ਨਵੀਂ ਦਿੱਲੀ— ਬਾਜ਼ਾਰ ਰੈਗੂਲੇਟਰੀ ਭਾਰਤੀ ਜ਼ਮਾਨਤ ਅਤੇ ਵਟਾਂਦਰਾ ਬੋਰਡ (ਸੇਬੀ) ਨੇ ਮਿਊਚੁਅਲ ਫੰਡਾਂ ਵਲੋਂ ਨਿਵੇਸ਼ਕਾਂ ਤੋਂ ਲਏ ਜਾਣ ਵਾਲੇ ਚਾਰਜਾਂ ਦੇ ਢਾਂਚੇ 'ਚ ਵਿਆਪਕ ਬਦਲਾਅ ਕੀਤਾ ਹੈ।
ਸੇਬੀ ਨੇ ਨਵੀਆਂ ਵਿਵਸਥਾਵਾਂ ਜਾਰੀ ਕਰ ਕੇ ਮਿਊਚੁਅਲ ਫੰਡਾਂ 'ਚ ਨਿਵੇਸ਼ ਦੇ ਕੁਲ ਖਰਚੇ ਦੀ ਹੱਦ 2.25 ਫ਼ੀਸਦੀ ਕਰ ਦਿੱਤੀ ਹੈ। ਸੇਬੀ ਨੇ ਕਿਹਾ ਕਿ ਚਾਰਜਾਂ ਦਾ ਨਵਾਂ ਢਾਂਚਾ 1 ਅਪ੍ਰੈਲ 2019 ਤੋਂ ਲਾਗੂ ਹੋਵੇਗਾ। ਸੇਬੀ ਦੇ ਨਿਰਦੇਸ਼ਕ ਮੰਡਲ ਨੇ ਸਤੰਬਰ ਮਹੀਨੇ 'ਚ ਇਸ ਸੰਬੰਧ 'ਚ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।
500, 2000 ਰੁਪਏ ਦੇ ਨੋਟਾਂ ਦੀ ਛਪਾਈ ਬਾਰੇ ਅੰਕੜੇ ਜਨਤਕ ਕੀਤੇ ਜਾਣ : ਸੀ.ਆਈ.ਸੀ
NEXT STORY