ਨਵੀਂ ਦਿੱਲੀ-ਬੈਂਕ ਆਫ ਬੜੌਦਾ (ਬੀ. ਓ. ਬੀ.) ਵਿਦੇਸ਼ੀ ਬਰਾਂਚਾਂ ਦੇ ਸੰਚਾਲਨ ਨੂੰ ਜ਼ਿਆਦਾ ਲਾਭਦਾਇਕ ਬਣਾਉਣ ਲਈ ਅਫਰੀਕੀ ਤੇ ਕੈਰੇਬੀਆਈ ਖੇਤਰ 'ਚ 3 ਬਰਾਂਚਾਂ ਜੂਨ ਤੱਕ ਬੰਦ ਕਰੇਗਾ। ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਹੈ ਕਿ ਕੌਮਾਂਤਰੀ ਪੱਧਰ 'ਤੇ ਹਾਜ਼ਰੀ, ਯੋਗਤਾ ਤੇ ਵਿਦੇਸ਼ੀ ਦਫਤਰਾਂ ਦਾ ਲਾਭ ਵਧਾਉਣ ਦੇ ਸਬੰਧ 'ਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਉਹ ਗੁਆਨਾ, ਤ੍ਰਿਨਿਦਾਦ-ਟੋਬੈਗੋ ਤੇ ਘਾਨਾ 'ਚ ਬਰਾਂਚਾਂ ਨੂੰ ਬੰਦ ਕਰੇਗਾ। ਬੈਂਕ ਦੇ ਸਿੰਗਲ ਕਾਰੋਬਾਰ 'ਚ ਇਨ੍ਹਾਂ ਤਿੰਨਾਂ ਬਰਾਂਚਾਂ ਦਾ ਯੋਗਦਾਨ 1 ਫ਼ੀਸਦੀ ਤੋਂ ਵੀ ਘੱਟ ਹੈ। ਘਾਨਾ ਕਾਰੋਬਾਰ ਤੋਂ ਕਮਾਈ 75.31 ਕਰੋੜ ਰੁਪਏ, ਤ੍ਰਿਨਿਦਾਦ-ਟੋਬੈਗੋ ਕਾਰੋਬਾਰ 23.90 ਕਰੋੜ ਰੁਪਏ ਤੇ ਗੁਆਨਾ ਤੋਂ 26.38 ਕਰੋੜ ਰੁਪਏ ਦਾ ਕਾਰੋਬਾਰ ਹੈ।
ਮਿਊਚੁਅਲ ਫੰਡ ਦੇ ਚਾਰਜਾਂ ਦੀ ਵੱਧ ਤੋਂ ਵੱਧ ਹੱਦ ਤੈਅ
NEXT STORY