ਨਵੀਂ ਦਿੱਲੀ (ਭਾਸ਼ਾ)–ਇਸ ਸਾਲ ਦੀਵਾਲੀ ਦੇ ਤਿਉਹਾਰੀ ਸੀਜ਼ਨ ’ਚ ਜ਼ੋਰਦਾਰ ਕਾਰੋਬਾਰ ਤੋਂ ਉਤਸ਼ਾਹਿਤ ਦੇਸ਼ ਭਰ ਦੇ ਵਪਾਰੀ ਹੁਣ ਇਕ-ਦੂਜੇ ਬੋਨਾਂਜ਼ਾ ਲਈ ਖ਼ੁਦ ਨੂੰ ਤਿਆਰ ਕਰ ਰਹੇ ਹਨ। 4 ਨਵੰਬਰ ਤੋਂ 14 ਦਸੰਬਰ 2022 ਤੱਕ ਲੱਗਭਗ 40 ਦਿਨ ਵਿਆਹਾਂ ਦਾ ਪਹਿਲਾ ਪੜਾਅ ਸ਼ੁਰੂ ਹੋ ਗਿਆ ਹੈ। ਕਨਫੈੱਡਰੇਸ਼ਨ ਆਫ ਆਲ ਇੰਡੀਆ ਟ੍ਰੇਡਰਸ (ਕੈਟ) ਵੱਲੋਂ ਕੀਤੇ ਗਏ ਇਕ ਸਰਵੇਖਣ ਮੁਤਾਬਕ ਇਸ ਦੌਰਾਨ ਦੇਸ਼ ਭਰ ’ਚ ਲੱਗਭਗ 32 ਲੱਖ ਵਿਆਹ ਹੋਣਗੇ, ਜਿਸ ’ਚ ਲੱਗਭਗ 3.75 ਲੱਖ ਕਰੋੜ ਰੁਪਏ ਦੀ ਖਰੀਦਦਾਰੀ ਅਤੇ ਵਪਾਰ ’ਚ ਵੱਖ-ਵੱਖ ਸੇਵਾਵਾਂ ਪ੍ਰਾਪਤ ਕਰਨਾ ਸ਼ਾਮਲ ਹੈ। ਕੈਟ ਨੇ ਕਿਹਾ ਕਿ ਸੀਜ਼ਨ ਦੌਰਾਨ ਲੱਗਭਗ 5 ਲੱਖ ਵਿਆਹਾਂ ’ਚ ਹਰੇਕ ’ਤੇ 3 ਲੱਖ ਰੁਪਏ ਦਾ ਅਨੁਮਾਨਿਤ ਖਰਚਾ ਹੋਵੇਗਾ। ਸਰਵੇਖਣ ਤੋਂ ਪਤਾ ਲੱਗਾ ਹੈ ਕਿ ਇਸ ਇਕ ਮਹੀਨੇ ’ਚ ਵਿਆਹਾਂ ਦੀ ਖਰੀਦਦਾਰੀ ਨਾਲ ਲਗਭਗ 3.75 ਲੱਖ ਕਰੋੜ ਰੁਪਏ ਬਾਜ਼ਾਰਾਂ ’ਚ ਆਉਣਗੇ।
ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇਵਾਲਾ ਦੇ ਨਵੇਂ ਗੀਤ ‘ਵਾਰ’ ਦਾ ਪੋਸਟਰ ਆਇਆ ਸਾਹਮਣੇ, ਇਸ ਦਿਨ ਹੋਵੇਗਾ ਰਿਲੀਜ਼
ਦੂਜਾ ਸੀਜ਼ਨ 14 ਜਨਵਰੀ ਤੋਂ ਹੋਵੇਗਾ ਸ਼ੁਰੂ
ਵਿਆਹਾਂ ਦੇ ਸੀਜ਼ਨ ਦਾ ਅਗਲਾ ਪੜਾਅ 14 ਜਨਵਰੀ 2023 ਤੋਂ ਸ਼ੁਰੂ ਹੋ ਕੇ ਜੁਲਾਈ ਤੱਕ ਚੱਲੇਗਾ। ਕੈਟ ਨੇ ਕਿਹਾ ਕਿ ਇਕੱਲੇ ਦਿੱਲੀ ’ਚ ਇਸ ਆਗਾਮੀ ਸੀਜ਼ਨ ’ਚ 3.5 ਲੱਖ ਤੋਂ ਵੱਧ ਵਿਆਹ ਹੋਣ ਦੀ ਉਮੀਦ ਹੈ, ਜਿਸ ਨਾਲ ਕਰੀਬ 75,000 ਕਰੋੜ ਰੁਪਏ ਦਾ ਕਾਰੋਬਾਰ ਹੋਣ ਦੀ ਸੰਭਾਵਨਾ ਹੈ। ਪਿਛਲੇ ਸਾਲ ਇਸੇ ਸਮੇਂ ਦੌਰਾਨ ਕਰੀਬ 25 ਲੱਖ ਵਿਆਹ ਹੋਏ ਸਨ ਅਤੇ ਇਸ ’ਤੇ 3 ਲੱਖ ਕਰੋੜ ਰੁਪਏ ਖਰਚ ਹੋਣ ਦਾ ਅਨੁਮਾਨ ਲਗਾਇਆ ਗਿਆ ਸੀ। ਕੈਟ ਨੇ ਕਿਹਾ ਕਿ ਵਿਆਹਾਂ ਦੇ ਸੀਜ਼ਨ ਦੀਆਂ ਚੰਗੀਆਂ ਕਾਰੋਬਾਰੀ ਸੰਭਾਵਨਾਵਾਂ ਨੂੰ ਦੇਖਦੇ ਹੋਏ ਦੇਸ਼ ਭਰ ਦੇ ਵਪਾਰੀਆਂ ਨੇ ਵਿਆਪਕ ਤਿਆਰੀ ਕੀਤੀ ਹੈ ਕਿਉਂਕਿ ਉਹ ਇਸ ਸਾਲ ਦੀਵਾਲੀ ਦੇ ਰਿਕਾਰਡ ਕਾਰੋਬਾਰ ਦੇ ਅੰਕੜਿਆਂ ਤੋਂ ਨਿਕਲੀਆਂ ਭਾਵਨਾਵਾਂ ਨੂੰ ਜਾਰੀ ਰੱਖਣਾ ਚਾਹੁੰਦੇ ਹਨ। ਗਾਹਕਾਂ ਦੀ ਸੰਭਾਵਿਤ ਭੀੜ ਨੂੰ ਪੂਰਾ ਕਰਨ ਲਈ ਵਪਾਰੀ ਆਪਣੇ ਨਾਲ ਸਾਰੀਆਂ ਵਿਵਸਥਾਵਾਂ ਨੂੰ ਅਪਡੇਟ ਰੱਖ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਹਰੇਕ ਵਿਆਹ ਦਾ ਲੱਗਭਗ 20 ਫੀਸਦੀ ਖਰਚਾ ਲਾੜਾ-ਲਾੜੀ ’ਤੇ ਜਾਂਦਾ ਹੈ, ਜਦਕਿ 80 ਫੀਸਦੀ ਖਰਚਾ ਵਿਆਹ ਦੇ ਆਯੋਜਨ ’ਚ ਕੰਮ ਕਰਨ ਵਾਲੀਆਂ ਤੀਜੀਆਂ ਏਜੰਸੀਆਂ ਕੋਲ ਜਾਂਦਾ ਹੈ।
ਇਹ ਖ਼ਬਰ ਵੀ ਪੜ੍ਹੋ : ਆਬਕਾਰੀ ਤੇ ਕਰ ਵਿਭਾਗ ਦੇ 8 ਡਵੀਜ਼ਨਲ ਕਮਿਸ਼ਨਰਾਂ ਅਤੇ 27 ਸਹਾਇਕ ਕਮਿਸ਼ਨਰਾਂ ਦੇ ਹੋਏ ਤਬਾਦਲੇ
ਇਨ੍ਹਾਂ ਚੀਜ਼ਾਂ ਦੀ ਰਹੇਗੀ ਜ਼ਬਰਦਸਤ ਮੰਗ
