ਨਵੀਂ ਦਿੱਲੀ—ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇਤਰਹੀਨਾਂ ਨੂੰ ਨੋਟਾਂ ਦੀ ਪਛਾਣ ਕਰਨ 'ਚ ਸਹੂਲਤ ਦੇਣ ਦੀ ਤਿਆਰੀ ਕਰ ਰਿਹਾ ਹੈ। ਇਸ ਲਈ ਆਰ.ਬੀ.ਆਈ. ਮੋਬਾਇਲ ਫੋਨ ਆਧਾਰਿਤ ਹੱਲ ਲੱਭ ਰਿਹਾ ਹੈ। ਵਰਤਮਾਨ 'ਚ ਨੇਤਰਹੀਨਾਂ ਨੂੰ ਨੋਟ ਪਛਾਣਨ ਲਈ 100 ਰੁਪਏ ਅਤੇ ਇਸ ਤੋਂ ਉਪਰ ਦੇ ਨੋਟਾਂ ਦੀ ਛਪਾਈ ਇਸ ਰੂਪ ਨਾਲ ਉਭਰਦੇ ਰੂਪ (ਇੰਟੈਗਲੀਓ ਪ੍ਰਿੰਟਿੰਗ) 'ਚ ਹੁੰਦੀ ਹੈ ਜਿਸ ਨਾਲ ਉਹ ਸਰਪਸ਼ (ਟਚ) ਕਰਕੇ ਉਸ ਨੂੰ ਪਛਾਣ ਸਕਣ।
ਫਿਲਹਾਲ ਦੇਸ਼ 'ਚ 10,20,50,100,200, ਅਤੇ 2000 ਰੁਪਏ ਦੇ ਨੋਟ ਚਲਨ 'ਚ ਹਨ। ਦੇਸ਼ 'ਚ ਕਰੀਬ 80 ਲੱਖ ਨੇਤਰਹੀਨ ਲੋਕ ਹਨ, ਜਿਨ੍ਹਾਂ ਨੂੰ ਕੇਂਦਰੀ ਬੈਂਕ ਦੀ ਨਵੀਂ ਪਹਿਲ ਨਾਲ ਫਾਇਦਾ ਮਿਲ ਸਕਦਾ ਹੈ। ਆਰ.ਬੀ.ਆਈ. ਨੇ ਜੂਨ 2018 'ਚ ਐਲਾਨ ਕੀਤਾ ਸੀ ਕਿ ਉਹ ਨੇਤਰਹੀਨਾਂ ਵਲੋਂ ਮੁਦਰਾ ਦੀ ਪਛਾਣ ਕਰਨ 'ਚ ਮਦਦ ਕਰਨ ਲਈ ਉਚਿਤ ਉਪਕਰਣ ਜਾਂ ਤੰਤਰ ਨੂੰ ਵਿਕਸਿਤ ਕਰਨ ਦਾ ਪਤਾ ਲਗਾਏਗਾ। ਇਸ ਤਰਜ 'ਤੇ ਹੁਣ ਆਰ.ਬੀ.ਆਈ. ਨੇ ਭਾਰਤੀ ਮੁਦਰਾ ਦੇ ਮੂਲ ਵਰਗ ਦੀ ਪਛਾਣ ਲਈ ਤੰਤਰ/ਉਪਕਰਣ ਵਿਕਸਿਤ ਕਰਨ ਲਈ ਵੈਂਡਰਾਂ ਤੋਂ ਰੂਚੀ ਪੱਤਰ ਮੰਗਵਾਏ ਹਨ।

ਨਿਵਿਦਾ ਦਸਤਾਵੇਜ਼ਾਂ 'ਚ ਕਿਹਾ ਗਿਆ ਹੈ ਕਿ ਹੱਥ ਨਾਲ ਚਲਣ ਵਾਲਾ ਇਹ ਉਪਕਰਣ/ਤੰਤਰ ਨੋਟਾਂ ਦਾ ਮੂਲਵਰਗ ਕਰਨ 'ਚ ਸਮਰਥ ਹੋਣਾ ਚਾਹੀਦਾ। ਜਦੋਂ ਵੀ ਬੈਂਕ ਨੋਟ ਇਨ੍ਹਾਂ ਦੇ ਸਾਹਮਣੇ/ਕੋਲ/ਇਸ ਦੇ ਅੰਦਰ ਜਾਂ ਉਸ ਤੋਂ ਹੋ ਕੇ ਲੰਘਾਇਆ ਜਾਵੇ ਤਾਂ ਕੁਝ ਹੀ ਸੈਕਿੰਡ (ਦੋ ਸੈਕਿੰਡ ਜਾਂ ਉਸ ਤੋਂ ਵੀ ਘੱਟ ਸਮੇਂ 'ਚ ਹਿੰਦੀ/ਅੰਗਰੇਜ਼ੀ 'ਚ ਮੂਲਵਰਗ ਦੀ ਜਾਣਕਾਰੀ ਮਿਲਣੀ ਚਾਹੀਦੀ ਅਰਥਾਤ ਇਹ ਪਤਾ ਚੱਲਣਾ ਚਾਹੀਦਾ ਕਿ ਨੋਟ ਕਿੰਨੇ ਦਾ ਹੈ।
ਹੱਲ ਪੂਰੀ ਤਰ੍ਹਾਂ ਨਾਲ ਸਾਫਟਵੇਅਰ ਆਧਾਰਿਤ ਹੋ ਸਕਦਾ ਹੈ, ਜੋ ਮੋਬਾਇਲ ਫੋਨ ਜਾਂ ਹਾਰਡਵੇਅਰ ਦੀ ਮਦਦ ਨਾਲ ਜਾਂ ਦੋਵਾਂ ਦੇ ਸੰਯੋਜਨ ਨਾਲ ਚੱਲਣ 'ਚ ਸਮਰਥ ਹੋਵੇ। ਜੇਕਰ ਹੱਲ ਹਾਰਡਵੇਅਰ ਆਧਾਰਿਤ ਹੱਲ ਹੋਵੇ ਤਾਂ ਬੈਟਰੀ ਨਾਲ ਚੱਲਣ ਵਾਲਾ ਰੀਚਾਰਜ ਹੋ ਜਾਣ ਵਾਲਾ, ਛੋਟਾ ਅਤੇ ਫੜਣ 'ਚ ਆਰਾਮਦਾਇਕ ਹੋਵੇ। ਨਾਲ ਹੀ ਉਸ ਨੂੰ ਜ਼ਿਆਦਾ ਰੋਸ਼ਨੀ ਦੀ ਲੋੜ ਨਹੀਂ ਹੋਣੀ ਚਾਹੀਦੀ।
ਸਾਲ 2018 'ਚ ਖਪਤਕਾਰਾਂ ਨੂੰ ਰਾਹਤ ਪਰ ਕਿਸਾਨ ਰਹੇ ਪ੍ਰੇੇਸ਼ਾਨ
NEXT STORY