ਮੁੰਬਈ- ਨਿੱਜੀ ਖੇਤਰ ਦੇ ਬੈਂਕ ਐਕਸਿਸ ਬੈਂਕ ਦੇ ਸ਼ੇਅਰਾਂ 'ਚ ਵੱਡੀ ਗਿਰਾਵਟ ਦੇਖਣ ਨੂੰ ਮਿਲੀ। ਇਹ ਗਿਰਾਵਟ 24 ਮਹੀਨਿਆਂ 'ਚ ਸਭ ਤੋਂ ਵੱਡੀ ਗਿਰਾਵਟ ਹੈ। ਐਕਸਿਸ ਬੈਂਕ ਦੇ ਸ਼ੇਅਰਾਂ 'ਚ ਬੀਤੇ ਬੁੱਧਵਾਰ ਨੂੰ 9.4 ਫ਼ੀਸਦੀ ਦੀ ਗਿਰਾਵਟ ਆਈ। ਇਹ ਗਿਰਾਵਟ ਕਈ ਬ੍ਰੋਕਰੇਜ ਕੰਪਨੀਆਂ ਨੇ ਬੈਂਕ ਦੇ ਸਤੰਬਰ ਤਿਮਾਹੀ ਨਤੀਜਿਆਂ 'ਚ ਜਾਇਦਾਦ ਦੀ ਗੁਣਵੱਤਾ 'ਚ ਖਾਮੀ ਤੋਂ ਬਾਅਦ ਬੈਂਕ ਦੇ ਮੁਲਾਂਕਣ 'ਚ ਕਮੀ ਤੋਂ ਬਾਅਦ ਦੇਖਣ ਨੂੰ ਮਿਲੀ।
ਨੈਸ਼ਨਲ ਸਟਾਕ ਐਕਸਚੇਂਜ 'ਤੇ ਬੈਂਕ ਦਾ ਸ਼ੇਅਰ 475.15 ਰੁਪਏ ਦੇ ਪੱਧਰ 'ਤੇ ਪਹੁੰਚ ਗਿਆ। ਇਹ ਭਾਅ 1 ਫਰਵਰੀ ਨੂੰ ਵੇਖੇ ਗਏ ਸਨ ਪਰ ਬੈਂਕ ਦੇ ਸ਼ੇਅਰ 'ਚ ਤੇਜ਼ ਗਿਰਾਵਟ 24 ਅਗਸਤ, 2015 ਤੋਂ ਬਾਅਦ ਦੇਖਣ ਨੂੰ ਮਿਲੀ। 9.56 ਵਜੇ ਬੈਂਕ ਦਾ ਸ਼ੇਅਰ ਐੱਨ. ਐੱਸ. ਈ. 'ਤੇ 478.70 ਰੁਪਏ 'ਤੇ ਕਾਰੋਬਾਰ ਕਰ ਰਿਹਾ ਸੀ।
ਐਕਸਿਸ ਬੈਂਕ 'ਚ ਆਈ ਗਿਰਾਵਟ ਦਾ ਅਸਰ ਦੂਜੇ ਬੈਂਕਾਂ ਦੇ ਸ਼ੇਅਰਾਂ 'ਤੇ ਵੀ ਦਿਖਾਈ ਦਿੱਤਾ। ਦੇਨਾ ਬੈਂਕ 'ਚ 6.1 ਫ਼ੀਸਦੀ, ਯੈੱਸ ਬੈਂਕ 'ਚ 2.5 ਫ਼ੀਸਦੀ, ਆਈ. ਸੀ. ਆਈ. ਸੀ. ਆਈ. ਬੈਂਕ 2.3 ਫ਼ੀਸਦੀ, ਭਾਰਤੀ ਸਟੇਟ ਬੈਂਕ 1.7 ਫ਼ੀਸਦੀ, ਆਈ. ਡੀ. ਐੱਫ. ਸੀ. ਬੈਂਕ 1.4 ਫ਼ੀਸਦੀ, ਬੈਂਕ ਆਫ ਬੜੌਦਾ 1.2 ਫ਼ੀਸਦੀ, ਇੰਡੀਅਨ ਓਵਰਸੀਜ਼ ਬੈਂਕ 1.1 ਫ਼ੀਸਦੀ ਅਤੇ ਪੰਜਾਬ ਨੈਸ਼ਨਲ ਬੈਂਕ 1.1 ਫ਼ੀਸਦੀ ਫਿਸਲ ਕੇ ਕਾਰੋਬਾਰ ਕਰਦੇ ਨਜ਼ਰ ਆਏ। ਬੈਂਕ ਨੇ ਸਤੰਬਰ ਤਿਮਾਹੀ 'ਚ 319.08 ਕਰੋੜ ਰੁਪਏ ਦਾ ਸ਼ੁੱਧ ਲਾਭ ਕਮਾਇਆ ਹੈ ਜੋ ਬੀਤੇ ਸਾਲ ਦੀ ਇਸੇ ਮਿਆਦ 'ਚ 432.38 ਕਰੋੜ ਰੁਪਏ ਸੀ ਅਤੇ ਬੀਤੀ ਤਿਮਾਹੀ ਦੇ ਮੁਕਾਬਲੇ 1305.60 ਕਰੋੜ ਰੁਪਏ। ਬਲੂਮਬਰਗ ਵੱਲੋਂ 20 ਵਿਸ਼ਲੇਸ਼ਕਾਂ ਦੇ ਇਕ ਸਰਵੇਖਣ ਦੇ ਆਧਾਰ 'ਤੇ ਬੈਂਕ ਨੂੰ 1318.30 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਣ ਦੀ ਉਮੀਦ ਸੀ।
ਬੈਂਕ ਦੀ ਵਿਆਜ ਤੋਂ ਕਮਾਈ ਵਧੀ
ਵਿੱਤੀ ਸਾਲ 2018 ਦੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦੀ ਵਿਆਜ ਤੋਂ ਕਮਾਈ 0.6 ਫ਼ੀਸਦੀ ਵਧ ਕੇ 4540 ਕਰੋੜ ਰੁਪਏ ਰਹੀ ਹੈ।
ਵਿੱਤੀ ਸਾਲ 2017 ਦੀ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦੀ ਵਿਆਜ ਤੋਂ ਕਮਾਈ 4514 ਕਰੋੜ ਰੁਪਏ ਰਹੀ ਸੀ।
ਬੈਂਕ ਦਾ ਗ੍ਰਾਸ ਐੱਨ. ਪੀ. ਏ. ਵਧਿਆ
ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦਾ ਗ੍ਰਾਸ ਐੱਨ. ਪੀ. ਏ. 5.03 ਫ਼ੀਸਦੀ ਤੋਂ ਵਧ ਕੇ 5.9 ਫ਼ੀਸਦੀ ਰਿਹਾ ਹੈ। ਤਿਮਾਹੀ ਆਧਾਰ 'ਤੇ ਦੂਜੀ ਤਿਮਾਹੀ 'ਚ ਐਕਸਿਸ ਬੈਂਕ ਦਾ ਸ਼ੁੱਧ ਐੱਨ. ਪੀ. ਏ. 2.30 ਫ਼ੀਸਦੀ ਤੋਂ ਵਧ ਕੇ 3.12 ਫ਼ੀਸਦੀ ਰਿਹਾ ਹੈ।
ਹੋਟਲ 'ਚ ਰਹਿਣਾ ਹੋਇਆ ਮਹਿੰਗਾ
NEXT STORY