ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਇਸ ਸਾਲ ਮਾਰਚ 'ਚ ਖਤਮ ਹੋਏ ਵਿੱਤੀ ਸਾਲ 'ਚ ਸੂਬਿਆਂ ਨੂੰ ਕੁੱਲ ਮਿਲਾ ਕੇ 1,65,302 ਕਰੋੜ ਰੁਪਏ ਜੀ. ਐੱਸ. ਟੀ. ਮੁਆਵਜ਼ੇ ਦੇ ਤੌਰ 'ਤੇ ਜਾਰੀ ਕੀਤੇ ਹਨ, ਜਦੋਂ ਕਿ ਇਸ ਦੌਰਾਨ ਸੈੱਸ ਜ਼ਰੀਏ 95,444 ਕਰੋੜ ਰੁਪਏ ਇਕੱਠੇ ਹੋਏ ਸਨ। ਵਿੱਤ ਮੰਤਰਾਲਾ ਨੇ ਇਹ ਜਾਣਕਾਰੀ ਦਿੱਤੀ। ਮੰਤਰਾਲਾ ਨੇ ਕਿਹਾ ਕਿ ਕੇਂਦਰ ਨੇ ਹਾਲ ਹੀ 'ਚ ਸੂਬਿਆਂ ਨੂੰ ਇਸ ਸਾਲ ਮਾਰਚ ਲਈ 13,806 ਕਰੋੜ ਰੁਪਏ ਜੀ. ਐੱਸ. ਟੀ. ਮੁਆਵਜ਼ੇ ਦੇ ਤੌਰ 'ਤੇ ਜਾਰੀ ਕੀਤੇ ਹਨ। ਵਿੱਤੀ ਸਾਲ 2019-20 ਲਈ ਮੁਆਵਜ਼ੇ ਨੂੰ ਜਾਰੀ ਕਰਨ ਲਈ 2017-18 ਤੇ 2018-19 ਦੌਰਾਨ ਇਕੱਠੀ ਕੀਤੇ ਸੈੱਸ ਦੀ ਰਕਮ ਦੀ ਵਰਤੋਂ ਕੀਤੀ ਗਈ। ਇਸ ਦੇ ਨਾਲ ਹੀ ਕੇਂਦਰ ਨੇ ਬਾਕੀ ਰਾਸ਼ੀ ਵਿੱਤੀ ਸਾਲ 2017-18 'ਚ ਆਈ. ਜੀ. ਐੱਸ. ਟੀ. ਵਜੋਂ ਇਕੱਠੀ ਕੀਤੀ ਰਕਮ 'ਚੋਂ 33,412 ਕਰੋੜ ਰੁਪਏ ਜਾਰੀ ਕੀਤੇ ਹਨ।
ਪੰਜਾਬ ਨੂੰ ਜਾਰੀ ਹੋਏ 12,187 ਕਰੋੜ
ਜਾਰੀ ਕੀਤੀ ਰਾਸ਼ੀ 'ਚੋਂ ਸਭ ਤੋਂ ਜ਼ਿਆਦਾ 19,233 ਕਰੋੜ ਰੁਪਏ ਮਹਾਰਾਸ਼ਟਰ ਨੂੰ, ਕਰਨਾਟਕ ਨੂੰ 18,628 ਕਰੋੜ ਰੁਪਏ, ਗੁਜਰਾਤ ਨੂੰ 14,801 ਕਰੋੜ ਰੁਪਏ, ਤਾਮਿਲਨਾਡੂ ਨੂੰ 12,305 ਕਰੋੜ ਰੁਪਏ ਮਿਲੇ ਹਨ। ਇਸ ਤੋਂ ਇਲਾਵਾ ਪੰਜਾਬ ਨੂੰ 12,187 ਕਰੋੜ, ਉੱਤਰ ਪ੍ਰਦੇਸ਼ ਨੂੰ 9,123 ਕਰੋੜ, ਦਿੱਲੀ ਨੂੰ 8,424 ਕਰੋੜ, ਕੇਰਲ ਨੂੰ 8,111 ਕਰੋੜ, ਰਾਜਸਥਾਨ ਨੂੰ 6,710 ਕਰੋੜ, ਹਰਿਆਣਾ ਨੂੰ 6,617 ਕਰੋੜ, ਮੱਧ ਪ੍ਰਦੇਸ਼ ਨੂੰ 6,538 ਕਰੋੜ, ਪੱਛਮੀ ਬੰਗਾਲ ਨੂੰ 6,200 ਕਰੋੜ ਰੁਪਏ ਦਿੱਤੇ ਗਏ ਹਨ।
ਬਿਹਾਰ ਨੂੰ 5464 ਕਰੋੜ, ਓਡੀਸ਼ਾ ਨੂੰ 5122 ਕਰੋੜ, ਛੱਤੀਸਗੜ੍ਹ ਨੂੰ 4521 ਕਰੋੜ, ਉਤਰਾਖੰਡ ਨੂੰ 3375 ਕਰੋੜ, ਤੇਲੰਗਾਨਾ ਨੂੰ 3054 ਕਰੋੜ, ਆਂਧਰਾ ਪ੍ਰਦੇਸ਼ ਨੂੰ 3028 ਕਰੋੜ, ਜੰਮੂ-ਕਸ਼ਮੀਰ ਨੂੰ 3281 ਕਰੋੜ, ਹਿਮਾਚਲ ਪ੍ਰਦੇਸ਼ ਨੂੰ 2477 ਕਰੋੜ ਰੁਪਏ, ਝਾਰਖੰਡ ਨੂੰ 2219 ਕਰੋੜ ਰੁਪਏ, ਅਸਾਮ ਨੂੰ 1284 ਕਰੋੜ ਰੁਪਏ, ਗੋਆ ਨੂੰ 1093 ਕਰੋੜ ਰੁਪਏ, ਪੁਡੂਚੇਰੀ ਨੇ 1057 ਕਰੋੜ ਰੁਪਏ, ਤ੍ਰਿਪੁਰਾ ਨੂੰ 293 ਕਰੋੜ ਰੁਪਏ, ਮੇਘਾਲਿਆ ਨੂੰ 157 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਅਰੁਣਾਚਲ ਪ੍ਰਦੇਸ਼, ਮਣੀਪੁਰ, ਮਿਜ਼ੋਰਮ, ਨਾਗਾਲੈਂਡ ਅਤੇ ਸਿੱਕਮ ਨੂੰ ਕੋਈ ਰਾਸ਼ੀ ਜਾਰੀ ਨਹੀਂ ਕੀਤੀ ਗਈ ਹੈ।
ਸੋਨੇ 'ਚ ਭਾਰੀ ਉਛਾਲ, ਚਾਂਦੀ, 65 ਹਜ਼ਾਰ ਰੁਪਏ ਤੋਂ ਪਾਰ, ਜਾਣੋ ਕੀਮਤ
NEXT STORY