ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਐਕਸਿਸ ਬੈਂਕ ਲਿਮਟਿਡ ਨੂੰ Know Your Customer(KYC) ਦੀਆਂ ਕੁਝ ਵਿਵਸਥਾਵਾਂ ਦੀ ਉਲੰਘਣਾ ਕਰਨ ਦੇ ਦੋਸ਼ 'ਚ 25 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਕੇਂਦਰੀ ਬੈਂਕ ਨੇ ਕਿਹਾ ਕਿ ਐਕਸਿਸ ਬੈਂਕ ਦੇ ਇਕ ਗਾਹਕ ਦੇ ਖਾਤੇ ਦੀ ਫਰਵਰੀ-ਮਾਰਚ 2020 ਦੌਰਾਨ ਤਸਦੀਕ ਕੀਤੀ ਗਈ ਸੀ। ਜਾਂਚ ਦੇ ਦੌਰਾਨ ਪਾਇਆ ਗਿਆ ਕਿ ਐਕਸਿਸ ਬੈਂਕ, ਰਿਜ਼ਰਵ ਬੈਂਕ ਦੇ ਕੇ.ਵਾਈ.ਸੀ. ਨਿਰਦੇਸ਼ਾਂ ਦੀ 2016 ਵਿੱਚ ਸ਼ਾਮਲ ਉਪਬੰਧਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਿਹਾ। ਬਿਆਨ ਅਨੁਸਾਰ ਬੈਂਕ ਸਬੰਧਤ ਖਾਤੇ ਦੇ ਸੰਬੰਧ ਵਿੱਚ ਢੁਕਵੀਂ ਜਾਂਚ ਕਰਨ ਵਿੱਚ ਅਸਫਲ ਰਿਹਾ ਹੈ। ਐਕਸਿਸ ਬੈਂਕ ਇਹ ਯਕੀਨੀ ਨਹੀਂ ਬਣਾ ਸਕਿਆ ਕਿ ਖ਼ਾਤਾਧਾਰਕ ਦੇ ਖ਼ਾਤੇ ਵਿੱਚ ਲੈਣ -ਦੇਣ ਉਸਦੇ ਕਾਰੋਬਾਰ ਅਤੇ ਜੋਖਮ ਪ੍ਰੋਫਾਈਲ ਦੇ ਅਨੁਕੂਲ ਹੈ। ਆਰ.ਬੀ.ਆਈ. ਨੇ ਇਸ ਸਬੰਧ ਵਿੱਚ ਬੈਂਕ ਨੂੰ ਨੋਟਿਸ ਦਿੱਤਾ ਹੈ। ਨੋਟਿਸ ਦੇ ਜਵਾਬ ਅਤੇ ਮੌਖਿਕ ਵਿਆਖਿਆ 'ਤੇ ਵਿਚਾਰ ਕਰਨ ਤੋਂ ਬਾਅਦ, ਜੁਰਮਾਨਾ ਲਗਾਉਣ ਦਾ ਫੈਸਲਾ ਕੀਤਾ ਗਿਆ।
ਇਹ ਵੀ ਪੜ੍ਹੋ: 1 ਸਤੰਬਰ ਤੋਂ ਹੋ ਰਹੇ ਹਨ ਕਈ ਜ਼ਰੂਰੀ ਬਦਲਾਅ, ਤੁਹਾਡੀ ਆਰਥਿਕ ਸਥਿਤੀ ਨੂੰ ਕਰਨਗੇ ਪ੍ਰਭਾਵਿਤ
ਇਸ ਕਾਰਨ ਲੱਗਾ ਜੁਰਮਾਨਾ
ਇਹ ਜੁਰਮਾਨਾ ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਦੁਆਰਾ ਜਾਰੀ ਨਿਰਦੇਸ਼ਾਂ ਦੇ ਕੁਝ ਉਪਬੰਧਾਂ ਦੀ "ਉਲੰਘਣਾ/ਪਾਲਣਾ ਨਾ ਕਰਨ" ਕਾਰਨ ਲਗਾਇਆ ਗਿਆ ਹੈ। ਇਨ੍ਹਾਂ ਵਿੱਚ 'ਪ੍ਰਯੋਜਕ ਬੈਂਕਾਂ ਅਤੇ ਐਸਸੀਬੀ/ਯੂਸੀਬੀਜ਼ ਦੇ ਵਿਚਕਾਰ ਕਾਰਪੋਰੇਟ ਗਾਹਕਾਂ ਦੇ ਰੂਪ ਵਿੱਚ ਭੁਗਤਾਨ ਵਿਧੀ ਦੇ ਨਿਯੰਤਰਣ ਨੂੰ ਮਜ਼ਬੂਤ ਬਣਾਉਣਾ', 'ਬੈਂਕਾਂ ਵਿੱਚ ਸਾਈਬਰ ਸੁਰੱਖਿਆ ਢਾਂਚਾ' ਅਤੇ 'ਭਾਰਤੀ ਰਿਜ਼ਰਵ ਬੈਂਕ (ਬੈਂਕਾਂ ਦੁਆਰਾ ਮੁਹੱਈਆ ਕੀਤੀ ਜਾਣ ਵਾਲੀ ਵਿੱਤੀ ਸੇਵਾਵਾਂ) ਨਿਰਦੇਸ਼, 2016 ਸ਼ਾਮਲ ਹਨ। ਇਨ੍ਹਾਂ ਵਿੱਚ 'ਵਿੱਤੀ ਸ਼ਮੂਲੀਅਤ ਬੈਂਕਿੰਗ ਸੇਵਾਵਾਂ ਸਹੂਲਤ ਪ੍ਰਾਇਮਰੀ ਸੇਵਿੰਗਜ਼ ਬੈਂਕ ਡਿਪਾਜ਼ਿਟ ਖਾਤਾ', ਅਤੇ 'ਧੋਖਾਧੜੀ ਵਰਗੀਕਰਨ ਅਤੇ ਰਿਪੋਰਟਿੰਗ' ਸ਼ਾਮਲ ਹਨ।
ਇਹ ਵੀ ਪੜ੍ਹੋ: 1 ਮਹੀਨੇ ਬਾਅਦ ਕਰਨੀ ਹੋਵੇਗੀ 12 ਘੰਟੇ ਨੌਕਰੀ, ਘਟੇਗੀ ਤਨਖ਼ਾਹ ਤੇ ਵਧੇਗਾ PF
ਪਹਿਲਾਂ ਵੀ ਲੱਗ ਚੁੱਕੈ 5 ਕਰੋੜ ਦਾ ਜੁਰਮਾਨਾ
ਭਾਰਤੀ ਰਿਜ਼ਰਵ ਬੈਂਕ (ਆਰਬੀਆਈ) ਨੇ ਐਕਸਿਸ ਬੈਂਕ ਨੂੰ ਸਾਈਬਰ ਸੁਰੱਖਿਆ ਢਾਂਚੇ ਸਮੇਤ ਆਪਣੇ ਨਿਰਦੇਸ਼ਾਂ ਦੀਆਂ ਕੁਝ ਵਿਵਸਥਾਵਾਂ ਦੀ ਉਲੰਘਣਾ ਕਰਨ 'ਤੇ 5 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਹੈ। ਰਿਜ਼ਰਵ ਬੈਂਕ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਕੇਂਦਰੀ ਬੈਂਕ ਨਿਯਮਾਂ ਦੀ ਪਾਲਣਾ ਨਾ ਕਰਨ 'ਤੇ ਅਕਸਰ ਬੈਂਕਾਂ 'ਤੇ ਜੁਰਮਾਨਾ ਲਗਾਉਂਦਾ ਰਹਿੰਦਾ ਹੈ। ਕੁਝ ਦਿਨ ਪਹਿਲਾਂ, ਆਰ.ਬੀ.ਆਈ. ਨੇ ਬੰਧਨ ਬੈਂਕ, ਬੈਂਕ ਆਫ਼ ਬੜੌਦਾ ਅਤੇ ਸਟੇਟ ਬੈਂਕ ਆਫ਼ ਇੰਡੀਆ (ਐਸਬੀਆਈ) ਸਮੇਤ 14 ਬੈਂਕਾਂ 'ਤੇ ਵੱਖ -ਵੱਖ ਨਿਯਮਾਂ ਦੀ ਉਲੰਘਣਾ ਕਰਨ' ਤੇ ਮੁਦਰਾ ਜੁਰਮਾਨਾ ਲਗਾਇਆ ਸੀ।
ਇਹ ਵੀ ਪੜ੍ਹੋ: Videocon ਦੀਆਂ ਮੁਸ਼ਕਿਲਾਂ ਵਧੀਆਂ, ਸਰਕਾਰ ਨੇ ਏਸੈੱਟਸ ਜ਼ਬਤ ਕਰਨ ਲਈ NCLT ਨੂੰ ਕਿਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚਿਪ ਦੀ ਕਮੀ, ਕਾਰਾਂ ਦੀ ਸੇਲ ਘਟੀ, ਪਸੰਦੀਦਾਂ ਗੱਡੀ ਲਈ ਲੰਮੀ ਹੋਵੇਗੀ ਉਡੀਕ!
NEXT STORY