ਕੈਟ ਨੇ ਦੱਸਿਆ ਕਿ ਵਿਆਹਾਂ ਦੇ ਸੀਜ਼ਨ ਤੋਂ ਪਹਿਲਾਂ ਹੀ ਘਰਾਂ ਦੀ ਮੁਰੰਮਤ ’ਤੇ ਕਾਫੀ ਖਰਚ ਹੋ ਚੁੱਕਾ ਹੁੰਦਾ ਹੈ। ਇਸ ਤੋਂ ਇਲਾਵਾ ਗਹਿਣੇ, ਸਾੜ੍ਹੀ, ਲਹਿੰਗਾ, ਫਰਨੀਚਰ, ਰੈਡੀਮੇਡ ਕੱਪੜੇ, ਜੁੱਤੀਆਂ, ਵਿਆਹ ਅਤੇ ਗ੍ਰੀਟਿੰਗ ਕਾਰਡ, ਸੁੱਕੇ ਮੇਵੇ, ਮਠਿਆਈ, ਫਲ, ਪੂਜਾ ਸਮੱਗਰੀ, ਕਰਿਆਨਾ, ਅਨਾਜ, ਸਜਾਵਟ ਦਾ ਸਾਮਾਨ, ਘਰ ਦੀ ਸਜਾਵਟ ਦਾ ਸਾਮਾਨ, ਬਿਜਲੀ ਦੀ ਉਪਯੋਗਿਤਾ, ਇਲੈਕਟ੍ਰਾਨਿਕਸ ਅਤੇ ਕਈ ਗਿਫਟ ਆਈਟਮ ਆਦਿ ਆਮ ਤੌਰ ’ਤੇ ਮੰਗ ’ਚ ਹਨ ਅਤੇ ਇਸ ਸਾਲ ਚੰਗਾ ਕਾਰੋਬਾਰ ਕਰਨ ਦੀ ਉਮੀਦ ਹੈ। ਦੇਸ਼ ਭਰ ’ਚ ਵਿਆਹਾਂ ਲਈ ਬੈਂਕੁਇਟ ਹਾਲ, ਹੋਟਲ, ਖੁੱਲ੍ਹੇ ਲਾਅਨ, ਭਾਈਚਾਰਕ ਕੇਂਦਰ, ਜਨਤਕ ਪਾਰਕ, ਫਾਰਮ ਹਾਊਸ ਅਤੇ ਕਈ ਹੋਰ ਸਥਾਨ ਪੂਰੀ ਤਰ੍ਹਾਂ ਤਿਆਰ ਹਨ। ਹਰੇਕ ਵਿਆਹ ’ਚ ਸਾਮਾਨ ਦੀ ਖਰੀਦ ਤੋਂ ਇਲਾਵਾ ਟੈਂਟ ਡੈਕੋਰੇਟਰ, ਫੁੱਲਾਂ ਦੀ ਸਜਾਵਟ, ਕ੍ਰਾਕਰੀ, ਖਾਣ-ਪੀਣ ਸੇਵਾ, ਯਾਤਰਾ ਸੇਵਾ, ਕੈਬ ਸੇਵਾ, ਸਵਾਗਤ ਪੇਸ਼ੇਵਰ ਸਮੂਹਾਂ, ਸਬਜ਼ੀ ਵਿਕ੍ਰੇਤਾਵਾਂ, ਫੋਟੋਗ੍ਰਾਫਰਾਂ, ਵੀਡੀਓਗ੍ਰਾਫਰਾਂ, ਆਰਕੈਸਟਰਾ ਸਮੇਤ ਕਈ ਤਰ੍ਹਾਂ ਦੀਆਂ ਸੇਵਾਵਾਂ ਵੀ ਸ਼ਾਮਲ ਹਨ। ਡੀ. ਜੇ., ਬਾਰਾਤ ਲਈ ਘੋੜੇ, ਵੈਗਨ, ਲਾਈਟ ਅਤੇ ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਦੇ ਇਸ ਵਾਰ ਵੱਡਾ ਕਾਰੋਬਾਰ ਕਰਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਈਵੈਂਟ ਮੈਨੇਜਮੈਂਟ ਵੀ ਇਕ ਵੱਡੇ ਬਿਜ਼ਨੈੱਸ ਪ੍ਰਾਸਪੈਕਟ ਵਜੋਂ ਉੱਭਰਿਆ ਹੈ।
ਪੀਯੂਸ਼ ਗੋਇਲ ਨੇ ਨਿਰਯਾਤਕਾਂ ਨੂੰ ਚੁਣੌਤੀ ਭਰੇ ਸਮੇਂ ਦੌਰਾਨ ਗਲੋਬਲ ਬਾਜ਼ਾਰਾਂ ਨੂੰ ਲੈ ਕੇ ਕੀਤੀ ਇਹ ਅਪੀਲ
NEXT STORY