ਮੁੰਬਈ - ਸਰਕਾਰੀ ਏਅਰਲਾਈਨ ਕੰਪਨੀ ਏਅਰ ਇੰਡੀਆ ਨੂੰ ਖ਼ਰੀਦਣ ਲਈ ਸਭ ਤੋਂ ਮਜ਼ਬੂਤ ਦਾਅਵੇਦਾਰ ਟਾਟਾ ਸਮੂਹ ਨੂੰ ਹੀ ਮੰਨਿਆ ਜਾ ਰਿਹਾ ਹੈ। ਟਾਟਾ ਲਈ ਏਅਰ ਇੰਡੀਆ ਨੂੰ ਮੁੜ ਹਾਸਲ ਕਰਨਾ ਆਸਾਨ ਨਹੀਂ ਹੋਵੇਗਾ। ਸਪਾਈਸ ਜੈੱਟ ਦੇ ਪ੍ਰਮੋਟਰ ਅਜੇ ਸਿੰਘ ਟਾਟਾ ਗਰੁੱਪ ਲਈ ਮੁਸ਼ਕਲ ਖੜ੍ਹੀ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਏਅਰ ਇੰਡੀਆ ਨੂੰ ਖ਼ਰੀਦਣ ਲਈ ਅਜੇ ਸਿੰਘ ਬੋਲੀ ਲਗਾਉਣਗੇ । ਇਸ ਲਈ ਉਹ 1 ਅਰਬ ਡਾਲਰ ਦੀ ਪੂੰਜੀ ਇਕੱਠੀ ਕਰ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਕ ਸਪੈਸ਼ਲ ਪਰਪਜ਼ ਵਹੀਕਲ (SPV) ਦੇ ਜ਼ਰੀਏ ਅਜਿਹਾ ਕੀਤਾ ਜਾਵੇਗਾ ਜਿਸ ਵਿਚ ਅਮਰੀਕਾ ਦੇ ਦੋ ਫੰਡ ਵੀ ਹਿੱਸਾ ਲੈਣਗੇ। ਕਥਿਤ ਤੌਰ 'ਤੇ ਸਿੰਘ ਕੋਲ ਐੱਸ.ਪੀ.ਵੀ. 'ਚ ਘੱਟੋ-ਘੱਟ 26 ਫ਼ੀਸਦੀ ਹਿੱਸੇਦਾਰੀ ਹੋਵੇਗੀ ਜਦੋਂਕਿ ਅਮਰੀਕਾ ਦੇ ਫੰਡਾਂ ਦੇ ਇਸ ਵਿਚ ਕਰੀਬ 70 ਕਰੋੜ ਡਾਲਰ ਦਾ ਯੋਗਦਾਨ ਦੇਣ ਦੀ ਸੰਭਾਵਨਾ ਹੈ। । ਜ਼ਿਕਰਯੋਗ ਹੈ ਕਿ ਸਰਕਾਰ ਨੇ ਏਅਰ ਇੰਡੀਆ ਦੀ ਵਿੱਤੀ ਬੋਲੀ ਲਈ ਅਗਸਤ ਦੇ ਤੀਜੇ ਹਫ਼ਤੇ ਦੀ ਸਮਾਂ ਹੱਦ ਤੈਅ ਕੀਤੀ ਹੈ।
ਇਹ ਵੀ ਪੜ੍ਹੋ: ਦਰਾਮਦ ਡਿਊਟੀ ਘਟਣ ਤੋਂ ਬਾਅਦ ਵੀ 6 ਫ਼ੀਸਦੀ ਤੱਕ ਮਹਿੰਗਾ ਹੋਇਆ ਪਾਮ ਤੇਲ
ਅਜੇ ਸਿੰਘ ਸਪਾਈਸ ਜੈੱਟ ਤੋਂ ਵੇਚਣਗੇ ਕੁਝ ਹਿੱਸੇਦਾਰੀ
