ਨਵੀਂ ਦਿੱਲੀ– ਆਟੋਮੋਬਾਇਲ ਕੰਪਨੀਆਂ ਨੇ ਅਗਸਤ 2021 ’ਚ ਗੱਡੀਆਂ ਦੀ ਵਿਕਰੀ ਦੇ ਅੰਕੜੇ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਜੁਲਾਈ ਦੀ ਤੁਲਨਾ ’ਚ ਲਗਭਗ ਸਾਰੀਆਂ ਕੰਪਨੀਆਂ ਲਈ ਅਗਸਤ ’ਚ ਵਿਕਰੀ ਬਿਹਤਰ ਰਹੀ ਹੈ। ਯਾਨੀ ਸਾਰੀਆਂ ਕੰਪਨੀਆਂ ਦੀ ਗ੍ਰੋਥ ਵਧੀ ਹੈ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੂੰ ਸਾਲਾਨਾ ਆਧਾਰ ’ਤੇ 4.8 ਫੀਸਦੀ ਦੀ ਗ੍ਰੋਥ ਮਿਲੀ ਹੈ। ਉੱਥੇ ਹੀ ਹੁੰਡਈ ਦੀ ਸਾਲਾਨਾ ਗ੍ਰੋਥ 12.3 ਫੀਸਦੀ ਰਹੀ। ਦੇਸ਼ ਦੀ ਸਭ ਤੋਂ ਵੱਡੀ ਕਾਰ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ ਨੇ ਬੀਤੇ ਮਹੀਨੇ ਕੁੱਲ 1.30 ਲੱਖ ਗੱਡੀਆਂ ਵੇਚੀਆਂ। ਇਹ ਪਿਛਲੇ ਸਾਲ ਅਗਸਤ ਦੇ ਮੁਕਾਬਲੇ 4.8 ਫੀਸਦੀ ਜ਼ਿਆਦਾ ਹੈ। ਅਗਸਤ 2020 ’ਚ ਕੰਪਨੀ ਨੇ 1.24 ਲੱਖ ਗੱਡੀਆਂ ਵੇਚੀਆਂ ਸਨ।
ਬੀਤੇ ਸਾਲ ਅਗਸਤ ’ਚ ਕੰਪਨੀ ਨੇ 7920 ਯੂਨਿਟ ਬਰਾਮਦ ਕੀਤੀਆਂ ਸਨ ਜੋ ਬੀਤੇ ਮਹੀਨੇ ਵਧ ਕੇ 20,619 ਯੂਨਿਟ ਰਹੀ। ਯਾਨੀ ਕੰਪਨੀ ਨੇ 12,699 ਯੂਨਿਟ ਵੱਧ ਬਰਾਮਦ ਕੀਤੀਆਂ। ਹਾਲਾਂਕਿ ਕੰਪਨੀ ਨੂੰ ਘਰੇਲੂ ਵਿਕਰੀ ’ਚ 5.7 ਫੀਸਦੀ ਦਾ ਨੁਕਸਾਨ ਹੋਇਆ ਹੈ। ਅਗਸਤ 2020 ’ਚ ਕੰਪਨੀ ਦੀ ਘਰੇਲੂ ਵਿਕਰੀ 1.16 ਲੱਖ ਯੂਨਿਟ ਦੀ ਸੀ, ਜੋ ਬੀਤੇ ਮਹੀਨੇ ਘਟ ਕੇ 1.10 ਲੱਖ ਯੂਨਿਟ ਰਹੀ।
ਹੁੰਡਈ ਲਈ ਵੀ ਅਗਸਤ ਬਿਹਤਰ ਰਿਹਾ ਹੈ। ਕੰਪਨੀ ਨੂੰ ਸਾਲਾਨਾ ਆਧਾਰ ’ਤੇ 12.3 ਫੀਸਦੀ ਦੀ ਗ੍ਰੋਥ ਮਿਲੀ। ਬੀਤੇ ਮਹੀਨੇ ਕੰਪਨੀ ਨੇ 59,068 ਯੂਨਿਟ ਦੀ ਵਿਕਰੀ ਕੀਤੀ। ਅਗਸਤ 2020 ’ਚ ਇਹ 52,609 ਯੂਨਿਟ ਸੀ।
ਹੁੰਡਈ ਨੂੰ ਘਰੇਲੂ ਵਿਕਰੀ ’ਚ ਵੀ ਫਾਇਦਾ ਹੋਇਆ ਹੈ। ਕੰਪਨੀ ਨੇ ਬੀਤੇ ਮਹੀਨੇ 46,866 ਯੂਨਿਟ ਵੇਚੀਆਂ ਜੋ ਬੀਤੇ ਸਾਲ ਦੇ ਇਸੇ ਮਹੀਨੇ ਦੀ ਤੁਲਨਾ ’ਚ 2.3 ਫੀਸਦੀ ਜ਼ਿਆਦਾ ਹੈ। ਅਗਸਤ 2020 ’ਚ ਉਸ ਦੀ ਘਰੇਲੂ ਵਿਕਰੀ 45,809 ਯੂਨਿਟ ਦੀ ਸੀ। ਅਗਸਤ 2020 ’ਚ ਕੰਪਨੀ ਦੀ ਬਰਾਮਦ ’ਚ 79.4 ਫੀਸਦੀ ਦਾ ਉਛਾਲ ਆਇਆ। ਉਸ ਨੇ ਬੀਤੇ ਮਹੀਨੇ 12,202 ਯੁੂਨਿਟ ਬਰਾਮਦ ਕੀਤੀਆਂ ਜੋ ਅਗਸਤ 2020 ’ਚ 6,800 ਯੂਨਿਟ ਸੀ।
ਟਾਟਾ ਮੋਟਰਜ਼ ਨੂੰ 58.9 ਫੀਸਦੀ ਦੀ ਗ੍ਰੋਥ ਮਿਲੀ
ਟਾਟਾ ਮੋਟਰਜ਼ ਨੂੰ ਬੀਤੇ ਮਹੀਨੇ ਕੁੱਲ ਵਿਕਰੀ ’ਚ 58.9 ਫੀਸਦੀ ਦੀ ਸਾਲਾਨਾ ਗ੍ਰੋਥ ਮਿਲੀ ਸੀ। ਕੰਪਨੀ ਨੇ ਬੀਤੇ ਮਹੀਨੇ 57,995 ਯੂਨਿਟ ਦੀ ਵਿਕਰੀ ਕੀਤੀ ਜੋ ਅਗਸਤ 2020 ’ਚ 36,505 ਯੂਨਿਟ ਸੀ। ਕੰਪਨੀ ਦੀ ਘਰੇਲੂ ਵਿਕਰੀ ’ਚ ਵੀ 53 ਫੀਸਦੀ ਦਾ ਫਾਇਦਾ ਹੋਇਆ ਹੈ। ਬੀਤੇ ਮਹੀਨੇ ਕੰਪਨੀ ਦੀ ਘਰੇਲੂ ਵਿਕਰੀ 54,190 ਯੂਨਿਟ ਦੀ ਰਹੀ। ਬੀਤੇ ਸਾਲ ਅਗਸਤ ’ਚ ਉਸ ਦੀ ਘਰੇਲੂ ਵਿਕਰੀ 35,420 ਯੂਨਿਟ ਦੀ ਰਹੀ ਸੀ। ਟਾਟਾ ਮੋਟਰਜ਼ ਨੇ 66 ਫੀਸਦੀ ਦੀ ਸਾਲਾਨਾ ਗ੍ਰੋਥ ਨਾਲ ਕਮਰਸ਼ੀਅਲ ਵ੍ਹੀਕਲ ਦੀਆਂ 29,781 ਯੂਨਿਟ ਅਤੇ 51 ਫੀਸਦੀ ਦੀ ਸਾਲਾਨਾ ਗ੍ਰੋਥ ਨਾਲ ਯਾਤਰੀ ਵ੍ਹੀਕਲ ਦੀਆਂ 28,018 ਯੂਨਿਟ ਵੇਚੀਆਂ। ਸਕੋਡਾ ਆਟੋ ਇੰਡੀਆ ਨੇ ਕਿਹਾ ਕਿ ਅਗਸਤ 2021 ’ਚ ਉਸ ਦੀ ਵਿਕਰੀ ਲਗਭਗ ਚਾਰ ਗੁਣਾ ਹੋ ਕੇ 3,829 ਇਕਾਈ ਰਹੀ।
