਟਫਾਰਮ 'ਤੇ ਗਾਹਕਾਂ ਦੀ ਸੰਖਿਆ 18 ਫੀਸਦੀ ਤੋਂ ਵਧ ਕੇ 13 ਲੱਖ ਹੋ ਚੁੱਕੀ ਹੈ।
ਉਨ੍ਹਾਂ ਨੇ ਕਿਹਾ,' ਵਿੱਤ ਮੰਤਰੀ ਦਾ ਬਿਆਨ ਬਹੁਤ ਹੀ ਸਪੱਸ਼ਟ ਸੀ। ਉਨ੍ਹਾਂ ਨੇ ਕਿਹਾ ਕਿ ਕ੍ਰਿਪਟੋਕਰੰਸੀ ਭਾਰਤ ਵਿਚ ਲੀਗਲ ਟੈਂਡਰ ਨਹੀਂ ਹੈ। ਉਨ੍ਹਾਂ ਨੇ ਇਸ ਨੂੰ ਗੈਰ-ਕਾਨੂੰਨੀ ਟੈਂਡਰ ਨਹੀਂ ਕਿਹਾ। ਇਸ ਵਿਚ ਵੱਡਾ ਫਰਕ ਹੈ। ਇਸ ਦਾ ਮਤਲਬ ਇਹ ਹੈ ਕਿ ਤੁਸੀਂ ਵਲੋਂ ਕੀਤੇ ਨਿਵੇਸ਼ ਦਾ ਜੋਖਮ ਖੁਦ ਸਹਿਣ ਕਰੋਗੇ ਅਤੇ ਇਸ ਇੰਡਸਟਰੀ ਲਈ ਕੋਈ ਰੈਗੁਲੇਸ਼ਨ ਨਹੀਂ ਹੈ।'
ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਅਰੁਣ ਜੇਤਲੀ ਨੇ ਇਸ ਸਾਲ ਆਪਣੇ 1 ਫਰਵਰੀ ਦੇ ਬਜਟ ਭਾਸ਼ਣ ਵਿਚ ਕਿਹਾ ਸੀ ਕਿ ਕ੍ਰਿਪਟੋਕਰੰਸੀ, ਕਾਨੂੰਨੀ ਮੁਦਰਾ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਰਿਜ਼ਰਵ ਬੈਂਕ ਕਈ ਵਾਰ ਇਸ 'ਤੇ ਆਪਣੀ ਰਾਏ ਦੇ ਚੁੱਕਾ ਹੈ। ਰਿਜ਼ਰਵ ਬੈਂਕ ਨੇ ਬੈਂਕਾਂ, ਈ-ਵਾਲੇਟ ਆਦਿ ਨੂੰ ਕਿਸੇ ਵੀ ਵਿਅਕਤੀ ਜਾਂ ਸੰਸਥਾ ਨੂੰ ਕ੍ਰਿਪਟੋਕਰੰਸੀ ਖਰੀਦਣ ਦੀ ਸੁਵਿਧਾ ਦੇਣ 'ਤੇ ਪਾਬੰਦੀ ਲਗਾ ਦਿੱਤੀ ਸੀ।
ਦਸੰਬਰ 2013 ਵਿਚ ਸਥਾਪਤ ਯੂਨੀਕਾਨ ਦੇ ਮੁਖੀ ਵਿਸ਼ਵਨਾਥ ਨੇ ਕਿਹਾ,'ਦਿੱਲੀ ਅਤੇ ਮੁਬੰਈ ਵਿਚ ਵੀ ਕਿਓਸਕ ਲਗਾਏ ਜਾਣਗੇ। ਅਸੀਂ ਇਨ੍ਹਾਂ ਬੂਥ ਨੂੰ ਕਿਓਸਕ ਇਸ ਲਈ ਕਹਿ ਰਹੇ ਹਾਂ ਕਿਉਂਕਿ ਲੋਕ ਇਸ ਨੂੰ ਆਮ ATM ਸਮਝ ਕੇ ਇਸ ਵਿਚੋਂ ਨਕਦੀ ਕਢਵਾਉਣ ਲਈ ਪਹੁੰਚ ਰਹੇ ਹਨ।
24 ਅਕਤੂਬਰ ਨੂੰ ਹੋਵੇਗਾ ਚੀਨ-ਹਾਂਗਕਾਂਗ ਦੇ ਵਿਚਕਾਰ ਵਿਸ਼ਵ ਦੇ ਸਭ ਤੋਂ ਲੰਬੇ ਸਮੁੰਦਰੀ ਪੁੱਲ ਦਾ ਉਦਘਾਟਨ
NEXT STORY