ਇਕ ਅਖ਼ਬਾਰ ਦੀ ਰਿਪੋਰਟ ਮੁਤਾਬਕ ਅਜੇ ਸਿੰਘ ਦਾ ਟੀਚਾ ਇਕੁਇਟੀ ਤੋਂ ਲਗਭਗ 300 ਮਿਲਿਅਨ ਡਾਲਰ ਜੁਟਾਉਣ ਦੀ ਯੋਜਨਾ ਹੈ। ਇਹ ਐੱਸ.ਪੀ.ਵੀ. ਏਅਰ ਇੰਡੀਆ ਵਿਚ ਸਰਕਾਰ ਦੀ 100 ਫ਼ੀਸਦੀ ਹਿੱਸੇਦਾਰੀ ਖ਼ਰੀਦਣ ਲਈ ਬੋਲੀ ਲਗਾਏਗੀ। ਯੁਨਿਟ ਲਿਸਟਿਡ ਹੋਣ ਦੇ ਬਾਅਦ ਅਜੇ ਸਿੰਘ ਸਪਾਈਸ ਜੈੱਟ ਦੀ ਕਾਰਗੋ ਇਕਾਈ ਵਿਚ ਆਪਣੀ ਹਿੱਸੇਦਾਰੀ ਦਾ ਕੁਝ ਹਿੱਸਾ ਵੇਚ ਸਕਦੇ ਹਨ। ਸੂਤਰਾਂ ਮੁਤਾਬਕ ਇਸ ਪਲਾਨ ਦੇ ਆਖ਼ਰੀ ਸਮਝੌਤੇ ਵਿਚ ਬਦਲਾਅ ਦੇਖਣ ਨੂੰ ਮਿਲ ਸਕਦੇ ਹਨ । ਫਿਲਹਾਲ ਇਹ ਸ਼ੁਰੂਆਤੀ ਪੜਾਅ ਵਿਚ ਹੀ ਹੈ।
ਇਹ ਵੀ ਪੜ੍ਹੋ: 7 ਲੱਖ 'ਚ ਵਿਕਿਆ 1 ਰੁਪਏ ਦਾ ਇਹ ਨੋਟ, ਜੇਕਰ ਤੁਹਾਡੇ ਕੋਲ ਵੀ ਹੈ ਅਜਿਹੇ ਨੋਟ ਤਾਂ ਕਮਾ ਸਕਦੇ ਹੋ ਲੱਖਾਂ
ਏਅਰ ਇੰਡੀਆ 'ਤੇ 37,000 ਕਰੋੜ ਰੁਪਏ ਦਾ ਕਰਜ਼ਾ
ਬਜਟ ਏਅਰ ਲਾਈਨ ਨੇ 30 ਜੂਨ ਨੂੰ ਸਟਾਕ ਐਕਸਚੇਂਜ ਨੂੰ ਦੱਸਿਆ ਕਿ ਉਹ ਆਪਣੇ ਕਾਰਗੋ ਕਾਰੋਬਾਰ ਦੇ ਨੂੰ ਵੱਖਰੇ ਯੁਨਿਟ ਵਿੱਚ ਬਦਲਣ ਦੀ ਯੋਜਨਾ ਬਣਾ ਰਹੀ ਹੈ। ਇਸ ਲਈ ਸ਼ੇਅਰ ਧਾਰਕਾਂ ਦੀ ਮਨਜ਼ੂਰੀ ਲਈ ਜਾਏਗੀ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ‘ਤੇ ਕਰੀਬ 37,000 ਕਰੋੜ ਰੁਪਏ ਦਾ ਕਰਜ਼ਾ ਹੈ। ਹਾਲਾਂਕਿ ਇਸ ਗੱਲ ਦੀ ਸੰਭਾਵਨਾ ਹੈ ਕਿ ਬੋਲੀਕਾਰ ਇਸ ਵਿਚ ਕਟੌਤੀ ਦੀ ਮੰਗ ਕਰ ਸਕਦੇ ਹਨ। ਹੁਣ ਤੱਕ ਏਅਰ ਇੰਡੀਆ ਲਈ ਬੋਲੀ ਲਗਾਉਣ ਵਾਲਾ ਦੂਸਰਾ ਇਕੋ ਇਕ ਯੋਗਤਾ ਪ੍ਰਾਪਤ ਬੋਲੀਕਾਰ ਟਾਟਾ ਸੰਨਜ਼ ਹੀ ਹੈ। ਤੁਹਾਨੂੰ ਦੱਸ ਦੇਈਏ ਕਿ ਏਅਰ ਇੰਡੀਆ ਨੂੰ ਸਾਲ 1932 ਵਿੱਚ ਟਾਟਾ ਸਮੂਹ ਨੇ ਐਕਵਾਇਰ ਕੀਤਾ ਸੀ।
ਇਹ ਵੀ ਪੜ੍ਹੋ: ‘ਸਰਕਾਰ ਦਾ ਟੀਚਾ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਦਾ, 3 ਗੁਣਾ ਅੱਗੇ ਪਹੁੰਚ ਗਏ ਗੌਤਮ ਅਡਾਨੀ!’
