ਨਵੀਂ ਦਿੱਲੀ - ਪਰੇਸ਼ਾਨ ਐਡਟੈਕ ਕੰਪਨੀ Byjus ਨੇ ਵੱਡਾ ਫੈਸਲਾ ਲੈਂਦਿਆਂ ਆਪਣੇ ਸਾਰੇ ਦਫਤਰ ਬੰਦ ਕਰ ਦਿੱਤੇ ਹਨ। ਸਾਰੇ ਕਰਮਚਾਰੀਆਂ ਨੂੰ ਲੋੜ ਅਨੁਸਾਰ ਘਰੋਂ ਕੰਮ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਨਿਵੇਸ਼ਕਾਂ ਨਾਲ ਵਿਵਾਦਾਂ 'ਚ ਘਿਰੀ ਕੰਪਨੀ ਆਪਣੇ ਕਰੀਬ 20 ਹਜ਼ਾਰ ਕਰਮਚਾਰੀਆਂ ਨੂੰ ਤਨਖਾਹਾਂ ਵੰਡਣ 'ਚ ਅਸਫਲ ਰਹੀ ਸੀ। ਇਸ ਤੋਂ ਬਾਅਦ ਲਾਗਤ 'ਚ ਕਟੌਤੀ ਦੇ ਚੱਲਦਿਆਂ ਬਾਈਜੂਸ ਨੇ ਇਹ ਵੱਡਾ ਕਦਮ ਚੁੱਕਿਆ ਹੈ।
ਇਹ ਵੀ ਪੜ੍ਹੋ : ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਪੌਂ ਬਾਰਾਂ, 5 ਦਿਨ ਹੋਵੇਗਾ ਕੰਮ, ਪੇਡ ਲੀਵ ਸਮੇਤ ਮਿਲਣਗੀਆਂ ਇਹ ਸਹੂਲਤਾਂ
ਹੈੱਡਕੁਆਰਟਰ ਨੂੰ ਛੱਡ ਕੇ ਦੇਸ਼ ਭਰ ਦੇ ਸਾਰੇ ਦਫ਼ਤਰ ਬੰਦ
ਜਾਣਕਾਰੀ ਮੁਤਾਬਕ ਬਾਈਜੂ ਨੇ ਆਈਬੀਸੀ ਨਾਲੇਜ ਪਾਰਕ, ਬੈਂਗਲੁਰੂ ਵਿੱਚ ਸਥਿਤ ਆਪਣੇ ਹੈੱਡਕੁਆਰਟਰ ਨੂੰ ਛੱਡ ਕੇ ਦੇਸ਼ ਭਰ ਵਿੱਚ ਆਪਣੇ ਸਾਰੇ ਦਫ਼ਤਰ ਬੰਦ ਕਰ ਦਿੱਤੇ ਹਨ। ਸਾਰੇ ਕਰਮਚਾਰੀਆਂ ਨੂੰ ਅਗਲੇ ਹੁਕਮਾਂ ਤੱਕ ਘਰ ਤੋਂ ਕੰਮ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਸਿਰਫ਼ ਬਾਈਜੂ ਦੇ ਟਿਊਸ਼ਨ ਸੈਂਟਰ ਹੀ ਕੰਮ ਕਰਦੇ ਰਹਿਣਗੇ। ਇਸ ਨਾਲ ਕੰਪਨੀ ਨੂੰ ਬਹੁਤ ਸਾਰਾ ਪੈਸਾ ਬਚਾਉਣ ਵਿੱਚ ਮਦਦ ਮਿਲੇਗੀ।
ਇਸ ਤੋਂ ਪਹਿਲਾਂ ਬਾਈਜੂ ਦੇ ਸੰਸਥਾਪਕ ਅਤੇ ਸੀਈਓ ਬੀਜੂ ਰਵਿੰਦਰਨ ਨੇ ਕਰਮਚਾਰੀਆਂ ਨਾਲ ਵਾਅਦਾ ਕੀਤਾ ਸੀ ਕਿ ਉਨ੍ਹਾਂ ਦੀ ਫਰਵਰੀ ਮਹੀਨੇ ਦੀ ਤਨਖਾਹ 10 ਮਾਰਚ ਤੱਕ ਆ ਜਾਵੇਗੀ। ਪਰ, ਕੰਪਨੀ ਤਨਖਾਹ ਦੇਣ ਵਿੱਚ ਅਸਫਲ ਰਹੀ। ਕੰਪਨੀ ਨੇ ਐਤਵਾਰ ਨੂੰ ਦਾਅਵਾ ਕੀਤਾ ਸੀ ਕਿ ਉਸ ਨੇ ਸਾਰੇ ਕਰਮਚਾਰੀਆਂ ਨੂੰ ਕੁਝ ਹਿੱਸੇ ਦਾ ਭੁਗਤਾਨ ਕਰ ਦਿੱਤਾ ਹੈ। ਕੰਪਨੀ ਪ੍ਰਬੰਧਕਾਂ ਨੇ ਪੱਤਰ ਲਿਖ ਕੇ ਮੁਲਾਜ਼ਮਾਂ ਤੋਂ ਬਕਾਇਆ ਤਨਖਾਹਾਂ ਦੇਣ ਲਈ ਹੋਰ ਸਮਾਂ ਮੰਗਿਆ ਸੀ।
