ਨਵੀਂ ਦਿੱਲੀ- ਜੇਕਰ ਤੁਸੀਂ ਬੈਂਕ ਆਫ ਬੜੌਦਾ ਦੇ ਗਾਹਕ ਹੋ ਤਾਂ ਤੁਹਾਡੇ ਲਈ ਇਹ ਖ਼ਬਰ ਬਹੁਤ ਜ਼ਰੂਰੀ ਹੈ। ਬੈਂਕ ਨੇ ਆਪਣੇ ਗਾਹਕਾਂ ਨੂੰ ਕਿਹਾ ਹੈ ਕਿ ਉਹ ਆਪਣੀ 'ਨੋ ਯੂਅਰ ਕਸਟਮਰਸ' (ਕੇ.ਵਾਈ.ਸੀ) ਪ੍ਰਕਿਰਿਆ ਨੂੰ ਪੂਰਾ ਕਰ ਲੈਣ। ਅਜਿਹਾ ਨਾ ਕਰਨ ਵਾਲੇ ਗਾਹਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਦੇ ਬੈਂਕ ਖਾਤੇ ਵੀ ਡੀਐਕਟੀਵੇਟ ਹੋ ਸਕਦੇ ਹਨ। ਬੈਂਕ ਨੇ ਇਸ ਦੇ ਲਈ ਗਾਹਕਾਂ ਨੂੰ ਸੂਚਿਤ ਕਰ ਦਿੱਤਾ ਹੈ। ਵਧਦੀ ਧੋਖਾਧੜੀ ਨੂੰ ਦੇਖਦੇ ਹੋਏ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ.) ਦੇਸ਼ ਦੇ ਸਾਰੇ ਬੈਂਕਾਂ ਨੂੰ ਕੇ.ਵਾਈ.ਸੀ. ਕਰਵਾਉਣ ਦੀ ਸਲਾਹ ਦਿੰਦਾ ਹੈ।
ਇਹ ਵੀ ਪੜ੍ਹੋ- ਰੂਸ ਤੋਂ ਪਾਕਿਸਤਾਨ ਆਈ 40 ਹਜ਼ਾਰ ਟਨ ਕਣਕ ਚੋਰੀ, 67 ਸੀਨੀਅਰ ਅਧਿਕਾਰੀ ਹੋਏ ਮੁਅੱਤਲ
ਇਸ ਤਾਰੀਖ਼ ਤੋਂ ਪਹਿਲਾਂ ਨਿਪਟਾ ਲਓ ਇਹ ਕੰਮ
ਬੈਂਕ ਆਫ ਬੜੌਦਾ ਨੇ ਟਵੀਟ ਕਰਕੇ ਕਿਹਾ ਕਿ 24 ਮਾਰਚ 2023 ਤੱਕ ਸਾਰੇ ਗਾਹਕਾਂ ਲਈ ਸੈਂਟਰਲ ਕੇ.ਵਾਈ.ਸੀ. (ਸੀ.ਕੇ.ਵਾਈ.ਸੀ.) ਦੀ ਪ੍ਰਕਿਰਿਆ ਨੂੰ ਪੂਰਾ ਕਰਨਾ ਜ਼ਰੂਰੀ ਹੈ। ਬੈਂਕ ਆਪਣੇ ਗਾਹਕਾਂ ਨੂੰ ਨੋਟਿਸ ਦੇ ਕੇ ਅਤੇ ਐੱਸ ਐੱਮ ਐੱਸ ਰਾਹੀਂ ਇਸ ਬਾਰੇ ਸੂਚਿਤ ਕਰ ਰਿਹਾ ਹੈ। ਅਜਿਹਾ ਨਾ ਕਰਨ ਵਾਲੇ ਗਾਹਕਾਂ ਦੇ ਖਾਤੇ ਬੰਦ ਕੀਤੇ ਜਾ ਸਕਦੇ ਹਨ। ਬੈਂਕ ਨੇ ਦੱਸਿਆ ਹੈ ਕਿ ਜਿਨ੍ਹਾਂ ਗਾਹਕਾਂ ਨੂੰ ਬੈਂਕ ਵੱਲੋਂ ਨੋਟਿਸ, ਐੱਸ ਐੱਮ ਐੱਸ ਜਾਂ ਸੀ.ਕੇ.ਵਾਈ.ਸੀ ਲਈ ਕਾਲ ਕੀਤਾ ਹੈ ਉਹ ਬੈਂਕ ਦੀ ਬ੍ਰਾਂਚ 'ਚ ਜਾ ਕੇ ਆਪਣੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਪ੍ਰਕਿਰਿਆ ਪੂਰੀ ਕਰ ਲੈਣ। ਗਾਹਕਾਂ ਨੂੰ 24 ਮਾਰਚ ਤੋਂ ਪਹਿਲਾਂ ਇਹ ਕੰਮ ਨਿਪਟਾਉਣਾ ਹੋਵੇਗਾ।
ਇਹ ਵੀ ਪੜ੍ਹੋ- IDBI ਬੈਂਕ ਨੂੰ ਵੇਚਣ ਦੀ ਤਿਆਰੀ ’ਚ ਸਰਕਾਰ
ਕਿਉਂ ਜ਼ਰੂਰੀ ਹੈ ਕੇ.ਵਾਈ.ਸੀ.?
