ਜਲੰਧਰ- ਸੜਕਾਂ 'ਤੇ ਗੱਡੀਆਂ ਦੀ ਲੰਬੀਆਂ ਕਤਾਰਾਂ ਦੇ ਚੱਲਦੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਲੋਕ ਇਹ ਹੀ ਸੋਚਦੇ ਹਨ ਕਿ ਇਹ ਰੈਡ ਲਾਈਨ ਕਦੋਂ ਗਰੀਨ ਹੋਵੱਗੀ ਅਤੇ ਅਸੀਂ ਅਗੇ ਵਧੀਏ। ਦੁਨੀਆ ਭਰ ਦੇ ਭੀੜ ਭਾੜ ਵਾਲੇ ਸ਼ਹਿਰਾਂ ਦੀਆਂ ਸੜਕਾਂ ਦਾ ਇਹ ਆਮ ਨਜ਼ਾਰਾ ਹੈ, ਪਰ ਹੁਣ ਜਰਮਨ ਕਾਰ ਨਿਰਮਾਤਾ ਕੰਪਨੀ ਆਡੀ ਦੀ ਇਕ ਪਹਿਲ ਨਾਲ ਨਵੀਂ ਟੈਕਨਾਲੋਜੀ ਇਸ ਹਾਲਾਤ ਨੂੰ ਬਦਲਨ ਵਾਲੀ ਹੈ।
ਆਡੀ ਆਪਣੀ ਕਾਰਾਂ 'ਚ ਇਸ ਮਹੀਨੇ ਤੋਂ ਟ੍ਰੈਫਿਕ ਲਾਈਟ ਇੰਫਾਰਮੇਸ਼ਨ ਟੈਕਨਾਲੋਜੀ ਦਾ ਇਸਤੇਮਾਲ ਕਰਨ ਵਾਲੀ ਹੈ। ਇਸ ਟੈਕਨਾਲੋਜ਼ੀ ਦੇ ਰਾਹੀਂ ਆਡੀ ਦੀਆਂ ਕਾਰਾਂ ਟਰੈਫਿਕ ਸਿਗਨਲਸ ਨਾਲ ਸੰਪਰਕ ਕਰ ਸਕਣਗੀਆਂ ਅਤੇ ਡਰਾਇਵਰ ਨੂੰ ਟ੍ਰੈਫਿਕ ਲਾਈਟ ਦੇ ਰੈੱਡ ਜਾਂ ਗਰੀਨ ਹੋਣ ਦੀ ਜਾਣਕਾਰੀ ਪਹਿਲਾਂ ਹੀ ਦੇ ਸਕੇਗੀ। ਹਾਲਾਂਕਿ ਇਸ ਟੈਕਨਾਲੋਜ਼ੀ ਨੂੰ ਫਿਲਹਾਲ ਅਮਰੀਕਾ ਦੇ ਲਾਸ ਵੇਗਾਸ 'ਚ ਇਸਤੇਮਾਲ ਕੀਤਾ ਜਾਵੇਗਾ, ਅਗਲੇ ਸਾਲ ਤੱਕ ਇਹ ਸਹੂਲਤ ਕਈ ਹੋਰ ਅਮਰੀਕੀ ਸ਼ਹਿਰਾਂ 'ਚ ਉਪਲੱਬਧ ਹੋ ਜਾਵੇਗੀ। ਇਸ ਦੇ ਲਈ ਉਥੋਂ ਦੇ ਟ੍ਰੈਫਿਕ ਸਿਗਨਲਜ਼ ਨੂੰ ਵੀ ਅਪਗ੍ਰੇਡ ਕੀਤਾ ਜਾ ਰਿਹਾ ਹੈ।
ਅਮਰੀਕਾ 'ਚ ਇਹ ਟੈਕਨਾਲੋਜ਼ੀ 01 ਜੂਨ 2016 ਦੇ ਬਾਅਦ ਬਣੀ ਆਡੀ ਏ4, ਏ4 ਆਲਰੋਡ ਅਤੇ ਕਿਊ7 'ਚ ਮਿਲੇਗੀ। ਇਨ੍ਹਾਂ ਕਾਰਾਂ 'ਚ 4ਜੀ ਐੱਲ. ਟੀ. ਈ ਡਾਟਾ ਕੁਨੈਕਸ਼ਨ ਵਾਲੀ ਡਿਵਾਈਸ ਲੱਗੀ ਹੋਵੇਗੀ। ਆਡੀ ਓਨਰਸ ਨੂੰ ਇਸ ਦੇ ਲਈ ਸਟਰੀਮਿੰਗ ਸਰਵਿਸ ਪੈਕੇਜ ਲੈਣਾ ਹੋਵੇਗਾ, ਇਸ ਰਾਹੀਂ ਕੰਪਨੀ ਸਿੱਧੇ ਉਨ੍ਹਾਂ ਦੇ ਇੰਸਟਰੂਮੇਂਟ ਕਲਸਟਰ ਜਾਂ ਹੈੱਡ-ਅਪ ਡਿਸਪਲੇ ਯੂਨਿਟ 'ਤੇ ਅਗੇ ਆਉਣ ਵਾਲੇ ਟ੍ਰੈਫਿਕ ਸਿਗਨਲ ਦੀ ਜਾਣਕਾਰੀ ਭੇਜੇਗੀ। ਆਡੀ ਦੀ ਇਹ ਟੈਕਨਾਲੋਜੀ ਐਡਵਾਂਸ ਟ੍ਰੈਫਿਕ ਮੈਨੇਜਮੇਂਟ ਸਿਸਟਮ ਦੇ ਨਾਲ ਮਿਲਕੇ ਮਾਨਿਟਰਿੰਗ ਕਰੇਗੀ।
ਇਸ ਟੈਕਨਾਲੋਜੀ ਨਾਲ ਐਡਵਾਂਸ ਟਰੈਫਿਕ ਮੈਨੇਜਮੇਂਟ ਸਿਸਟਮ ਨੂੰ ਨੈਵੀਗੇਸ਼ਨ ਸਿਸਟਮ ਨਾਲ ਜੋੜਨ ਦੀ ਵੀ ਹੈ। ਇਸ ਦਾ ਫਾਇਦਾ ਇਹ ਹੋਵੇਗਾ ਕਿ ਨੈਵੀਗੇਸ਼ਨ ਤੁਹਾਨੂੰ ਜ਼ਿਆਦਾ ਤੋਂ ਜ਼ਿਆਦਾ ਗ੍ਰੀਨ ਲਾਈਟ ਵਾਲੇ ਰਸਤਿਆਂ 'ਤੇ ਲੈ ਕੇ ਜਾਵੇਗਾ।
4,000mAh ਦੀ ਦਮਦਾਰ ਬੈਟਰੀ ਨਾਲ ਭਾਰਤ 'ਚ ਲਾਂਚ ਹੋਇਆ Lenovo K6 Note
NEXT STORY