ਇਹ ਵੀ ਪੜ੍ਹੋ : ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ
ਬੀਜੂ ਰਵਿੰਦਰਨ ਅਤੇ ਸ਼ੇਅਰਧਾਰਕਾਂ ਵਿਚਾਲੇ ਚੱਲ ਰਿਹਾ ਵਿਵਾਦ
ਨਵੇਂ ਬੋਰਡ ਦੇ ਗਠਨ ਨੂੰ ਲੈ ਕੇ ਬੀਜੂ ਰਵਿੰਦਰਨ ਅਤੇ ਕੰਪਨੀ ਦੇ ਕੁਝ ਸ਼ੇਅਰਧਾਰਕਾਂ ਵਿਚਾਲੇ ਫਿਲਹਾਲ ਵਿਵਾਦ ਚੱਲ ਰਿਹਾ ਹੈ। ਇਹ ਮਾਮਲਾ ਅਦਾਲਤ ਵਿੱਚ ਚਲਾ ਗਿਆ ਹੈ। ਅਦਾਲਤ ਨੇ ਫਿਲਹਾਲ ਰਾਈਟਸ ਇਸ਼ੂ ਤੋਂ ਮਿਲੇ ਪੈਸੇ ਦੀ ਵਰਤੋਂ 'ਤੇ ਰੋਕ ਲਗਾ ਦਿੱਤੀ ਹੈ। ਕੁਝ ਸਮਾਂ ਪਹਿਲਾਂ ਸ਼ੇਅਰਧਾਰਕਾਂ ਨੇ ਬੀਜੂ ਰਵਿੰਦਰਨ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਬੋਰਡ ਤੋਂ ਹਟਾਉਣ ਦੀ ਮਨਜ਼ੂਰੀ ਦਿੱਤੀ ਸੀ। ਰਵਿੰਦਰਨ ਨੇ ਇਸ ਮੀਟਿੰਗ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਸੀ।
ਕੰਪਨੀ ਰਾਈਟਸ ਇਸ਼ੂ ਤੋਂ ਪ੍ਰਾਪਤ ਹੋਏ ਪੈਸੇ ਦੀ ਵਰਤੋਂ ਕਰਨ ਵਿੱਚ ਅਸਮਰੱਥ
ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) ਨੇ 27 ਫਰਵਰੀ ਨੂੰ ਜਾਰੀ ਹੁਕਮ 'ਚ ਕਿਹਾ ਸੀ ਕਿ ਐਡਟੈਕ ਕੰਪਨੀ ਨੂੰ ਰਾਈਟਸ ਇਸ਼ੂ ਤੋਂ ਪ੍ਰਾਪਤ ਹੋਏ ਪੈਸੇ ਨੂੰ ਫਿਲਹਾਲ ਏਸਕ੍ਰੋ ਖਾਤੇ 'ਚ ਰੱਖਣਾ ਹੋਵੇਗਾ। ਇਸ ਪੈਸੇ ਦੀ ਵਰਤੋਂ ਉਦੋਂ ਤੱਕ ਨਹੀਂ ਕੀਤੀ ਜਾ ਸਕਦੀ ਜਦੋਂ ਤੱਕ ਕੰਪਨੀ ਪ੍ਰਬੰਧਨ ਅਤੇ ਚਾਰ ਵੱਡੇ ਨਿਵੇਸ਼ਕਾਂ ਵਿਚਕਾਰ ਵਿਵਾਦ ਹੱਲ ਨਹੀਂ ਹੋ ਜਾਂਦਾ।
ਇਹ ਵੀ ਪੜ੍ਹੋ : ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Airtel ਦੇ ਕਰੋੜਾਂ ਗਾਹਕਾਂ ਨੂੰ ਝਟਕਾ, ਰੀਚਾਰਜ ਪਲਾਨ ਹੋਇਆ ਮਹਿੰਗਾ, ਦੇਣੇ ਪੈਣਗੇ ਵਾਧੂ ਪੈਸੇ
NEXT STORY