ਨਵੀਂ ਦਿੱਲੀ (ਇੰਟ.) – ਆਨਲਾਈਨ ਬੈਟਿੰਗ ਐਪ ‘ਫੇਅਰਪਲੇਅ’ ਮਾਮਲੇ ਵਿਚ ਪੁਲਸ ਕੰਪਨੀ ਦੇ ਪ੍ਰਮੋਟਰਾਂ ਦੀਆਂ ਡਾਇਰੀਆਂ ਖੰਗਾਲੇਗੀ। ਖਬਰਾਂ ਦੀ ਮੰਨੀਏ ਤਾਂ ਫੇਅਰਪਲੇਅ ਆਈ. ਪੀ. ਐੱਲ. ਦੇ ਮੈਚ ਦਿਖਾ ਰਿਹਾ ਸੀ ਜਦਕਿ ਉਸ ਕੋਲ ਇਸ ਤਰ੍ਹਾਂ ਦੀ ਸਟ੍ਰੀਮਿੰਗ ਦੀ ਕੋਈ ਪਰਮਿਸ਼ਨ ਵੀ ਨਹੀਂ ਸੀ।
ਇਹ ਵੀ ਪੜ੍ਹੋ : ਗੁਜਰਾਤ 'ਚ Bank of Baroda ਨੂੰ 100 ਕਰੋੜ ਰੁਪਏ ਦਾ ਚੂਨਾ ਲਗਾ ਕੇ ਅਮਰੀਕਾ ਫ਼ਰਾਰ ਹੋਇਆ ਜੋੜਾ
ਹਾਲ ਹੀ ਵਿਚ ਸਾਹਮਣੇ ਆਈਆਂ ਮੀਡੀਆ ਰਿਪੋਰਟਾਂ ਮੁਤਾਬਕ ਕਲਾਕਾਰ ਬਾਦਸ਼ਾਹ ਇਕ ਆਨਲਾਈਨ ਬੈਟਿੰਗ ਐਪ ਦੀ ਪ੍ਰਮੋਸ਼ਨ ਦਾ ਹਿੱਸਾ ਰਹੇ ਸਨ, ਜਿਸ ਕਾਰਨ ਸੰਮਨ ਭੇਜ ਕੇ ਉਨ੍ਹਾਂ ਨੂੰ ਪੁੱਛਗਿੱਛ ਲਈ ਬੁਲਾਇਆ ਸੀ।
ਪੁਲਸ ਸਟੇਸ਼ਨ ਪੁੱਜੇ ਬਾਦਸ਼ਾਹ ਦੇ ਵਕੀਲ ਨੇ ਦੱਸਿਆ ਕਿ ਬਾਦਸ਼ਾਹ ਨੂੰ ਡਿਜੀਟਲ ਪ੍ਰਾਈਵੇਸੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਹ ਫੇਅਰਪਲੇਅ ਦਾ ਮੈਟਰ ਸੀ। ਇਕ ਆਰਟਿਸਟ ਨੂੰ ਇਸ ਬਾਰੇ ਜਾਣਕਾਰੀ ਹੋਣ ਦੀ ਲੋੜ ਵੀ ਨਹੀਂ ਹੈ।
ਇਹ ਵੀ ਪੜ੍ਹੋ : ਗਡਕਰੀ ਦੀ ਐਲਨ ਮਸਕ ਨੂੰ ਦੋ ਟੁੱਕ, ਭਾਰਤ 'ਚ ਟੈਸਲਾ ਕਾਰਾਂ ਵੇਚਣ ਲਈ ਰੱਖੀ ਇਹ ਸ਼ਰਤ
ਕੀ ਹੈ ਪੂਰਾ ਮਾਮਲਾ?
ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਇਹ ਮਾਮਲਾ ਫੇਅਰਪਲੇਅ ਨਾਂ ਦੇ ਇਕ ਐਪ ਨਾਲ ਜੁੜਿਆ ਹੈ। ਅਜਿਹੀਆਂ ਖਬਰਾਂ ਹਨ ਕਿ ਬਾਦਸ਼ਾਹ ਨੇ ਇਸ ਐਪ ਨੂੰ ਪ੍ਰਮੋਟ ਕੀਤਾ ਸੀ। ਪ੍ਰਮੋਸ਼ਨ ਨਾਲ ਜੁੜਨ ਕਾਰਨ ਸਿੰਗਰ ਬਾਦਸ਼ਾਹ ਨੂੰ ਮਹਾਰਾਸ਼ਟਰ ਪੁਲਸ ਸਾਈਬਰ ਸੈੱਲ ਵਲੋਂ ਸੰਮਨ ਭੇਜ ਕੇ ਪੁੱਛਗਿੱਛ ਲਈ ਬੁਲਾਇਆ ਗਿਆ ਸੀ।
ਇਹ ਵੀ ਪੜ੍ਹੋ : ਰਿਕਵਰੀ ਏਜੰਟ ਸ਼ਾਮ 7 ਵਜੇ ਤੋਂ ਸਵੇਰੇ 8 ਵਜੇ ਤੱਕ ਨਹੀਂ ਕਰ ਸਕਣਗੇ ਕਾਲ
ਹਾਲ ਹੀ ਵਿਚ ਸਾਹਮਣੇ ਆਈਆਂ ਰਿਪੋਰਟਾਂ ਦੀ ਮੰਨੀਏ ਤਾਂ ਵਾਇਕਾਮ ਦੀ ਸ਼ਿਕਾਇਤ ਤੋਂ ਬਾਅਦ ਮਹਾਰਾਸ਼ਟਰ ਸਾਈਬਰ ਡਿਪਾਰਟਮੈਂਟ ਨੇ ਡਿਜੀਟਲ ਕਾਪੀਰਾਈਟਰ ਦਾ ਮਾਮਲਾ ਫੇਅਰਪਲੇਅ ਖਿਲਾਫ ਦਰਜ ਕੀਤਾ ਹੈ। ਕਿਹਾ ਜਾ ਰਿਹਾ ਹੈ ਕਿ ਪੁਲਸ ਇਸ ਮਾਮਲੇ ਵਿਚ 40 ਵੱਡੇ ਬਾਲੀਵੁੱਡ ਕਲਾਕਾਰਾਂ ਨੂੰ ਸੰਮਨ ਭੇਜ ਸਕਦੀ ਹੈ, ਜੋ ਇਸ ਐਪ ਦੇ ਪ੍ਰਚਾਰ ਵਿਚ ਸ਼ਾਮਲ ਸਨ।
ਇਹ ਵੀ ਪੜ੍ਹੋ : ਨਾਰਾਇਣ ਮੂਰਤੀ ਦੀ ਹਫ਼ਤੇ 'ਚ 70 ਘੰਟੇ ਕੰਮ ਕਰਨ ਦੀ ਸਲਾਹ 'ਤੇ ਛਿੜੀ ਬਹਿਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਅਤੇ ਬੰਗਲਾਦੇਸ਼ ਲਈ ਇੱਕ ਵਿਆਪਕ ਸਾਂਝੇਦਾਰੀ 'ਚ ਪ੍ਰਵੇਸ਼ ਕਰਨ ਦਾ ਸਮਾਂ
NEXT STORY