ਮਹਿੰਦਰਾ ਦੀ ਗ੍ਰੋਥ 21.6 ਫੀਸਦੀ ਘਟੀ
ਅਗਸਤ ’ਚ ਮਹਿੰਦਰਾ ਐਂਡ ਮਹਿੰਦਰਾ ਦੀ ਸਾਲਾਨਾ ਗ੍ਰੋਥ 21.6 ਫੀਸਦੀ ਘਟ ਗਈ। ਬੀਤੇ ਮਹੀਨੇ ਕੰਪਨੀ ਨੇ ਕੁੱਲ 21,360 ਗੱਡੀਆਂ ਵੇਚੀਆਂ। ਇਹ ਅੰਕੜਾ ਅਗਸਤ 2020 ’ਚ 27,229 ਗੱਡੀਆਂ ਦਾ ਸੀ। ਯਾਨੀ ਕੰਪਨੀ ਨੇ 5,869 ਯੂਨਿਟ ਘੱਟ ਵੇਚੀਆਂ। ਹਾਲਾਂਕਿ ਮਹਿੰਦਰਾ ਦਾ ਗੱਡੀਆਂ ਬਰਾਮਦ ਕਰਨ ਦਾ ਅੰਕੜਾ 43 ਫੀਸਦੀ ਵਧ ਗਿਆ। ਕੰਪਨੀ ਨੇ ਅਗਸਤ 2020 ’ਚ 955 ਯੂਨਿਟ ਬਰਾਮਦ ਕੀਤੀਆਂ ਸਨ ਜੋ ਬੀਤੇ ਮਹੀਨੇ ਵਧ ਕੇ 1,363 ਯੂਨਿਟ ਹੋ ਗਈਆਂ।
ਅਸ਼ੋਕ ਲੇਲੈਂਡ ਨੂੰ ਮਿਲੀ 48 ਫੀਸਦੀ ਦੀ ਗ੍ਰੋਥ
ਕਮਰਸ਼ੀਅਲ ਵ੍ਹੀਕਲ ਬਣਾਉਣ ਵਾਲੀ ਕੰਪਨੀ ਅਸ਼ੋਕ ਲੇਲੈਂਡ ਨੂੰ ਅਗਸਤ ’ਚ ਸਾਲਾਨਾ ਆਧਾਰ ’ਤੇ 48 ਫੀਸਦੀ ਦੀ ਗ੍ਰੋਥ ਮਿਲੀ ਹੈ। ਕੰਪਨੀ ਨੇ ਬੀਤੇ ਮਹੀਨੇ 9,360 ਇਕਾਈਆਂ ਦੀ ਵਿਕਰੀ ਕੀਤੀ। ਅਗਸਤ 2020 ’ਚ ਉਸ ਨੇ 6,325 ਇਕਾਈਆਂ ਵੇਚੀਆਂ ਸਨ। ਕੰਪਨੀ ਨੂੰ ਇਸ ਦੌਰਾਨ ਦਰਮਿਆਨੇ ਅਤੇ ਹੈਵੀ ਕਮਰਸ਼ੀਅਲ ਵ੍ਹੀਕਲ ਦੀ ਵਿਕਰੀ ’ਚ 79 ਫੀਸਦੀ ਦੀ ਸਾਲਾਨਾ ਗ੍ਰੋਥ ਮਿਲੀ ਹੈ। ਉਸ ਨੇ ਬੀਤੇ ਮਹੀਨੇ 4,632 ਇਕਾਈਆਂ ਵੇਚੀਆਂ ਜੋ ਬੀਤੇ ਸਾਲ ਇਸ ਮਹੀਨੇ 2,589 ਇਕਾਈਆਂ ਸਨ। ਇਸ ਤਰ੍ਹਾਂ ਲਾਈਟ ਕਮਰਸ਼ੀਅਲ ਵ੍ਹੀਕਲ ਵਿਕਰੀ ’ਚ ਉਸ ਨੂੰ ਸਾਲਾਨਾ 27 ਫੀਸਦੀ ਦੀ ਗ੍ਰੋਥ ਮਿਲੀ। ਉਸ ਨੇ ਅਗਸਤ 2021 ’ਚ 4,728 ਇਕਾਈਆਂ ਵੇਚੀਆਂ ਜੋ ਅਗਸਤ 2020 ’ਚ 3,736 ਇਕਾਈਆਂ ਸਨ।
