ਨਵੀਂ ਦਿੱਲੀ— ਜੇਕਰ ਤੁਹਾਡਾ ਕਰਜ਼ਾ ਬੇਸ ਰੇਟ 'ਤੇ ਚੱਲ ਰਿਹਾ ਹੈ, ਤਾਂ ਨਵੇਂ ਸਾਲ 'ਚ ਤੁਹਾਡੀ ਜੇਬ ਢਿੱਲੀ ਹੋਣ ਵਾਲੀ ਹੈ। ਬੜੌਦਾ ਬੈਂਕ ਨੇ ਬੇਸ ਰੇਟ 'ਚ 0.10 ਫੀਸਦੀ ਦਾ ਵਾਧਾ ਕਰ ਦਿੱਤਾ ਹੈ, ਜੋ ਪਹਿਲੀ ਜਨਵਰੀ 2019 ਤੋਂ ਲਾਗੂ ਹੋ ਜਾਵੇਗਾ। ਇਸ ਦਾ ਅਸਰ ਉਨ੍ਹਾਂ ਲੋਕਾਂ ਦੀ ਜੇਬ 'ਤੇ ਪਵੇਗਾ ਜਿਨ੍ਹਾਂ ਨੇ ਫਲੋਟਿੰਗ ਦਰ ਦੀ ਚੋਣ ਕੀਤੀ ਹੋਈ ਹੈ, ਯਾਨੀ ਕਿ ਜਿਨ੍ਹਾਂ ਦਾ ਕਰਜ਼ਾ ਫਿਕਸਡ ਦਰ 'ਤੇ ਨਹੀਂ ਹੈ। ਜਨਵਰੀ ਤੋਂ ਇਨ੍ਹਾਂ ਲੋਕਾਂ ਦੀ ਕਿਸ਼ਤ ਵਧ ਜਾਵੇਗੀ।
ਬੜੌਦਾ ਬੈਂਕ ਨੇ ਬੇਸ ਰੇਟ 0.10 ਫੀਸਦੀ ਵਧਾ ਕੇ 9.40 ਫੀਸਦੀ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬੈਂਕ ਦਾ ਬੇਸ ਰੇਟ 9.30 ਫੀਸਦੀ ਸੀ। ਇਸ ਨਾਲ ਤੁਹਾਡੇ ਕਾਰ ਲੋਨ, ਬਿਜ਼ਨਸ ਲੋਨ ਅਤੇ ਪਰਸਨਲ ਲੋਨ ਦੀ ਈ. ਐੱਮ. ਆਈ. ਵਧ ਜਾਵੇਗੀ।
ਬੈਂਕ ਦੇ ਇਸ ਕਦਮ ਦਾ ਨਵਾਂ ਕਰਜ਼ਾ ਲੈਣ ਵਾਲੇ ਗਾਹਕਾਂ 'ਤੇ ਅਸਰ ਨਹੀਂ ਹੋਵੇਗਾ। ਅਜਿਹਾ ਇਸ ਲਈ ਕਿਉਂਕਿ ਬੈਂਕ ਨਵੇਂ ਲੋਨ ਐੱਮ. ਸੀ. ਐੱਲ. ਆਰ. 'ਤੇ ਦਿੰਦੇ ਹਨ। ਭਾਰਤੀ ਰਿਜ਼ਰਵ ਬੈਂਕ ਨੇ ਅਪ੍ਰੈਲ 2016 ਤੋਂ ਐੱਮ. ਸੀ. ਐੱਲ. ਆਰ. ਦਾ ਐਲਾਨ ਕੀਤਾ ਸੀ। ਇਸ ਦੇ ਬਾਅਦ ਬੈਂਕ ਲੋਨ ਦੇਣ ਲਈ ਇਸ ਨੂੰ ਹੀ ਬੈਂਚਮਾਰਕ ਰੇਟ ਮੰਨਦੇ ਹਨ। ਉੱਥੇ ਹੀ ਬੈਂਕ ਆਫ ਬੜੌਦਾ (ਬੀ. ਓ. ਬੀ.) ਨੇ ਬੈਂਚਮਾਰਕ ਪ੍ਰਾਈਮ ਉਧਾਰ ਦਰ (ਬੀ. ਪੀ. ਐੱਲ. ਆਰ.) ਵੀ 13.60 ਤੋਂ ਵਧਾ ਕੇ 13.70 ਫੀਸਦੀ ਕਰ ਦਿੱਤੀ ਹੈ। ਇਹ ਉਹ ਦਰ ਹੈ ਜਿਸ 'ਤੇ ਵਪਾਰੀਆਂ ਨੂੰ ਕਰਜ਼ਾ ਮਿਲਦਾ ਹੈ।
ਗਹਿਣਿਆਂ ਦੀ ਹਾਲਮਾਰਕਿੰਗ ਹੋਵੇਗੀ ਲਾਜ਼ਮੀ, ਸਰਕਾਰ ਨੇ ਜਾਰੀ ਕੀਤੇ ਨਿਰਦੇਸ਼
NEXT STORY