ਨਵੀਂ ਦਿੱਲੀ — ਜੀ.ਐੱਸ.ਟੀ ਨੂੰ ਲੈ ਕੇ ਵਪਾਰੀ ਜਿੱਥੇ ਇਕ ਪਾਸੇ ਪਰੇਸ਼ਾਨ ਹਨ, ਉੱਥੇ ਹੀ ਦੂਸਰੇ ਪਾਸੇ ਸੀਏ ਯਾਨੀ ਚਾਰਟਰਡ ਅਕਾਉਂਟੇਂਟਾਂ ਦੀ ਚਾਂਦੀ ਹੋ ਰਹੀ ਹੈ। ਜੀ.ਐੱਸ.ਟੀ ਤਹਿਤ ਟੈਕਸ ਕੰਪਲਾਇਨਸ ਵਧ ਗਿਆ ਹੈ। ਅਜਿਹੇ 'ਚ ਜ਼ਿਆਦਾਤਰ ਵਪਾਰੀ ਟੈਕਸ ਮਾਹਿਰਾਂ ਅਤੇ ਸੀਏ ਦੀ ਮਦਦ ਲੈ ਰਹੇ ਹਨ। ਹੁਣ ਕਿਉਂਕਿ ਦੇਸ਼ 'ਚ ਸੀਏ ਦੀ ਕਮੀ ਹੈ ਇਸ ਲਈ ਜ਼ਿਆਦਾਤਰ ਸ਼ਹਿਰਾਂ 'ਚ ਉਨ੍ਹਾਂ ਨੇ ਫੀਸ 30 ਫੀਸਦੀ ਤੱਕ ਵਧਾ ਦਿੱਤੀ ਹੈ। ਦਿੱਲੀ ਦੇ ਕਰੋਲਬਾਗ 'ਚ ਪਲਾਈਵੁੱਡ ਕਾਰੋਬਾਰੀ ਸੁਰਿੰਦਰ ਕੁਮਾਰ ਅੱਜ ਕੱਲ੍ਹ ਇਕ ਪਾਰਟਟਾਈਮ ਅਕਾਉਂਟੇਂਟ ਦੀ ਤਲਾਸ਼ 'ਚ ਹਨ ਕਿਉਂਕਿ ਹੁਣ ਤੱਕ ਜਿਸ ਸੀਏ ਤੋਂ ਉਹ ਰਿਟਰਨ ਫਾਈਲ ਕਰਵਾਉਂਦੇ ਸਨ ਉਸ ਨੇ 30 ਫੀਸਦੀ ਫੀਸ ਵਧਾ ਦਿੱਤੀ ਹੈ। ਜੀ.ਐੱਸ.ਟੀ ਲਾਗੂ ਹੋਣ ਤੋਂ ਪਹਿਲਾਂ ਇਹ 30 ਹਜ਼ਾਰ ਰੁਪਏ ਤੱਕ ਸਾਲਾਨਾ ਫੀਸ ਦਿੰਦੇ ਸਨ ਪਰ ਹੁਣ ਇਨ੍ਹਾਂ ਨੂੰ ਜ਼ਿਆਦਾ ਜੇਬ ਢਿੱਲੀ ਕਰਨੀ ਪਵੇਗੀ ਇਸ ਲਈ ਇਨ੍ਹਾਂ ਨੂੰ ਪਾਰਟ ਟਾਈਮ ਅਕਾਉਂਟੇਂਟ ਦਾ ਬਦਲ ਸਸਤਾ ਲੱਗ ਰਿਹਾ ਹੈ।
ਸਰਬ ਭਾਰਤੀ ਭਾਰਤੀ ਵਪਾਰੀ ਮਹਾਂਸੰਘ ਅਨੁਸਾਰ ਦੇਸ਼ ਦੇ ਤਕਰੀਬਨ 3 ਕਰੋੜ ਕਾਰੋਬਾਰੀ ਜੀ.ਐੱਸ.ਟੀ ਦੇ ਦਾਇਰੇ 'ਚ ਆਉਂਦੇ ਹਨ। ਜਦਕਿ ਸੀਏ ਦੀ ਸੰਖਿਆ ਕੇਵਲ 2 ਲੱਖ 60 ਹਜ਼ਾਰ ਹਨ। ਇਸੇ ਤਰ੍ਹਾਂ ਨਾਲ 115 ਕਾਰੋਬਾਰੀਆਂ ਲਈ ਸਿਰਫ 1 ਸੀਏ ਮੌਜੂਦ ਹਨ। ਜ਼ਾਹਿਰ ਹੈ ਕਿ ਜੀ.ਐੱਸ.ਟੀ ਤੋਂ ਬਾਅਦ ਸੀਏ ਦੀ ਸੇਵਾ ਲੈਣਾ ਮੁਸ਼ਕਿਲ ਅਤੇ ਮਹਿੰਗਾ ਹੋਵੇਗਾ।
ਕਾਰੋਬਾਰੀ ਪਰੇਸ਼ਾਨ ਹੋ ਰਹੇ ਹਨ ਪਰ ਚਾਰਟਰਡ ਅਕਾਉਂਟੇਂਟਾਂ ਦੀ ਤਾਂ ਚੱਲ ਪਈ ਹੈ। ਚਾਰਟਰਡ ਅਕਾਉਂਟੇਂਟਾਂ ਦੀ ਸੰਖਿਆ ਆਈਸੀਏਆਈ ਅਨੁਸਾਰ ਜੀ.ਐੱਸ.ਟੀ ਤੋਂ ਬਾਅਦ ਇਸ ਸੈਕਟਰ 'ਚ ਵਾਧੂ 15 ਹਜ਼ਾਰ ਕਰੋੜ ਰੁਪਏ ਕੰਸਲਟੇਂਸੀ ਫੀਸ ਦੇ ਤੌਰ 'ਤੇ ਆਉਣ ਦੀ ਉਮੀਦ ਹੈ।
ਸਭ ਨੂੰ ਸਮਝ ਨਹੀਂ ਆਇਆ ਜੀ.ਐੱਸ.ਟੀ... ਹੁਣ ਸਰਕਾਰ ਲਗਾਏਗੀ ਸਪੈਸ਼ਲ ਮਾਸਟਰ ਕਲਾਸ
NEXT STORY