ਨਵੀਂ ਦਿੱਲੀ — ਦੇਸ਼ ਦੇ ਤੀਜੇ ਸਭ ਤੋਂ ਵੱਡੇ ਸਰਕਾਰੀ ਬੈਂਕ, ਬੈਂਕ ਆਫ ਬੜੌਦਾ ਨੇ ਆਪਣੇ ਡਿਜੀਟਲ ਉਧਾਰ ਦੇਣ ਵਾਲਾ ਪਲੇਟਫਾਰਮ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਜ਼ਰੀਏ ਤੁਸੀਂ ਕੁਝ ਮਿੰਟਾਂ ਵਿਚ ਆਪਣੇ ਸਮੇਂ ਅਤੇ ਜਗ੍ਹਾ ਦੇ ਅਨੁਸਾਰ ਆਨਲਾਈਨ ਪ੍ਰਕਿਰਿਆ ਦੁਆਰਾ ਲੋਨ ਪ੍ਰਾਪਤ ਕਰ ਸਕਦੇ ਹੋ। ਬੈਂਕ ਆਫ ਬੜੌਦਾ ਦੇ ਕਾਰਜਕਾਰੀ ਡਾਇਰੈਕਟਰ ਵਿਕਰਮਾਦਿੱਤਿਆ ਸਿੰਘ ਖੀਨੀ ਨੇ ਕਿਹਾ ਕਿ ਹੋਮ ਲੋਨ, ਕਾਰ ਲੋਨ ਅਤੇ ਨਿੱਜੀ ਲੋਨ ਲਈ ਗਾਹਕਾਂ ਨੂੰ ਦਰਪੇਸ਼ ਮੁਸ਼ਕਿਲਾਂ ਨੂੰ ਵੇਖਦੇ ਹੋਏ ਬੈਂਕ ਆਫ਼ ਬੜੌਦਾ ਨੇ ਇਹ ਸਹੂਲਤ ਸ਼ੁਰੂ ਕੀਤੀ ਹੈ। ਇਸ ਪਲੇਟਫਾਰਮ ਦੀ ਸਹਾਇਤਾ ਨਾਲ ਹੋਮ ਲੋਨ, ਕਾਰ ਲੋਨ ਅਤੇ ਗਾਹਕਾਂ ਦੇ ਨਿੱਜੀ ਲੋਨ ਦੀਆਂ ਅਰਜ਼ੀਆਂ ਨੂੰ 30 ਮਿੰਟਾਂ ਵਿਚ ਪ੍ਰਵਾਨ ਕਰ ਲਿਆ ਜਾਵੇਗਾ। ਇਸ ਸਹੂਲਤ ਦਾ ਲਾਭ ਲੈਣ ਲਈ ਕਰਨਾ ਹੋਵੇਗਾ ਇਹ ਕੰਮ।
ਰਿਟੇਲ ਸ਼ਾਪਿੰਗ ਦੀ ਵੀ ਬਣਵਾ ਸਕਦੇ ਹਨ ਈਐਮਆਈ
ਜੇ ਤੁਸੀਂ ਬੈਂਕ ਆਫ਼ ਬੜੌਦਾ ਦੇ ਖ਼ਾਤਾਧਾਰਕ ਹੋ ਤਾਂ ਤੁਸੀਂ ਖੁਦਰਾ ਖਰੀਦਦਾਰੀ ਲਈ ਵੀ ਪਹਿਲਾਂ ਤੋਂ ਪ੍ਰਵਾਨਤ ਮਾਈਕਰੋ ਪਰਸਨਲ ਲੋਨ ਲੈ ਸਕਦੇ ਹੋ। ਇਸ ਕਰਜ਼ੇ ਨੂੰ ਸਿਰਫ 60 ਸਕਿੰਟਾਂ ਵਿਚ ਬੈਂਕ ਆਫ ਬੜੌਦਾ ਦੇ ਐਪ ਐਮ-ਕਨੈਕਟ ਦੁਆਰਾ ਮਨਜ਼ੂਰੀ ਦੇ ਦਿੱਤੀ ਜਾਵੇਗੀ। ਦੂਜੇ ਪਾਸੇ ਜੇ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਬਚਤ ਖਾਤੇ ਵਿਚ ਵੀ ਇਸ ਰਕਮ ਦੀ ਮੰਗ ਕਰ ਸਕਦੇ ਹੋ। ਇਸਦੇ ਨਾਲ ਹੀ ਬੈਂਕ ਆਫ ਬੜੌਦਾ ਇਸ ਰਕਮ ਨੂੰ ਵਾਪਸ ਕਰਨ ਲਈ 3 ਤੋਂ 18 ਮਹੀਨਿਆਂ ਦਾ ਈਐਮਆਈ ਵਿਕਲਪ ਵੀ ਦੇਵੇਗਾ।
