ਮੁੰਬਈ- ਸਰਕਾਰੀ ਬੈਂਕ ਨੇ ਉਨ੍ਹਾਂ ਲੋਕਾਂ ਨੂੰ ਐੱਫ. ਡੀ. 'ਤੇ ਵੱਧ ਵਿਆਜ ਦੇਣ ਦੀ ਘੋਸ਼ਣਾ ਕੀਤੀ ਹੈ, ਜੋ ਕੋਰੋਨਾ ਟੀਕਾ ਲਵਾ ਰਹੇ ਹਨ। ਸੈਂਟਰਲ ਬੈਂਕ ਆਫ਼ ਇੰਡੀਆ ਨੇ ਕਿਹਾ ਹੈ ਕਿ ਜੋ ਖਾਤਾਧਾਰਕ ਕੋਵਿਡ-19 ਟੀਕਾ ਲਵਾਉਣਗੇ ਉਹ ਉਸ ਦੀ ਖ਼ਾਸ ਸਕੀਮ ਤਹਿਤ ਐੱਫ. ਡੀ. 'ਤੇ 0.25 ਫ਼ੀਸਦੀ ਵੱਧ ਰਿਟਰਨ ਕਮਾ ਸਕਦੇ ਹਨ।
ਸੈਂਟਰਲ ਬੈਂਕ ਆਫ਼ ਇੰਡੀਆ ਇਹ ਵਿਸ਼ੇਸ਼ ਸਕੀਮ ਕੋਰੋਨਾ ਦਾ ਪਹਿਲਾ ਟੀਕਾ ਲਵਾਉਣ ਵਾਲੇ ਖਾਤਾਧਾਰਕਾਂ ਨੂੰ ਵੀ ਦੇ ਰਿਹਾ ਹੈ। ਬੈਂਕ ਨੇ ਇਸ ਨਵੀਂ ਸਕੀਮ ਨੂੰ 'ਇਮਿਊਨ ਇੰਡੀਆ ਡਿਪਾਜ਼ਿਟ ਸਕੀਮ' ਨਾਂ ਦਿੱਤਾ ਹੈ। ਇਸ ਸਕੀਮ ਦੀ ਮਿਆਦ 1,111 ਦਿਨ ਦੀ ਹੈ, ਯਾਨੀ ਤਿੰਨ ਸਾਲ ਤੋਂ ਵੱਧ ਸਮੇਂ ਵਿਚ ਇਹ ਪੂਰੀ ਹੋਵੇਗੀ।
ਇਹ ਵੀ ਪੜ੍ਹੋ- ਕੋਵਿਡ-19 : ਸਰਕਾਰ ਵੱਲੋਂ ਉਡਾਣਾਂ 'ਚ ਇਹ ਸੁਵਿਧਾ ਬੰਦ ਕਰਨ ਦਾ ਹੁਕਮ ਜਾਰੀ
ਇਸ ਸਮੇਂ ਬੈਂਕ ਤਿੰਨ ਸਾਲਾਂ ਤੋਂ ਵੱਧ ਦੀ ਐੱਫ. ਡੀ. 'ਤੇ 5.1 ਫ਼ੀਸਦੀ ਵਿਆਜ ਦੇ ਰਿਹਾ ਹੈ, ਯਾਨੀ ਵਿਸ਼ੇਸ਼ ਸਕੀਮ ਤਹਿਤ ਉਸ ਦੇ ਖਾਤਾਧਾਰਕਾਂ ਨੂੰ ਇਸ ਤੋਂ 0.25 ਫ਼ੀਸਦੀ ਵੱਧ 5.35 ਫ਼ੀਸਦੀ ਸਾਲਾਨਾ ਵਿਆਜ ਮਿਲੇਗਾ। ਖਾਤਾਧਾਰਕਾਂ ਨੂੰ ਕੋਰੋਨਾ ਟੀਕਾ ਲਵਾਉਣ ਲਈ ਉਤਸ਼ਾਹਤ ਕਰਨ ਦੇ ਮਕਸਦ ਨਾਲ ਇਸ ਤਰ੍ਹਾਂ ਦੀ ਸਕੀਮ ਸ਼ੁਰੂ ਕਰਨ ਵਾਲਾ ਇਹ ਪਹਿਲਾ ਜਨਤਕ ਖੇਤਰ ਦਾ ਬੈਂਕ ਹੈ। ਬੈਂਕ ਨੇ ਕਿਹਾ ਹੈ ਕਿ ਸੀਨੀਅਰ ਨਾਗਰਿਕਾਂ ਨੂੰ ਆਮ ਲੋਕਾਂ ਨਾਲੋਂ ਜ਼ਿਆਦਾ ਵਿਆਜ ਮਿਲੇਗਾ। ਗੌਰਤਲਬ ਹੈ ਕਿ ਬੈਂਕ ਸੀਨੀਅਰ ਨਾਗਰਿਕਾਂ ਨੂੰ 0.5 ਫ਼ੀਸਦੀ ਵੱਧ ਵਿਆਜ ਦਿੰਦੇ ਹਨ। ਸੀਨੀਅਰ ਨਾਗਰਿਕਾਂ ਲਈ 50 ਹਜ਼ਾਰ ਰੁਪਏ ਤੱਕ ਦੀ ਸਾਲਾਨਾ ਵਿਆਜ ਆਮਦਨ ਵੀ ਟੀ. ਡੀ. ਐੱਸ. ਮੁਕਤ ਹੈ।
ਇਹ ਵੀ ਪੜ੍ਹੋ- ਬੈਂਕਾਂ ਦੀ ਇਹ ਸਰਵਿਸ 14 ਘੰਟੇ ਰਹੇਗੀ ਬੰਦ, ਨਹੀਂ ਟਰਾਂਸਫਰ ਹੋਣਗੇ ਪੈਸੇ
►ਨਵੀਂ ਸਕੀਮ ਬਾਰੇ ਕੁਮੈਂਟ ਬਾਕਸ ਵਿਚ ਦਿਓ ਟਿਪਣੀ
ਕੋਵਿਡ-19 : ਸਰਕਾਰ ਵੱਲੋਂ ਉਡਾਣਾਂ 'ਚ ਇਹ ਸੁਵਿਧਾ ਬੰਦ ਕਰਨ ਦਾ ਹੁਕਮ ਜਾਰੀ
NEXT STORY