ਸੀ.ਕੇ.ਵਾਈ.ਸੀ. ਦੇ ਰਾਹੀਂ ਬੈਂਕ ਆਪਣੇ ਗਾਹਕਾਂ ਦੇ ਡਾਟਾ ਡਿਜੀਟਲ ਫਾਰਮੈਟ 'ਚ ਆਪਣੇ ਕੋਲ ਸੇਵ ਕਰ ਲੈਂਦੇ ਹਨ। ਪਹਿਲਾਂ ਗਾਹਕਾਂ ਨੂੰ ਵੱਖ-ਵੱਖ ਉਦੇਸ਼ਾਂ ਲਈ ਹਰ ਵਾਰ ਕੇ.ਵਾਈ.ਸੀ. ਕਰਵਾਉਣਾ ਪੈਂਦਾ ਸੀ। ਪਰ ਸੈਂਟਰਲ ਕੇ.ਵਾਈ.ਸੀ. ਤੋਂ ਬਾਅਦ ਗਾਹਕਾਂ ਨੂੰ ਵਾਰ-ਵਾਰ ਇਸ ਦੀ ਲੋੜ ਨਹੀਂ ਪੈਂਦੀ ਹੈ। ਪਹਿਲਾਂ ਲਾਈਫ਼ ਇੰਸ਼ੋਰੈਂਸ ਖਰੀਦਣ ਅਤੇ ਡੀਮੈਟ ਖਾਤਾ ਖੋਲ੍ਹਣ ਵਰਗੇ ਕੰਮਾਂ ਲਈ ਵੱਖਰਾ ਕੇ.ਵਾਈ.ਸੀ. ਕਰਨਾ ਪੈਂਦਾ ਸੀ। ਪਰ ਹੁਣ ਸੈਂਟਰਲ ਕੇ.ਵਾਈ.ਸੀ. ਤੋਂ ਬਾਅਦ ਸਾਰੇ ਕੰਮਾਂ ਦੇ ਆਸਾਨੀ ਨਾਲ ਇਕ ਵਾਰ 'ਚ ਹੀ ਪੂਰਾ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ-ਵਿਦੇਸ਼ੀ ਮੁਦਰਾ ਭੰਡਾਰ 2.4 ਅਰਬ ਡਾਲਰ ਘੱਟ ਕੇ 560 ਅਰਬ ਡਾਲਰ 'ਤੇ
ਇਨ੍ਹਾਂ ਦਸਤਾਵੇਜ਼ਾਂ ਦੀ ਪੈਂਦੀ ਹੈ ਲੋੜ
ਕੇ.ਵਾਈ.ਸੀ. ਨੂੰ ਅਪਡੇਟ ਕਰਨ ਲਈ ਗਾਹਕਾਂ ਨੂੰ ਪਤੇ ਦਾ ਸਬੂਤ, ਫੋਟੋ, ਪੈਨ, ਆਧਾਰ ਨੰਬਰ ਅਤੇ ਮੋਬਾਈਲ ਨੰਬਰ ਦੇਣਾ ਹੁੰਦਾ ਹੈ। ਇੱਕ ਵਾਰ ਦਸਤਾਵੇਜ਼ਾਂ ਦੇ ਅੱਪਡੇਟ ਕਰਨ ਤੋਂ ਬਾਅਦ ਬੈਂਕ ਲੋੜ ਪੈਣ 'ਤੇ ਤੁਹਾਡੇ ਵਲੋਂ ਦਿੱਤੇ ਗਏ ਡਾਟਾ ਨਾਲ ਉਸ ਨੂੰ ਮਿਲਾ ਲੈਂਦਾ ਹੈ। ਸਹੀ ਪਾਏ ਜਾਣ 'ਤੇ ਤੁਹਾਡਾ ਕੰਮ ਪੂਰਾ ਹੋ ਜਾਂਦਾ ਹੈ। ਜੇਕਰ ਜਾਣਕਾਰੀ ਮੈਚ ਨਹੀਂ ਕਰਦੀ ਹੈ ਤਾਂ ਬੈਂਕ ਦਸਤਾਵੇਜ਼ਾਂ ਦੀ ਦੁਬਾਰਾ ਜਾਂਚ ਕਰ ਸਕਦਾ ਹੈ। ਇਸ ਤਰ੍ਹਾਂ ਜੇਕਰ ਕੋਈ ਧੋਖਾਧੜੀ ਕਰਨਾ ਚਾਹੇ ਤਾਂ ਵੀ ਸੰਭਵ ਨਹੀਂ ਹੈ। ਆਨਲਾਈਨ ਧੋਖਾਧੜੀ ਦੇ ਵਧਦੇ ਖ਼ਤਰੇ ਨੂੰ ਦੇਖਦੇ ਹੋਏ ਭਾਰਤੀ ਰਿਜ਼ਰਵ ਬੈਂਕ (ਰਿਜ਼ਰਵ ਬੈਂਕ ਆਫ ਇੰਡੀਆ) ਦੇਸ਼ ਦੇ ਸਾਰੇ ਬੈਂਕਾਂ ਨੂੰ ਨਿਯਮਿਤ ਤੌਰ 'ਤੇ ਕੇ.ਵਾਈ.ਸੀ. ਅਪਡੇਟ ਕਰਨ ਦੀ ਸਲਾਹ ਦਿੰਦਾ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
ਗੈਰ-ਜ਼ਰੂਰੀ ਇੰਪੋਰਟ ’ਤੇ ਰੋਕ ਨਾਲ ਘਟ ਰਿਹਾ ਹੈ ਦੇਸ਼ ਦਾ ਵਪਾਰ ਘਾਟਾ, ਅਰਥਵਿਵਸਥਾ ਨੂੰ ਮਿਲ ਰਹੀ ਮਜ਼ਬੂਤੀ
NEXT STORY