ਨਵੀਂ ਦਿੱਲੀ — ਗੋਆ 'ਚ ਚਾਲੂ ਵਿੱਤੀ ਸਾਲ ਦੌਰਾਨ ਬੈਂਕ ਜਮ੍ਹਾਂ 'ਚ 6,272 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ। ਇਹ ਜਾਣਕਾਰੀ ਵਿਧਾਨ ਸਭਾ 'ਚ ਪੇਸ਼ ਕੀਤੀ ਗਈ ਆਰਥਿਕ ਸਮੀਖਿਆ ਰਿਪੋਰਟ 'ਚ ਸਾਹਮਣੇ ਆਈ ਹੈ। ਪਿਛਲੇ ਹਫਤੇ ਸਦਨ 'ਚ ਰੱਖੀ ਗਈ ਇਸ ਰਿਪੋਰਟ ਅਨੁਸਾਰ 30 ਸਤੰਬਰ 2019 ਤੱਕ ਸੂਬੇ ਵਿਚ ਕੰਮ ਕਰਨ ਵਾਲੇ ਸਾਰੇ ਬੈਂਕਾਂ ਦਾ ਜਮ੍ਹਾਂ 78,704 ਰਿਹਾ।
ਇਹ ਸਤੰਬਰ 2018 ਤੱਕ ਬੈਂਕਾਂ ਦੇ 72,432 ਕਰੋੜ ਰੁਪਏ ਦੇ ਜਮ੍ਹਾਂ ਤੋਂ 6,272 ਕਰੋੜ ਰੁਪਏ ਜ਼ਿਆਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਸੂਬੇ ਵਿਚ ਕੁੱਲ 53 ਬੈਂਕ ਕੰਮ ਕਰ ਰਹੇ ਹਨ ਜਿਨ੍ਹਾਂ ਦੀਆਂ 824 ਸ਼ਾਖਾਵਾਂ ਹਨ। ਇਸ ਤਰ੍ਹਾਂ ਔਸਤਨ 1,770 ਦੀ ਆਬਾਦੀ ਦੇ ਲਈ ਸੂਬੇ 'ਚ ਇਕ ਬੈਂਕ ਸ਼ਾਖਾ ਹੈ। ਰਿਪੋਰਟ ਦੇ ਅਨੁਸਾਰ 78,704 ਕਰੋੜ ਰੁਪਏ ਦੀ ਬੈਂਕ ਜਮ੍ਹਾਂ ਵਿਚੋਂ ਘਰੇਲੂ ਜਮ੍ਹਾਂ 64,257 ਕਰੋੜ ਰੁਪਏ ਰਿਹਾ ਜਿਹੜਾ ਕੁੱਲ ਜਮ੍ਹਾਂ ਦਾ 81.64 ਫੀਸਦੀ ਹੈ।
ਇਸ ਦੇ ਨਾਲ ਹੀ 14,447 ਕਰੋੜ ਰੁਪਏ ਦੀ ਜਮ੍ਹਾਂ ਗੈਰ-ਨਿਵਾਸੀ ਬਾਹਰੀ ਸਾਧਨਾ ਜ਼ਰੀਏ ਆਈ ਹੈ। ਇਹ ਕੁੱਲ ਜਮ੍ਹਾ ਦਾ 18.36 ਫੀਸਦੀ ਹੈ। ਗੈਰ-ਨਿਵਾਸੀ ਬਾਹਰੀ ਸਾਧਨਾਂ ਦੇ ਜਮ੍ਹਾਂ ਤੋਂ ਮਤਲਬ ਉਨ੍ਹਾਂ ਗੋਆ ਨਿਵਾਸੀਆਂ ਤੋਂ ਹੈ ਜਿਹੜੇ ਸੂਬੇ ਤੋਂ ਬਾਹਰ ਰਹਿ ਰਹੇ ਹਨ ਜਾਂ ਵਿਦੇਸ਼ ਵਿਚ ਹਨ ਅਤੇ ਉਥੋਂ ਹੀ ਖਾਤਿਆਂ ਨੂੰ ਚਲਾ ਰਹੇ ਹਨ।
ਜਨਵਰੀ 'ਚ ਗੋਲਡ ETF 'ਚ 200 ਕਰੋੜ ਰੁਪਏ ਦਾ ਨਿਵੇਸ਼, ਸੱਤ ਸਾਲ 'ਚ ਸਭ ਤੋਂ ਜ਼ਿਆਦਾ
NEXT STORY