ਪੇਈਚਿੰਗ(ਡੀ.) – ਕੋਰੋਨਾ ਵਾਇਰਸ ਮਹਾਮਾਰੀ ਕਾਰਣ ਚੀਨ ਨੂੰ ਵੱਡਾ ਝਟਕਾ ਲੱਗਾ ਹੈ। ਪਿਛਲੇ ਸਾਲ ਚੀਨ ਦੀ ਜੀ. ਡੀ. ਪੀ. ਗ੍ਰੋਥ 40 ਸਾਲ ਦੇ ਹੇਠਲੇ ਪੱਧਰ ’ਤੇ ਆ ਗਈ। ਦੇਸ਼ ’ਚ ਕੋਰੋਨਾ ਵਾਇਰਸ ਦੇ ਪ੍ਰਕੋਪ ਤੋਂ ਬਾਅਦ ਰਿਬਾਊਂਡ ਦੇ ਬਾਵਜੂਦ ਚੀਨ ਦੀ ਅਰਥਵਿਵਸਥਾ ਪਿਛਲੇ ਸਾਲ 4 ਦਹਾਕਿਆਂ ’ਚ ਸਭ ਤੋਂ ਧੀਮੀ ਰਫਤਾਰ ਨਾਲ ਵਧੀ ਹੈ। ਸਾਲ 2020 ’ਚ ਚੀਨ ਦੀ ਅਰਥਵਿਵਸਥਾ ’ਚ ਸਿਰਫ 2.3 ਫੀਸਦੀ ਦੀ ਗ੍ਰੋਥ ਦਰਜ ਕੀਤੀ ਗਈ। 1970 ਦੇ ਦਹਾਕੇ ’ਚ ਵੱਡੇ ਸੁਧਾਰਾਂ ਤੋਂ ਬਾਅਦ ਚੀਨੀ ਅਰਥਵਿਵਸਥਾ ਦੇ 2.3 ਫੀਸਦੀ ਦਾ ਵਿਸਤਾਰ ਸਭ ਤੋਂ ਘੱਟ ਅੰਕੜਾ ਹੈ।
ਨੈਸ਼ਨਲ ਸਟੈਟਿਕਸ ਬਿਊਰੋ (ਐੱਨ. ਬੀ. ਐੱਸ.) ਨੇ ਕਿਹਾ ਕਿ ਪਿਛਲੇ ਸਾਲ ਮਹਾਮਾਰੀ ਕਾਰਣ ਦੇਸ਼ ਅਤੇ ਵਿਦੇਸ਼ ’ਚ ਗੰਭੀਰ ਅਤੇ ਗੁੰਝਲਦਾਰ ਮਾਹੌਲ ਸੀ, ਜਿਸ ਦਾ ਵਿਆਪਕ ਪ੍ਰਭਾਵ ਪਿਆ। 2019 ’ਚ ਜੀ. ਡੀ. ਪੀ. ਗ੍ਰੋਥ 6.1 ਫੀਸਦੀ ਸੀ ਜੋ ਪਹਿਲਾਂ ਤੋਂ ਹੀ ਦਹਾਕਿਆਂ ’ਚ ਸਭ ਤੋਂ ਘੱਟ ਸੀ ਕਿਉਂਕਿ ਦੇਸ਼ ਦੀ ਕਮਜ਼ੋਰ ਘਰੇਲੂ ਮੰਗ ਅਤੇ ਟ੍ਰੇਡ ਵਾਰ ਕਾਰਣ ਅਰਥਵਿਵਸਥਾ ’ਚ ਮੰਦੀ ਸੀ।
ਇਹ ਵੀ ਪਡ਼੍ਹੋ : ਬੰਦ ਹੋਵੇਗਾ ਲੰਡਨ ਮੈਟਲ ਐਕਸਚੇਂਜ ਦਾ ਹਾਲ ‘ਦਿ ਰਿੰਗ’, 144 ਸਾਲਾਂ ਤੋਂ ਦੁਨੀਆ ਲਈ ਤੈਅ ਕਰਦਾ ਸੀ ਰੇਟ
1976 ਤੋਂ ਬਾਅਦ ਸਭ ਤੋਂ ਖਰਾਬ ਹਾਲਾਤ
ਕੋਵਿਡ-19 ਜਿਸ ਨੇ ਵਿਸ਼ਵ ਦੀ ਅਰਥਵਿਵਸਥਾ ਨੂੰ ਤਬਾਹ ਕਰ ਦਿੱਤਾ ਸੀ, ਪਹਿਲੀ ਵਾਰ 2019 ਦੇ ਅਖੀਰ ’ਚ ਸੈਂਟਰਲ ਚੀਨ ’ਚ ਉਭਰਿਆ ਪਰ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਅਰਥਵਿਵਸਥਾ ਵੀ ਸਖਤ ਲਾਕਡਾਊਨ ਅਤੇ ਵਾਇਰਸ ਕੰਟਰੋਲ ਉਪਾਅ ਨੂੰ ਲਾਗੂ ਕਰਨ ਤੋਂ ਬਾਅਦ ਬਾਊਂਸ ਬੈਕ ਕਰਨ ਵਾਲਾ ਪਹਿਲਾ ਦੇਸ਼ ਬਣਿਆ। ਚੀਨ ਦੀ ਅਰਥਵਿਵਸਥਾ ਡਾਲਰ ’ਚ 15420 ਅਰਬ ਡਾਲਰ (15.42 ਟ੍ਰਿਲੀਅ ਡਾਲਰ) ਹੈ ਜਦੋਂ ਕਿ ਸਥਾਨਕ ਮੁਦਰਾ ’ਚ ਅਰਥਵਿਵਸਥਾ ਦਾ ਆਕਾਰ 1 ਲੱਖ ਅਰਬ ਯੁਆਨ ਤੋਂ ਵੱਧ ਹੈ।
2020 ਦੀ ਆਖਰੀ ਤਿੰਨ ਮਹੀਨਿਆਂ ’ਚ ਚੀਨ ਦੀ ਆਰਥਿਕ ਰਿਬਾਊਂਡ ਉਮੀਦ ਤੋਂ ਬਿਹਤਰ 6.5 ਫੀਸਦੀ ਦੀ ਗ੍ਰੋਥ ਜਾਰੀ ਰਹੀ, ਦੂਜੀ ਤਿਮਾਹੀ ਤੋਂ ਬਾਅਦ ਲਗਾਤਾਰ ਸੁਧਾਰ ਹੋਇਆ। ਹਾਲਾਂਕਿ ਪੂਰੇ ਸਾਲ 2020 ਦੀ ਗ੍ਰੋਥ ਹਾਲੇ ਵੀ 1976 ਤੋਂ ਬਾਅਦ ਇਸ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਹੈ, ਜਦੋਂ ਅਰਥਵਿਵਸਥਾ 1.6 ਫੀਸਦੀ ਸੁੰਗੜ ਗਈ ਸੀ।
ਇਹ ਵੀ ਪਡ਼੍ਹੋ : PNB ਖਾਤਾਧਾਰਕਾਂ ਲਈ ਵੱਡੀ ਖ਼ਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਨ੍ਹਾਂ ATM ਤੋਂ ਪੈਸੇ
ਤਾਜ਼ਾ ਅੰਕੜਿਆਂ ਮੁਤਾਬਕ ਉਦਯੋਗਿਕ ਉਤਪਾਦਨ 2020 ਲਈ 2.8 ਫੀਸਦੀ ਸਾਲਾਨਾ ਦਾ ਵਾਧਾ ਹੋਇਆ ਜੋ ਪਿਛਲੇ ਸਾਲਾਂ ਦੀ ਤੁਲਨਾ ’ਚ ਧੀਮਾ ਹੈ। ਰਿਟੇਲ ਸੇਲਸ, ਜਿਸ ਦੀ ਵਸੂਲੀ ਉਦਯੋਗਿਕ ਗਤੀਵਿਧੀ ਤੋਂ ਪਿੱਛੇ ਰਹਿ ਗਈ, ਪੂਰੇ ਸਾਲ ਲਈ 3.9 ਫੀਸਦੀ ਸੁੰਗੜ ਗਈ ਕਿਉਂਕਿ ਖਪਤਕਾਰਾਂ ਨੇ ਮਹਾਮਾਰੀ ਦੇ ਰੂਪ ’ਚ ਖਰਚ ਕਰਨ ਤੋਂ ਚੌਕਸੀ ਵਰਤੀ ਹੈ ਪਰ ਸ਼ਹਿਰੀ ਬੇਰੋਜ਼ਗਾਰੀ ਦਰ 5.2 ਫੀਸਦੀ ’ਤੇ ਬਣੀ ਰਹੀ।
ਇਹ ਵੀ ਪਡ਼੍ਹੋ : '996 ਵਰਕ ਕਲਚਰ' ਕਾਰਨ ਚੀਨ ਦੇ ਮੁਲਾਜ਼ਮ ਪਰੇਸ਼ਾਨ, ਕੰਮ ਦੇ ਬੋਝ ਕਾਰਨ ਕਰ ਰਹੇ ਖ਼ੁਦਕੁਸ਼ੀਆਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਰਾਤਲੇ ਪਣਬਿਜਲੀ ਪ੍ਰਾਜੈਕਟ ਲਈ 5,200 ਕਰੋੜ ਰੁ: ਦੇ ਪ੍ਰਸਤਾਵ ਨੂੰ ਮਨਜ਼ੂਰੀ
NEXT STORY