ਮੁੰਬਈ-ਘਰੇਲੂ ਰੇਟਿੰਗ ਏਜੰਸੀ ਇਕ੍ਰਾ ਨੇ ਯੂਕ੍ਰੇਨ ਸੰਕਟ ਕਾਰਨ ਵਿੱਤੀ ਸਾਲ 2022-23 ਲਈ ਭਾਰਤ ਦੇ ਵਾਧੇ ਦਰ ਦੇ ਅੰਦਾਜੇ ਨੂੰ 0.8 ਫ਼ੀਸਦੀ ਘਟਾ ਕੇ 7.2 ਫ਼ੀਸਦੀ ਕਰ ਦਿੱਤਾ ਹੈ। ਇਕ੍ਰਾ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਜਿਣਸਾਂ ਦੀਆਂ ਕੀਮਤਾਂ ’ਚ ਉਛਾਲ ਅਤੇ ਯੂਕ੍ਰੇਨ ’ਚ ਫੌਜੀ ਸੰਘਰਸ਼ ਕਾਰਨ ਸਪਲਾਈ ਲੜੀ ’ਚ ਰੁਕਾਵਟ ਨੂੰ ਵਾਧਾ ਦਰ ਦੇ ਅੰਦਾਜੇ ’ਚ ਕਮੀ ਦੀ ਪ੍ਰਮੁੱਖ ਵਜ੍ਹਾ ਦੱਸਿਆ ਹੈ।
ਇਹ ਵੀ ਪੜ੍ਹੋ : IT ਯੂਕ੍ਰੇਨ ਲਈ ਭਰੋਸੇਯੋਗ ਸੂਚਨਾ 'ਤੇ ਦੇ ਰਿਹਾ ਹੈ ਧਿਆਨ : ਗੂਗਲ ਮੁਖੀ
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅਗਲੇ ਵਿੱਤੀ ਸਾਲ ’ਚ ਭਾਰਤੀ ਅਰਥਵਿਵਸਥਾ ’ਚ 7.8 ਫ਼ੀਸਦੀ ਦੇ ਵਾਧੇ ਦਾ ਅੰਦਾਜਾ ਪ੍ਰਗਟਾਇਆ ਹੈ। ਕੇਂਦਰੀ ਬੈਂਕ ਅਪ੍ਰੈਲ ਦੀ ਸ਼ੁਰੂਆਤ ’ਚ ਅਗਲੇ ਵਿੱਤੀ ਸਾਲ ਲਈ ਪਹਿਲੀ ਦੋ ਮਹੀਨਿਆਂ ਬਾਅਦ ਹੋਣ ਵਾਲੀ ਕਰੰਸੀ ਨੀਤੀ ਪੇਸ਼ ਕਰੇਗਾ। ਇਸ ਦਰਮਿਆਨ ਵਾਧਾ ਦਰ ਦੇ ਅੰਦਾਜੇ ’ਤੇ ਫਿਰ ਤੋਂ ਵਿਚਾਰ ਕੀਤਾ ਜਾਵੇਗਾ। ਰੇਟਿੰਗ ਏਜੰਸੀ ਅਨੁਸਾਰ ਚਾਲੂ ਵਿੱਤੀ ਸਾਲ ਦੀ ਅੰਤਿਮ ਤਿਮਾਹੀ ਦੌਰਾਨ ਕੁੱਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਅਸਲ ਵਾਧਾ 3 ਤੋਂ 4 ਫ਼ੀਸਦੀ ਰਹਿ ਸਕਦਾ ਹੈ, ਜੋ ਤੀਜੀ ਤਿਮਾਹੀ ਦੌਰਾਨ 5.4 ਫ਼ੀਸਦੀ ਸੀ। ਇਸ ਨਾਲ ਚਾਲੂ ਵਿੱਤੀ ਸਾਲ ’ਚ ਜੀ. ਡੀ. ਪੀ. ’ਚ ਅਸਲ ਵਾਧਾ ਦਰ ਦੇ 8.5 ਫ਼ੀਸਦੀ ਰਹਿਣ ਦਾ ਅੰਦਾਜਾ ਹੈ।
ਇਹ ਵੀ ਪੜ੍ਹੋ : FDA ਨੇ 50 ਸਾਲ ਤੋਂ ਵਧੇਰੀ ਉਮਰ ਦੇ ਲੋਕਾਂ ਲਈ ਫਾਈਜ਼ਰ ਤੇ ਮਾਡਰਨਾ ਦੀ ਬੂਸਟਰ ਖੁਰਾਕ ਨੂੰ ਦਿੱਤੀ ਮਨਜ਼ੂਰੀ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਕੋਲ ਇੰਡੀਆ ਦਾ ਉਤਪਾਦਨ 2021-22 'ਚ 62 ਕਰੋੜ ਟਨ ਦੇ ਰਿਕਾਰਡ 'ਤੇ ਪਹੁੰਚਣ ਦੀ ਉਮੀਦ
NEXT STORY