ਬਜਾਜ ਆਟੋ ਨੂੰ 1.1 ਫੀਸਦੀ ਦਾ ਪ੍ਰਤੀ ਮਹੀਨਾ ਵਾਧਾ ਮਿਲਿਆ
ਟੂ-ਵ੍ਹੀਲਰ ਅਤੇ ਕਮਰਸ਼ੀਅਲ ਥ੍ਰੀ-ਵ੍ਹੀਲਰ ਅਤੇ ਫੋਰ-ਵ੍ਹੀਲਰ ਬਣਾਉਣ ਵਾਲੀ ਕੰਪਨੀ ਬਜਾਜ ਆਟੋ ਨੂੰ ਅਗਸਤ ’ਚ ਪ੍ਰਤੀ ਮਹੀਨਾਵਾਰ ਆਧਾਰ ’ਤੇ 1.1 ਫੀਸਦੀ ਦੀ ਮਾਮੂਲੀ ਗ੍ਰੋਥ ਮਿਲੀ। ਅਗਸਤ ’ਚ ਕੰਪਨੀ ਨੇ ਕੁੱਲ 3,73,270 ਯੂਨਿਟ ਦੀ ਵਿਕਰੀ ਕੀਤੀ। ਇਸ ਦੌਰਾਨ ਉਸ ਦੀ ਘਰੇਲੂ ਟੂ-ਵ੍ਹੀਲਰ ਵਿਕਰੀ 1.11 ਫੀਸਦੀ ਦੀ ਗ੍ਰੋਥ ਨਾਲ 1,57,971 ਯੂਨਿਟ ਰਹੀ। ਕੰਪਨੀ ਨੇ ਦੋਪਹੀਆ ਬਰਾਮਦ ਸੈਗਮੈਂਟ ’ਚ 15 ਫੀਸਦੀ ਦੇ ਉਛਾਲ ਨਾਲ 2,000,675 ਯੂਨਿਟ ਵੇਚੀਆਂ। ਹਾਲਾਂਕਿ ਬਜਾਜ ਆਟੋ ਲਈ ਕਮਰਸ਼ੀਅਲ ਵਿਕਰੀ ਦੇ ਅੰਕੜੇ ਬਿਹਤਰ ਨਹੀਂ ਰਹੇ। ਕੰਪਨੀ ਨੂੰ ਬੀਤੇ ਮਹੀਨੇ ਪ੍ਰਤੀ ਮਹੀਨਾ ਆਧਾਰ ’ਤੇ 9.3 ਫੀਸਦੀ ਦਾ ਨੁਕਸਾਨ ਹੋਇਆ। ਉਸ ਨੇ 34,960 ਯੂਨਿਟ ਦੀ ਵਿਕਰੀ ਕੀਤੀ।
ਐਸਕਾਰਟਸ ਨੇ ਦੱਸਿਆ ਕਿ ਉਸ ਦੀ ਟਰੈਕਟਰ ਵਿਕਰੀ 21.7 ਫੀਸਦੀ ਘਟ ਗਈ। ਟੋਯੋਟਾ ਕਿਰਲੋਸਕਰ ਮੋਟਰ (ਟੀ. ਕੇ.ਐੱਮ.) ਨੇ ਦੱਸਿਆ ਕਿ ਅਗਸਤ 2020 ਦੀ ਤੁਲਨਾ ’ਚ ਇਸ ਸਾਲ ਉਸ ਦੀ ਘਰੇਲੂ ਥੋਕ ਵਿਕਰੀ ’ਚ ਦੁੱਗਣੇ ਤੋਂ ਜ਼ਿਆਦਾ ਵਾਧਾ ਹੋਇਆ ਅਤੇ ਇਹ 12,772 ਇਕਾਈ ਰਹੀ। ਐੱਮ. ਜੀ. ਮੋਟਰ ਨੇ ਦੱਸਿਆ ਕਿ ਉਸ ਦੀ ਪ੍ਰਚੂਨ ਵਿਕਰੀ ਅਗਸਤ ’ਚ 51 ਫੀਸਦੀ ਦੇ ਵਾਧੇ ਨਾਲ 4,315 ਇਕਾਈ ਰਹੀ।
Axis Bank ਨੂੰ ਝਟਕਾ , RBI ਨੇ ਲਗਾਇਆ 25 ਲੱਖ ਦਾ ਜੁਰਮਾਨਾ
NEXT STORY