ਇਹ ਵੀ ਪੜ੍ਹੋ: ਸਿਰਫ਼ ਇਕ 'ਮਿਸ ਕਾਲ' ਨਾਲ LPG ਸਿਲੰਡਰ ਹੋ ਜਾਵੇਗਾ ਬੁੱਕ, ਹੁਣੇ ਨੋਟ ਕਰੋ ਇਹ ਨੰਬਰ
ਅੱਧੇ ਘੰਟੇ ’ਚ ਕੀਤੀ ਜਾਏਗੀ ਕਰਜ਼ੇ ਦੀ ਪ੍ਰਵਾਨਗੀ
ਬੈਂਕ ਆਫ ਬੜੌਦਾ ਦੇ ਨਵੇਂ ਡਿਜੀਟਲ ਉਧਾਰ ਦੇਣ ਪਲੇਟਫਾਰਮ ਦੇ ਜ਼ਰੀਏ ਸਿਰਫ ਅੱਧੇ ਘੰਟੇ ਵਿਚ ਹੋਮ ਲੋਨ, ਕਾਰ ਲੋਨ ਅਤੇ ਨਿੱਜੀ ਲੋਨ ਨੂੰ ਮਨਜ਼ੂਰੀ ਦਿੱਤੀ ਜਾਏਗੀ। ਡਿਜੀਟਲ ਲੋਨ ਪ੍ਰਕਿਰਿਆਵਾਂ ਲੋਨ ਬਿਨੈਕਾਰ ਦੇ ਵਿੱਤੀ ਪ੍ਰੋਫਾਈਲ ਦੇ ਵੱਖ-ਵੱਖ ਸਰੋਤਾਂ ਦੁਆਰਾ ਪੂਰੀਆਂ ਹੁੰਦੀਆਂ ਹਨ। ਬੈਂਕ ਦੀ ਇਸ ਨਵੀਂ ਵਿਸ਼ੇਸ਼ਤਾ ਦਾ ਲਾਭ ਵੈਬਸਾਈਟ, ਮੋਬਾਈਲ ਬੈਂਕਿੰਗ, ਇੰਟਰਨੈਟ ਬੈਂਕਿੰਗ ਦੁਆਰਾ ਲਿਆ ਜਾ ਸਕਦਾ ਹੈ।
ਇਹ ਵੀ ਪੜ੍ਹੋ: ਨਵੇਂ ਸਾਲ ਮੌਕੇ ਜੋਮੈਟੋ ’ਤੇ ਹਰ ਮਿੰਟ ਆਏ 4000 ਤੋਂ ਵੱਧ ਆਰਡਰ, ਸਭ ਤੋਂ ਜ਼ਿਆਦਾ ਇਸ ਡਿਸ਼ ਦੀ ਰਹੀ ਮੰਗ
ਐਫਡੀ ਦੇ ਅਧਾਰ ’ਤੇ ਤੁਰੰਤ ਉਪਲਬਧ ਹੋਵੇਗਾ ਲੋਨ
ਫਿਕਸਡ ਡਿਪਾਜ਼ਿਟ (ਐਫਡੀ) ਦੇ ਬਦਲੇ ਵੀ ਬੈਂਕ ਲੋਨ ਦੀ ਪੇਸ਼ਕਸ਼ ਕਰ ਰਿਹਾ ਹੈ, ਭਾਵ ਜਿਨ੍ਹਾਂ ਗ੍ਰਾਹਕਾਂ ਕੋਲ ਬੈਂਕ ’ਚ ਐਫਡੀ ਹੈ, ਉਹ ਮੋਬਾਈਲ ਬੈਂਕਿੰਗ ਜਾਂ ਨੈੱਟ ਬੈਂਕਿੰਗ ਦੁਆਰਾ ਤੁਰੰਤ ਕਰਜ਼ਾ ਲੈ ਸਕਦੇ ਹਨ।
ਇਹ ਵੀ ਪੜ੍ਹੋ: UK ਜਾਣ ਵਾਲੇ ਯਾਤਰੀਆਂ ਲਈ ਖ਼ੁਸ਼ਖ਼ਬਰੀ, AirIndia ਨੇ ਦਿੱਤੀ ਇਹ ਸਹੂਲਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।
ਸ਼ੇਅਰ ਕਾਰੋਬਾਰ ’ਚ ਹੇਰਾਫੇਰੀ ਲਈ ਸੇਬੀ ਨੇ ਮੁਕੇਸ਼ ਅੰਬਾਨੀ ਤੇ ਰਿਲਾਇੰਸ ਇੰਡਸਟਰੀਜ਼ ’ਤੇ ਲਾਇਆ ਜੁਰਮਾਨਾ
NEXT STORY