ਨਵੀਂ ਦਿੱਲੀ- ਜਹਾਜ਼ ਵਿਨਿਰਮਾਤਾ ਬੋਇੰਗ ਨੇ ਭਾਰਤੀ ਹਵਾਬਾਜ਼ੀ ਅਥਾਰਟੀ (ਏ. ਏ. ਆਈ.) ਦੇ ਹਵਾਈ ਆਵਾਜਾਈ ਪ੍ਰਬੰਧਨ ਨੂੰ ਆਧੁਨਿਕ ਰੂਪ ਦੇਣ ਲਈ 10 ਸਾਲ ਦਾ ਰੋਡ ਮੈਪ ਤਿਆਰ ਕੀਤਾ ਹੈ। ਬੋਇੰਗ ਨੇ ਕਿਹਾ ਕਿ ਏ. ਏ. ਆਈ. ਲਈ ਹਵਾਈ ਆਵਾਜਾਈ ਪ੍ਰਬੰਧਨ ’ਚ 10 ਸਾਲ ਦਾ ਪੂਰਨ ਸੰਚਾਰ, ਮਾਰਗ-ਸੰਚਾਲਨ ਅਤੇ ਨਿਗਰਾਨੀ ਰੋਡ ਮੈਪ ਤਿਆਰ ਕੀਤਾ ਗਿਆ ਹੈ। ਇਸ ਨੂੰ ਅਮਰੀਕੀ ਵਪਾਰ ਅਤੇ ਵਿਕਾਸ ਏਜੰਸੀ (ਯੂ. ਐੱਸ. ਟੀ. ਡੀ. ਏ.) ਦੇ ਸਹਿਯੋਗ ਨਾਲ ਪੂਰਾ ਕੀਤਾ ਗਿਆ ਹੈ।
ਬੋਇੰਗ ਨੇ ਡਾਇਰੈਕਟਰ ਜਨਰਲ ਆਫ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.), ਭਾਰਤ ’ਚ ਸੰਚਾਲਨ ਕਰ ਰਹੀਆਂ ਹਵਾਈ ਕੰਪਨੀਆਂ, ਹਵਾਈ ਸੰਚਾਲਕਾਂ ਅਤੇ ਹੋਰ ਹਿਤਧਾਰਕਾਂ ਦੇ ਨਾਲ ਮਿਲ ਕੇ ਇਸ ਰੋਡ ਮੈਪ ਨੂੰ ਅੰਤਿਮ ਰੂਪ ਦਿੱਤਾ ਹੈ, ਤਾਂ ਕਿ ਏ. ਏ. ਆਈ. ਦੇ ਪ੍ਰਬੰਧਨ ਨੂੰ ਆਧੁਨਿਕ ਰੂਪ ਦਿੱਤਾ ਜਾ ਸਕੇ। ਇਸ ਦੇ ਲਈ ਏ. ਏ. ਆਈ. ਅਤੇ ਬੋਇੰਗ ਵਿਚਾਲੇ 2019 ’ਚ ਇਕ ਸਮਝੌਤਾ ਹੋਇਆ ਸੀ। ਦੇਸ਼ ’ਚ 100 ਤੋਂ ਜ਼ਿਆਦਾ ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੇ ਭਾਰਤੀ ਹਵਾਬਾਜ਼ੀ ਅਥਾਰਟੀ ਦੇ ਚੇਅਰਮੈਨ ਸੰਜੀਵ ਕੁਮਾਰ ਨੇ ਕਿਹਾ, ‘‘ਇਸ ਰੋਡ ਮੈਪ ਦਾ ਮਕਸਦ ਸੰਚਾਲਨ ’ਚ ਉੱਤਮਤਾ ਲਿਆਉਣਾ ਅਤੇ ਹਵਾਈ ਟ੍ਰਾਂਸਪੋਰਟ ਸਮਰੱਥਾ ਵਧਾਉਣਾ ਹੈ। ਇਸ ਨਾਲ ਆਪਣੇ ਖਪਤਕਾਰਾਂ ਲਈ ਅਸੀਂ ਭਾਰਤੀ ਹਵਾਈ ਖੇਤਰ ਨੂੰ ਜ਼ਿਆਦਾ ਸਰਲ ਅਤੇ ਸੁਰੱਖਿਅਤ ਬਣਾ ਸਕਾਂਗੇ। ਬੋਇੰਗ ਇੰਡੀਆ ਦੇ ਚੀਫ ਇੰਜੀਨੀਅਰ ਅਹਿਮਦ ਏਲਸ਼ਰਬਿਨੀ ਨੇ ਇਸ ਨੂੰ ਆਪਣੀ ਕੰਪਨੀ ਲਈ ਮਾਣ ਦਾ ਪਲ ਦੱਸਦੇ ਹੋਏ ਕਿਹਾ ਕਿ ਇਸ ਦੀ ਮਦਦ ਨਾਲ ਭਾਰਤੀ ਹਵਾਈ ਖੇਤਰ ਦੀ ਸਥਿਤੀ ਸੁਧਾਰਣ ’ਚ ਮਦਦ ਮਿਲੇਗੀ।
ਇਕ੍ਰਾ ਨੇ ਭਾਰਤ ਦੇ ਵਾਧੇ ਦਰ ਦੇ ਅੰਦਾਜੇ ਨੂੰ ਘਟਾ ਕੇ 7.2 ਫ਼ੀਸਦੀ ਕੀਤਾ
NEXT STORY