ਨੈਸ਼ਨਲ ਡੈਸਕ : ਦੇਸ਼ ਦੇ ਕਈ ਸੂਬਿਆਂ ਵਿਚ ਬਰਡ ਫਲੂ ਨੇ ਪੈਰ ਪਸਾਰਣੇ ਸ਼ੁਰੂ ਕਰ ਦਿੱਤੇ ਹਨ। ਅਜਿਹੇ ਵਿਚ ਆਂਡੇ ਅਤੇ ਮੀਟ ਦੀ ਮੰਗ ਵਿਚ ਭਾਰੀ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਨਾਨਵੈਜ ਪਰੋਸਣ ਵਾਲੇ ਰੈਸਟੋਰੈਂਟਸ ਤਾਂ ਜਿਵੇਂ ਖਾਲ੍ਹੀ ਹੀ ਹੋ ਗਏ ਹਨ। ਗਾਹਕਾਂ ਦੀ ਗਿਣਤੀ ਵਿਚ ਕਾਫ਼ੀ ਕਮੀ ਆਈ ਹੈ। ਰਾਜਧਾਨੀ ਦੀ ਗੱਲ ਕਰੀਏ ਤਾਂ ਉਥੋਂ ਦੇ ਕਈ ਰੈਸਟੋਰੈਂਟ ਦੇ ਮੈਨਿਊ ਵਿਚੋਂ ਚਿਕਨ ਡਿੱਸ਼ ਗਾਇਬ ਹੋ ਗਈ ਹੈ। ਇਸ ਦੀ ਜਗ੍ਹਾ ਮਟਨ ਅਤੇ ਹੋਰ ਆਈਟਮ ਜ਼ੋਰ ਫੜ ਰਹੀਆਂ ਹਨ।
ਇਹ ਵੀ ਪੜ੍ਹੋ: ਸਰਕਾਰ ਦੇ ਰਹੀ ਹੈ ਤਿਉਹਾਰੀ ਸੀਜ਼ਨ ’ਚ ਬਾਜ਼ਾਰ ਨਾਲੋਂ ਸਸਤਾ ਸੋਨਾ ਖਰੀਦਣ ਦਾ ਮੌਕਾ, ਜਲਦ ਚੁੱਕੋ ਫ਼ਾਇਦਾ
ਰੈਸਟੋਰੈਂਟ ਮਾਲਕਾਂ ਦਾ ਕਹਿਣਾ ਹੈ ਕਿ ਹਰ ਸਾਲ ਠੰਡ ਦੇ ਮੌਸਮ ਵਿਚ ਬਰਡ ਫਲੂ ਨੂੰ ਲੈ ਕੇ ਹੜਕੰਪ ਮਚਦਾ ਹੈ ਪਰ ਇਸ ਵਾਰ ਬਾਜ਼ਾਰ ’ਤੇ ਜੋ ਅਸਰ ਪਿਆ ਹੈ, ਇਸ ਤੋਂ ਪਹਿਲਾਂ ਕਦੇ ਨਹੀਂ ਪਿਆ। ਬਰਡ ਫਲੂ ਦੇ ਡਰੋਂ ਰੈਸਟੋਰੈਂਟਸ ਨੇ ਪਿਛਲੇ ਸਾਲ ਵੀ ਮੀਟ ਅਤੇ ਆਂਡੇ ਦੇ ਆਰਡਰ ਰੱਦ ਕਰ ਦਿੱਤੇ ਸਨ ਅਤੇ ਮੰਗ ਵਿਚ ਵੀ ਭਾਰੀ ਗਿਰਾਵਟ ਦਰਜ ਕੀਤੀ ਗਈ ਸੀ। ਹਜ਼ਾਰਾਂ ਪੰਛੀਆਂ ਨੂੰ ਮਾਰਨਾ ਪਿਆ ਸੀ, ਜਿਸ ਨਾਲ ਪੋਲਟਰੀ ਕਾਰੋਬਾਰੀ ਡੂੰਘੇ ਸੰਕਟ ਵਿਚ ਫੱਸ ਗਏ। ਇਸ ਦਹਿਸ਼ਤ ਦੀ ਵਜ੍ਹਾ ਨਾਲ ਮਟਨ ਦੇ ਮੁੱਲ ਇਕ ਹੀ ਦਿਨ ਵਿਚ 40 ਤੋਂ 50 ਰੁਪਏ ਪ੍ਰਤੀ ਕਿੱਲੋ ਤੱਕ ਵੱਧ ਗਏ ਹਨ, ਉਥੇ ਹੀ ਮੀਟ ਦੇ ਮੁੱਲ ਇਕਦਮ ਤੋਂ ਡਿੱਗ ਗਏ ਹਨ।
ਇਹ ਵੀ ਪੜ੍ਹੋ: ਟੈਸਟ ਕ੍ਰਿਕਟ ’ਚ 6000 ਦੌੜਾਂ ਪੂਰੀਆਂ ਕਰਣ ਵਾਲੇ 11ਵੇਂ ਭਾਰਤੀ ਬਣੇ ਪੁਜਾਰਾ
