ਨਵੀਂ ਦਿੱਲੀ - ਇਨਫੋਰਸਮੈਂਟ ਡਾਇਰੈਕਟੋਰੇਟ ਨੇ ਕਥਿਤ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਪੱਛਮੀ ਬੰਗਾਲ ਦੀ ਇਕ ਕੰਪਨੀ ਦੀ 175 ਕਰੋੜ ਰੁਪਏ ਮੁੱਲ ਤੋਂ ਵਧ ਦੀਆਂ 124 ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤਾ ਹੈ। ਏਜੰਸੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਈਡੀ ਨੇ ਕਿਹਾ ਹੈ ਕਿ ਉਸਨੇ ਪ੍ਰੀਵੈਂਸ਼ਨ ਆਫ਼ ਮਨੀ ਲਾਂਡਰਿੰਗ ਐਕਟ (ਪੀਐਮਐਲਏ) ਦੇ ਤਹਿਤ ਪ੍ਰਕਾਸ਼ ਕਮਰਸ ਪ੍ਰਾਈਵੇਟ ਲਿਮਟਿਡ, ਇਸਦੇ ਡਾਇਰੈਕਟਰ ਮਨੋਜ ਕੁਮਾਰ ਜੈਨ ਅਤੇ ਹੋਰਾਂ ਦੀਆਂ ਜਾਇਦਾਦਾਂ ਦੀ ਕੁਰਕੀ ਦੇ ਲਈ ਇੱਕ ਅਸਥਾਈ ਆਦੇਸ਼ ਜਾਰੀ ਕੀਤਾ ਹੈ। ਇਹ ਆਦੇਸ਼ ਇਨ੍ਹਾਂ ਲੋਕਾਂ ਵੱਲੋਂ ਕਥਿਤ ਤੌਰ ਤੇ ਸੈਂਟਰਲ ਬੈਂਕ ਆਫ ਇੰਡੀਆ ਦ ਨਾਲ 234 ਕਰੋੜ ਰੁਪਏ ਦੇ ਕਰਜ਼ੇ ਦੀ ਧੋਖਾਧੜੀ ਦੇ ਕੇਸ ਵਿਚ ਜਾਰੀ ਕੀਤੇ ਗਏ ਹਨ।
ਈ.ਡੀ. ਵੱਲੋਂ ਜਾਰੀ ਬਿਆਨ ਅਨੁਸਾਰ ਜਿਹੜੀਆਂ 124 ਅਚੱਲ ਸੰਪੱਤੀਆਂ ਦੀ ਕੁਰਕੀ ਕੀਤੀ ਗਈ ਹੈ ਇਨ੍ਹਾਂ ਵਿਚ 11 ਜਾਇਦਾਦ ਛੱਤੀਸਗੜ ਵਿਚ, 10 ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਚ ਅਤੇ ਤਿੰਨ ਜਲਪਾਈਗੁੜੀ ਵਿਚ ਹਨ। ਇਨ੍ਹਾਂ ਜਾਇਦਾਦਾਂ ਦੀ ਕੁਲ ਕੀਮਤ 175.29 ਕਰੋੜ ਰੁਪਏ ਹੈ।
ਸੰਘੀ ਏਜੰਸੀ ਨੇ ਕਿਹਾ ਹੈ ਕਿ ਉਸਨੇ ਕੇਂਦਰੀ ਜਾਂਚ ਬਿਉਰੋ ਦੀ ਐਫ.ਆਈ.ਆਰ. ਰਿਪੋਰਟ ਦੇ ਅਧਾਰ ਤੇ ਪੀਐਮਐਲਏ ਚਾਰਜ ਉੱਤੇ ਵੀ ਕੰਪਨੀ ਦੀ ਪੜਤਾਲ ਕੀਤੀ। ਉਹ ਕੰਪਨੀ ਦੇ ਲੈਣ-ਦੇਣ ਦੀ ਜਾਂਚ ਕਰਕੇ ਇਨ੍ਹਾਂ ਸੰਪੱਤੀਆਂ ਤੱਕ ਪਹੁੰਚੀ ਹੈ। ਏਜੰਸੀ ਨੇ ਕਿਹਾ ਹੈ ਕਿ ਧੋਖਾਧੜੀ ਵਿਚ ਸ਼ਾਮਲ ਦੋਸ਼ੀਆਂ ਨੇ ਬੈਂਕਾਂ ਤੋਂ ਕਰਜ਼ਾ ਸਹੂਲਤ ਮਿਲਣ ਤੋਂ ਬਾਅਦ ਇਸ ਦਾ ਇਸਤੇਮਾਲ ਅਚੱਲ ਜਾਇਦਾਦ ਖਰੀਦਣ ਲਈ ਕੀਤਾ। ਫਿਲਹਾਲ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।
ਇਸ ਸਰਕਾਰੀ ਯੋਜਨਾ ਦੇ ਤਹਿਤ ਖਰੀਦੋ ਸਸਤੇ 'ਚ ਸੋਨਾ , ਸਿਰਫ ਪੰਜ ਦਿਨਾਂ ਦਾ ਹੈ ਮੌਕਾ
NEXT STORY