ਨਵੀਂ ਦਿੱਲੀ— ਗੋਏਅਰ ਦੀ ਸਥਾਪਨਾ ਨੂੰ 13 ਸਾਲ ਹੋ ਚੁੱਕੇ ਹਨ ਅਤੇ ਕੰਪਨੀ ਆਪਣੀ 13ਵੀਂ ਵਰ੍ਹੇਗੰਢ 'ਤੇ ਗਾਹਕਾਂ ਲਈ ਸ਼ਾਨਦਾਰ ਆਫਰ ਲੈ ਕੇ ਆਈ ਹੈ। ਇਸ ਦੇ ਤਹਿਤ ਕੰਪਨੀ ਨੇ 13 ਲੱਖ ਸਸਤੀਆਂ ਟਿਕਟਾਂ ਦੇ ਆਫਰ ਕੱਢੇ ਹਨ। ਇਹ ਆਫਰ 5 ਨਵੰਬਰ ਤੋਂ ਸ਼ੁਰੂ ਹੋ ਚੁੱਕੇ ਹਨ ਅਤੇ 18 ਨਵੰਬਰ ਤੱਕ ਚੱਲਣਗੇ।
ਕਿ ਹੈ ਗੋਏਅਰ ਦਾ ਆਫਰ
ਗੋਏਅਰ ਨੇ ਸਾਰੇ ਸੈਕਟਰਾਂ ਲਈ 13 ਦਿਨਾਂ ਦਾ ਸਪੈਸ਼ਲ ਆਫਰ ਕੱਢਿਆ ਹੈ ਅਤੇ ਇਸ ਦੇ ਤਹਿਤ ਕੰਪਨੀ 1313 ਰੁਪਏ 'ਚ ਹਵਾਈ ਟਿਕਟਾਂ ਮੁਹੱਇਆ ਕਰਾ ਰਹੀ ਹੈ। ਇਹ ਆਫਰ 18 ਨਵੰਬਰ ਤੱਕ ਚੱਲੇਗਾ ਅਤੇ ਇਨ੍ਹਾਂ ਟਿਕਟਾਂ ਲਈ ਟ੍ਰੈਵਲ 4 ਨਵੰਬਰ 2019 ਤੱਕ ਹੈ ਯਾਨੀ ਕਿ ਇਨ੍ਹਾਂ 13 ਦਿਨ੍ਹਾਂ 'ਚ ਸਸਤੀ ਟਿਕਟ ਬੁੱਕ ਕਰਾ ਕੇ ਅਗਲੇ ਸਾਲ 4 ਨਵੰਬਰ ਤੱਕ ਯਾਤਰਾ ਕਰ ਸਕਦੇ ਹਨ। ਯਾਨੀ ਕਿ ਕੰਪਨੀ ਪੂਰੇ ਇਕ ਸਾਲ ਲਈ ਟਿਕਟਾਂ ਦਾ ਆਫਰ ਲੈ ਕੇ ਆਈ ਹੈ।
ਕੰਪਨੀ ਨੇ ਆਪਣੀ ਸਥਾਪਤਾ ਦੇ 13 ਸਾਲ ਪੂਰੇ ਹੋਣ ਦੇ ਮੌਕੇ 'ਤੇ ਆਫਰ ਕੱਢਿਆ ਹੈ ਅਤੇ ਇਹ ਵਰ੍ਹੇਗੰਢ ਆਫਰ ਹੈ। ਇਸ ਦੀਵਾਲੀ ਆਫਰ ਕਹਿਣਾ ਸਹੀ ਨਹੀਂ ਹੋਵੇਗਾ।
ਆਫਰ ਦੀ ਸ਼ਰਤ
ਸੇਲ ਆਫਰ ਦੌਰਾਨ ਮਿਲ ਰਹੀਆਂ ਟਿਕਟਾਂ ਪਹਿਲਾਂ ਆਓ, ਪਹਿਲਾਂ ਜਾਓ ਦੇ ਆਧਾਰ 'ਤੇ ਮਿਲਣਗੀਆਂ।
ਇਸ 'ਚ ਬਲੈਕਆਊਟ ਤਰੀਕਿਆਂ 'ਤੇ ਆਫਰ ਐਪਲੀਕੇਬਲ ਨਹੀਂ ਹੋਵੇਗਾ ਤਾਂ ਬੁਕਿੰਗ ਤੋਂ ਪਹਿਲਾਂ ਤਰੀਕ ਜਾਂਚ ਲਵੋ।
ਟਿਕਟ ਨਾਨ ਟ੍ਰਾਂਸਫਰੇਬਲ ਅਤੇ ਨਾਨ ਰਿਫੰਡੇਬਲ ਹੋਣਗੀਆਂ।
ਇਕ ਵਾਰ ਬੁਕਿੰਗ ਕਰਾਉਣ ਤੋਂ ਬਾਅਦ ਟਿਕਟਾਂ ਦੀ ਤਰੀਖ 'ਚ ਬਦਲਾਅ ਨਹੀਂ ਹੋਵੇਗਾ ਅਤੇ ਰੂਟ 'ਚ ਵੀ ਬਦਲਾਅ ਨਹੀਂ ਕੀਤਾ ਜਾ ਸਕੇਗਾ।
ਸਾਮਾਨ ਬੈਗ ਅਲਾਊਸ ਹੀ ਲਾਗੂ ਹੋਣਗੇ, ਅਤਿਰਿਕਤ ਬੈਗ ਲਈ ਚਾਰਜ਼ ਲਿਆ ਜਾਵੇਗਾ।
ਨੋਟਬੰਦੀ ਐਲਾਨ ਤੋਂ 4 ਘੰਟੇ ਪਹਿਲਾਂ ਹੀ RBI ਨੇ ਕੱਢ ਦਿੱਤੀ ਸੀ ਮੋਦੀ ਦੇ ਦਾਅਵਿਆਂ ਦੀ ਹਵਾ
NEXT STORY