ਜੈਤੋ (ਪਰਾਸ਼ਰ) - ਭਾਰਤੀ ਕਪਾਹ ਨਿਗਮ (ਸੀ. ਸੀ. ਆਈ.) ਨੇ ਸੋਮਵਾਰ ਨੂੰ ਇਕ ਵਾਰ ਮੁੜ ਪੰਜਾਬ ’ਚ ਆਪਣੀਆਂ ਰੂੰ ਦੀਆਂ ਕੀਮਤਾਂ ’ਚ 500 ਰੁਪਏ ਪ੍ਰਤੀ ਕੈਂਡੀ ਦਾ ਵਾਧਾ ਕੀਤਾ ਹੈ।
ਸੂਤਰਾਂ ਮੁਤਾਬਕ ਸੀ. ਸੀ. ਆਈ. ਨੇ ਦੇਸ਼ ’ਚ ਇਕ ਹਫਤੇ ’ਚ 2200 ਰੁਪਏ ਪ੍ਰਤੀ ਕੈਂਡੀ ਕੀਮਤ ਵਧਾ ਦਿੱਤੀ ਹੈ। ਭਾਰਤੀ ਰੂੰ ਵਪਾਰ ਬਾਜ਼ਾਰ ’ਚ 2200 ਰੁਪਏ ਪ੍ਰਤੀ ਕੈਂਡੀ ਕੀਮਤਾਂ ਵਧਾਉਣ ਨੂੰ ਵੱਡਾ ਵਾਧਾ ਮੰਨਿਆ ਜਾਂਦਾ ਹੈ।
ਸੀ. ਸੀ. ਆਈ. ਵਲੋਂ ਰੂੰ ਦੀਆਂ ਕੀਮਤਾਂ ’ਚ ਵਾਧਾ ਕਰਨ ਨਾਲ ਭਾਰਤੀ ਰੂੰ ਬਾਜ਼ਾਰ ’ਚ ਭਾਰੀ ਹਲਚਲ ਪੈਦਾ ਹੋ ਗਈ ਹੈ। ਸੂਤਰਾਂ ਮੁਤਾਬਕ ਅੱਜ ਕਤਾਈ ਮਿੱਲਾਂ ਅਤੇ ਰੂੰ ਆੜ੍ਹਤੀਆਂ ਨੇ ਸੀ. ਸੀ. ਆਈ. ਅਤੇ ਮਹਾਰਾਸ਼ਟਰ ਫੈੱਡਰੇਸ਼ਨ ਨਾਲ 1,30000 ਗੰਢਾਂ ਰੂੰ ਦਾ ਕਾਰੋਬਾਰ ਦਰਜ ਕੀਤਾ ਗਿਆ ਹੈ ਕਿਉਂਕਿ ਉਨ੍ਹਾਂ ਨੂੰ ਵੱਡੀ ਉਮੀਦ ਸੀ ਕਿ ਕਿਤੇ ਕਪਾਹ ਨਿਗਮ ਅਤੇ ਫੈੱਡਰੇਸ਼ਨ ਆਉਂਦੇ ਦਿਨਾਂ ’ਚ ਰੂੰ ਦੀਆਂ ਕੀਮਤਾਂ ’ਚ ਵਾਧਾ ਨਾ ਕਰ ਦੇਵੇ। ਕਤਾਈ ਮਿੱਲਾਂ ਅਤੇ ਆੜ੍ਹਤੀਆਂ ਨੇ ਜੋ ਰੂੰ ਖਰੀਦਿਆ ਹੈ, ਉਸ ਦੇ ਰੂੰ ਬਾਜ਼ਾਰ ’ਚ ਕਈ ਹਾਜ਼ਾਰ ਕਰੋੜ ਰੁਪਏ ਕੀਮਤ ਦਾ ਮੁਲਾਂਕਣ ਕੀਤਾ ਜਾਂਦਾ ਹੈ। ਉਥੇ ਹੀ ਸੀ. ਸੀ. ਆਈ. ਵਲੋਂ ਆਪਣੇ ਰੂੰ ਦੀਆਂ ਕੀਮਤਾਂ ’ਚ ਜ਼ੋਰਦਾਰ ਵਾਧਾ ਕਰਨ ਨਾਲ ਰੂੰ ਸਟਾਕਿਸਟਾਂ ਨੇ ਆਪਣਾ ਰੂੰ ਵੇਚਣ ’ਤੇ ਬ੍ਰੇਕ ਲਗਾ ਦਿੱਤੀ ਹੈ ਕਿਉਂਕਿ ਉਨ੍ਹਾਂ ਨੂੰ ਵੱਡੀ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਰੂੰ ਦੀਆਂ ਕੀਮਤਾਂ ’ਚ ਜ਼ੋਰਦਾਰ ਉਛਾਲ ਆਵੇਗਾ ਅਤੇ ਰੂੰ ਬਾਜ਼ਾਰ ’ਚ ਤੇਜ਼ੀ ਦਾ ਪਿਛਲੇ ਸਾਲਾਂ ਦਾ ਨਵਾਂ ਰਿਕਾਰਡ ਬਣੇਗਾ।
ਸੋਨੇ ’ਚ ਨਿਵੇਸ਼ ਕਾਇਮ ਰੱਖੋ, ਸਵਾ ਲੱਖ ਰੁਪਏ ਤੱਕ ਜਾ ਸਕਦੀ ਹੈ ਕੀਮਤ
NEXT STORY