ਨਵੀਂ ਦਿੱਲੀ-ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਨੇ ਆਮਦਨ ਟੈਕਸ ਵਿਭਾਗ ਨੂੰ 'ਆਪ੍ਰੇਸ਼ਨ ਕਲੀਨ ਮਨੀ' ਤਹਿਤ ਉਨ੍ਹਾਂ ਲੋਕਾਂ ਨੂੰ ਨੋਟਿਸ ਦੇਣ ਦਾ ਕੰਮ ਦੋ ਮਹੀਨਿਆਂ 'ਚ ਪੂਰਾ ਕਰਨ ਲਈ ਕਿਹਾ ਹੈ, ਜਿਨ੍ਹਾਂ ਨੇ ਨੋਟਬੰਦੀ ਤੋਂ ਬਾਅਦ ਵੱਡੀ ਰਾਸ਼ੀ ਜਮ੍ਹਾ ਕੀਤੀ ਹੈ।
ਅਧਿਕਾਰੀਆਂ ਅਨੁਸਾਰ ਸੀ. ਬੀ. ਡੀ. ਟੀ. ਉਨ੍ਹਾਂ ਮਾਮਲਿਆਂ 'ਚ ਪੂਰੀ ਪ੍ਰਕਿਰਿਆ 'ਚ ਤੇਜ਼ੀ ਚਾਹੁੰਦਾ ਹੈ, ਜਿਨ੍ਹਾਂ ਨੇ 8 ਨਵੰਬਰ 2016 ਨੂੰ ਨੋਟਬੰਦੀ ਤੋਂ ਬਾਅਦ ਕਾਲਾ ਧਨ ਲੁਕਾਉਣ ਦੀ ਕੋਸ਼ਿਸ਼ ਕੀਤੀ। ਇਕ ਉੱਚ ਅਧਿਕਾਰੀ ਨੇ ਕਿਹਾ ਕਿ ਬੋਰਡ ਨੇ ਕੱਲ ਨਵੇਂ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਲਈ ਕੇਂਦਰੀ ਕਾਰਜ ਯੋਜਨਾ (ਸੀ. ਏ. ਪੀ.) ਜਾਰੀ ਕੀਤੀ। ਇਸ 'ਚ ਟੈਕਸ ਵਿਭਾਗ ਦੇ ਸਾਰੇ ਦਫਤਰਾਂ ਨੂੰ 31 ਮਈ ਤੱਕ ਪ੍ਰਕਿਰਿਆ ਪੂਰੀ ਕਰਨ ਲਈ ਕਿਹਾ ਹੈ। ਸੀ. ਬੀ. ਡੀ. ਟੀ. ਨੇ ਉੱਚੇ ਮੁੱਲ ਦੇ ਲੈਣ-ਦੇਣ ਦੇ ਅੰਕੜਿਆਂ ਦੀ ਵੈਰੀਫਿਕੇਸ਼ਨ ਅਤੇ ਬਿਨਾਂ ਪੈਨ ਦਾ ਜ਼ਿਕਰ ਕੀਤਿਆਂ ਸ਼ੱਕੀ ਲੈਣ-ਦੇਣ ਦੀ ਵੈਰੀਫਿਕੇਸ਼ਨ ਦਾ ਕੰਮ 30 ਜੂਨ ਤੱਕ ਕਰਨ ਲਈ ਕਿਹਾ ਹੈ।
ਓਥੇ ਹੀ ਸੀ. ਬੀ. ਡੀ. ਟੀ. ਨੇ ਮਾਰਚ ਮਹੀਨੇ 'ਚ ਵੱਖ-ਵੱਖ ਘਰੇਲੂ ਕਰਦਾਤਿਆਂ ਦੇ ਨਾਲ 14 ਇਕ-ਪੱਖੀ ਅਗਾਊਂ ਕੀਮਤ ਸਮਝੌਤੇ (ਏ. ਪੀ. ਏ.)
'ਤੇ ਹਸਤਾਖਰ ਕੀਤੇ। ਬੋਰਡ ਨੇ
ਕਿਹਾ ਕਿ ਟਰਾਂਸਫਰ ਪ੍ਰਾਈਜ਼ਿੰਗ 'ਚ ਨਿਸ਼ਚਿਤਤਾ ਲਿਆਉਂਦਿਆਂ ਮੁਕੱਦਮੇਬਾਜ਼ੀ ਨੂੰ ਘੱਟ ਕੀਤਾ ਜਾ ਸਕਦਾ ਹੈ। ਇੱਥੇ ਟਰਾਂਸਫਰ ਪ੍ਰਾਈਜ਼ਿੰਗ ਤੋਂ ਮਤਲਬ ਇਕ ਹੀ ਸਮੂਹ ਦੀਆਂ 2 ਫਰਮਾਂ ਵਿਚਾਲੇ ਸੌਦਿਆਂ 'ਚ ਮੁੱਲ ਦਰਸਾਉਣ ਦੀ ਵਿਵਸਥਾ ਨਾਲ ਹੈ ਜੋ ਟੈਕਸ ਦੀ ਨਜ਼ਰ ਨਾਲ ਮਹੱਤਵਪੂਰਨ ਹੁੰਦਾ ਹੈ।
ਸੇਬੀ ਨੂੰ ਜੁਰਮਾਨੇ ਚੁਕਾਉਣ 'ਚ ਅਸਫਲ ਰਹੀਆਂ 2,200 ਕੰਪਨੀਆਂ
NEXT STORY