ਨਵੀਂ ਦਿੱਲੀ—ਆਯੁਸ਼ ਮੰਤਰਾਲੇ ਨੇ ਆਯੁਰਵੇਦ, ਸਿੱਧ, ਯੂਨਾਨੀ ਅਤੇ ਹੋਮਿਓਪੈਥਿਕ ਦਵਾਈਆਂ ਦੀ ਆਨਲਾਈਨ ਲਾਈਸੈਂਸ ਪ੍ਰਣਾਲੀ ਲਈ ਈ-ਔਸ਼ਦੀ ਨਾਮਕ ਪੋਰਟਲ ਲਾਂਚ ਕੀਤਾ ਹੈ। ਇਹ ਪੋਰਟਲ ਬੁੱਧਵਾਰ ਨੂੰ ਲਾਂਚ ਕੀਤਾ ਗਿਆ। ਇਸ ਦੌਰਾਨ ਸਭਾ ਨੂੰ ਸੰਬੋਧਤ ਕਰਦੇ ਹੋਏ ਆਯੁਸ਼ ਮੰਤਰੀ ਸ਼੍ਰੀਦ ਯੇਸੋ ਨਾਇਕ ਨੇ ਕਿਹਾ ਕਿ ਇਸ ਪੋਰਟਲ ਦਾ ਉਦੇਸ਼ ਪਾਰਦਰਸ਼ਿਤਾ ਵਧਾਉਣਾ, ਸੂਚਨਾ ਪ੍ਰਬੰਧਨ ਅਤੇ ਡਾਟਾ ਦੀ ਵਰਤੋਂ 'ਚ ਸੁਧਾਰ ਲਿਆਉਣਾ ਅਤੇ ਜਵਾਬਦੇਹੀ ਵਧਾਉਣਾ ਹੈ। ਉਨ੍ਹਾਂ ਕਿਹਾ ਕਿ ਅਰਜ਼ੀਆਂ ਦੀ ਪ੍ਰਕਿਰਿਆ ਨੂੰ ਸਮਾਂਬੰਧ ਕਰਨ ਲਈ ਹਰੇਕ ਪੜ੍ਹਾਅ 'ਚ ਪੋਰਟਲ ਦੇ ਰਾਹੀਂ ਐੱਸ.ਐੱਮ.ਐੱਸ. ਅਤੇ ਈਮੇਲ ਦੇ ਮਾਧਿਅਮ ਨਾਲ ਜਾਣਕਾਰੀ ਦਿੱਤੀ ਜਾਵੇਗੀ।
ਕਣਕ ਕੀਮਤਾਂ 'ਚ ਗਿਰਾਵਟ, ਬੰਪਰ ਫਸਲ ਤੋੜੇਗੀ ਕਿਸਾਨਾਂ ਦਾ ਲੱਕ!
NEXT STORY