ਦਿੱਲੀ ਮਾਸ ਵਪਾਰੀ ਸੰਘ ਦੇ ਸਕੱਤਰ ਇਰਸ਼ਾਦ ਕੁਰੈਸ਼ੀ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਗਾਹਕ ਘਬਰਾ ਜਾਂਦੇ ਹਨ ਅਤੇ ਸਾਵਧਾਨੀ ਦੇ ਤੌਰ ’ਤੇ ਮੀਟ ਖਾਣਾ ਬੰਦ ਕਰ ਦਿੰਦੇ ਹਨ, ਜਿਸ ਨਾਲ ਖਰੀਦਦਾਰੀ ਵਿਚ ਕਮੀ ਆਉਂਦੀ ਹੈ ਪਰ ਇਹ ਜਾਨਣਾ ਮਹੱਤਵਪੂਰਣ ਹੈ ਕਿ ਜੇਕਰ ਮਾਸ ਨੂੰ ਚੰਗੇ ਤਰ੍ਹਾਂ ਨਾਲ ਪਕਾਇਆ ਜਾਵੇ ਤਾਂ ਸਿਹਤ ਨੂੰ ਕੋਈ ਖ਼ਤਰਾ ਨਹÄ ਹੁੰਦਾ। ਉਨ੍ਹਾਂ ਕਿਹਾ ਕਿ ਬਰਡ ਫਲੂ ਦੇ ਖਤਰੇ ਦਾ ਕਾਰੋਬਾਰ ’ਤੇ ਅਜਿਹੇ ਸਮੇਂ ਵਿਚ ਅਸਰ ਪੈ ਰਿਹਾ ਹੈ, ਜਦੋਂ ਕਾਰੋਬਾਰੀ ਪਹਿਲਾਂ ਹੀ ਕੋਵਿਡ-19 ਦੇ ਪ੍ਰਭਾਵ ਨਾਲ ਜੂਝ ਰਿਹਾ ਹੈ।
ਦੱਸ ਦੇਈਏ ਕਿ ਦਿੱਲੀ ਸਰਕਾਰ ਨੇ ਬਰਡ ਫਲੂ ਦੀ ਦਹਿਸ਼ਤ ਦੇ ਮੱਦੇਨਜਰ ਰਾਸ਼ਟਰੀ ਰਾਜਧਾਨੀ ਵਿਚ ਜਿੰਦਾ ਪੰਛੀਆਂ ਦੇ ਆਯਾਤ ’ਤੇ ਰੋਕ ਅਤੇ ਸ਼ਹਿਰ ਦੇ ਸਭ ਤੋਂ ਵੱਡੇ ਪੋਲਟਰੀ ਬਾਜ਼ਾਰ ਗਾਜੀਪੁਰ ਕੁਕੁਟ ਬਾਜ਼ਾਰ ਦੇ ਅਗਲੇ 10 ਦਿਨ ਤੱਕ ਬੰਦ ਰਹਿਣ ਦੀ ਸ਼ਨੀਵਾਰ ਨੂੰ ਹੀ ਘੋਸ਼ਣਾ ਕਰ ਦਿੱਤੀ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਦਿੱਲੀ ਵਿਚ ਜਿੰਦਾ ਪੰਛੀਆਂ ਦਾ ਆਯਾਤ ਅੱਜ ਤੋਂ ਪੂਰੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ। ਗਾਜੀਪੁਰ ਕੁਕੁਟ ਬਾਜ਼ਾਰ ਅਗਲੇ 10 ਦਿਨ ਤੱਕ ਬੰਦ ਰਹੇਗਾ।
ਇਹ ਵੀ ਪੜ੍ਹੋ : ਨੰਨ੍ਹੀ ਪਰੀ ਨੂੰ ਜਨਮ ਦੇਵੇਗੀ ਅਨੁਸ਼ਕਾ, ਜੋਤਸ਼ੀ ਨੇ ਕੀਤੀ ਭਵਿੱਖਬਾਣੀ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
ਇਸ ਬੈਂਕ ਦੀ ਵੱਡੀ ਸੌਗਾਤ, FD ਸਮੇਂ ਤੋਂ ਪਹਿਲਾਂ ਤੋੜਣ 'ਤੇ ਹੁਣ ਜੁਰਮਾਨਾ ਨਹੀਂ
NEXT STORY