ਕੰਪਨੀ ਦਾ ਮਾਲੀਆ
ਸਪਾਈਸ ਜੈੱਟ ਵਿਚ ਅਜੇ ਸਿੰਘ ਦੀ 60 ਪ੍ਰਤੀਸ਼ਤ ਹਿੱਸੇਦਾਰੀ ਹੈ। ਵੀਰਵਾਰ ਨੂੰ ਕੰਪਨੀ ਦਾ ਸਟਾਕ 80 ਰੁਪਏ 'ਤੇ ਬੰਦ ਹੋਇਆ। ਇਸ ਕੀਮਤ 'ਤੇ ਕੰਪਨੀ ਦੀ ਮਾਰਕੀਟ ਕੈਪ 4850 ਕਰੋੜ ਰੁਪਏ ਹੈ ਅਤੇ ਸਿੰਘ ਦੀ ਹੋਲਡਿੰਗ ਦੀ ਕੀਮਤ 2900 ਕਰੋੜ ਰੁਪਏ ਹੈ। ਸਪਾਈਸਜੈੱਟ ਦਾ ਮਾਲੀਆ 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ ਵਿਚ 5000 ਕਰੋੜ ਰੁਪਏ ਰਿਹਾ ਜੋ ਇਕ ਸਾਲ ਪਹਿਲਾਂ 12,000 ਕਰੋੜ ਰੁਪਏ ਸੀ। ਕੰਪਨੀ ਘਾਟੇ ਵਿਚ ਹੈ, ਪਰ ਇਸ ਦੇ ਕਾਰਗੋ ਕਾਰੋਬਾਰ ਦਾ ਮਾਲੀਆ ਇਕ ਸਾਲ ਵਿਚ 5 ਗੁਣਾ ਵਧਿਆ ਹੈ। 31 ਮਾਰਚ ਨੂੰ ਖ਼ਤਮ ਹੋਏ ਵਿੱਤੀ ਸਾਲ ਵਿਚ ਇਸ ਦਾ ਮਾਲੀਆ 1175 ਕਰੋੜ ਰੁਪਏ ਸੀ, ਜੋ ਕਿ ਪਿਛਲੇ ਸਾਲ 180 ਕਰੋੜ ਰੁਪਏ ਰਿਹਾ ਸੀ।
ਇਹ ਵੀ ਪੜ੍ਹੋ: ਪੈਕਡ ਫੂਡ 'ਤੇ ਸਟਾਰ ਰੇਟਿੰਗ ਦੀ ਤਿਆਰੀ, ਉਪਭੋਗਤਾਵਾਂ ਨੂੰ ਨੁਕਸਾਨ ਤੇ ਕੰਪਨੀਆਂ ਨੂੰ ਹੋਵੇਗਾ ਫ਼ਾਇਦਾ
ਨੋਟ - ਤੁਹਾਨੂੰ ਕੀ ਲਗਦਾ ਹੈ ਕਿ TATA ਕੰਪਨੀ ਮੁੜ ਤੋਂ ਆਪਣੀ AIR INDIA ਨੂੰ ਹਾਸਲ ਕਰ ਸਕੇਗੀ ਜਾਂ ਨਹੀਂ? ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
SBI ਦੇ ਖ਼ਾਤਾਧਾਰਕਾਂ ਲਈ ਜ਼ਰੂਰੀ ਸੂਚਨਾ, ਅੱਜ ਅਤੇ ਕੱਲ੍ਹ ਬੰਦ ਰਹੇਗੀ ਬੈਂਕ ਦੀ ਇਹ ਸਰਵਿਸ
NEXT STORY