ਨਵੀਂ ਦਿੱਲੀ-ਵਾਹਨ ਨਿਰਮਾਤਾ ਕੰਪਨੀ ਲੋਹੀਆ ਆਟੋ ਇੰਡਸਟਰੀਜ਼ ਦਾ ਕਹਿਣਾ ਹੈ ਕਿ ਦੇਸ਼ 'ਚ ਇਲੈਕਟ੍ਰਿਕ ਮੋਬਿਲਿਟੀ ਨੂੰ ਹੱਲਾਸ਼ੇਰੀ ਦੇਣ 'ਚ ਸਭ ਤੋਂ ਵੱਡੀ ਚੁਣੌਤੀ ਚਾਰਜਿੰਗ ਲਈ ਬੁਨਿਆਦੀ ਢਾਂਚੇ ਦੀ ਕਮੀ ਹੈ। ਕੰਪਨੀ ਅਨੁਸਾਰ ਅਜੇ ਦੇਸ਼ 'ਚ ਗਿਣਤੀ ਦੇ ਹੀ ਚਾਰਜਿੰਗ ਸਟੇਸ਼ਨ ਹਨ। ਜ਼ਿਕਰਯੋਗ ਹੈ ਕਿ ਲੋਹੀਆ ਆਟੋ ਇੰਡਸਟਰੀ ਕੰਪਨੀ ਇਲੈਕਟ੍ਰਿਕ ਵਾਹਨ ਸ਼੍ਰੇਣੀ 'ਚ ਕੱਲ 2 ਨਵੇਂ ਉਤਪਾਦ ਪੇਸ਼ ਕਰਨ ਵਾਲੀ ਹੈ, ਜਿਨ੍ਹਾਂ 'ਚ ਇਕ ਅਪਾਹਜਾਂ ਲਈ ਇਲੈਕਟ੍ਰਿਕ ਸਕੂਟਰ ਅਤੇ ਦੂਜਾ ਇਲੈਕਟ੍ਰਿਕ ਰਿਕਸ਼ਾ ਹੈ।
ਲੋਹੀਆ ਆਟੋ ਦੇ ਸੀ. ਈ. ਓ. ਆਯੂਸ਼ ਲੋਹੀਆ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਹੈ ਕਿ ਇਸ ਸਮੱਸਿਆ ਦਾ ਵਿਹਾਰਕ ਹੱਲ ਇਹੀ ਹੈ ਕਿ ਇਲੈਕਟ੍ਰਿਕ ਵਾਹਨਾਂ ਦੇ ਸਮਰਥਨ ਲਈ ਜ਼ਰੂਰੀ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੋਵੇਗਾ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਚਾਹੁੰਦੀ ਹੈ ਕਿ 2030 ਤੱਕ ਦੇਸ਼ 'ਚ ਜਨਤਕ ਮੋਬਿਲਿਟੀ ਪੂਰੀ ਤਰ੍ਹਾਂ ਇਲੈਕਟ੍ਰਿਕ ਚਾਲਿਤ ਹੋ ਜਾਵੇ। ਉਥੇ ਹੀ ਇਸ ਮਿਆਦ 'ਚ ਨਿੱਜੀ ਮੋਬਿਲਿਟੀ ਵਾਲੇ 40 ਫ਼ੀਸਦੀ ਵਾਹਨ ਇਲੈਕਟ੍ਰਿਕ ਕਰਨ ਦਾ ਟੀਚਾ ਹੈ।
ਕਣਕ 'ਤੇ ਇੰਪੋਰਟ ਡਿਊਟੀ ਵਧਾ ਸਕਦੀ ਹੈ ਸਰਕਾਰ
NEXT STORY