ਮੁੰਬਈ (ਇੰਟ.) – ਦੁਨੀਆ ਭਰ ’ਚ ਮੈਟਲ ਦੇ ਬੈਂਚਮਾਰਕ ਰੇਟ ਤੈਅ ਕਰਨ ਵਾਲਾ ਲੰਡਨ ਮੈਟਲ ਐਕਸਚੇਂਜ (ਐੱਲ. ਐੱਮ. ਈ.) ਦਾ ਓਪਨ ਟ੍ਰੇਡਿੰਗ ਫਲੋਰ ‘ਦਿ ਰਿੰਗ’ ਹਮੇਸ਼ਾ ਲਈ ਬੰਦ ਹੋਣ ਜਾ ਰਿਹਾ ਹੈ। ਇਸ ਹਾਲ ’ਚ ਪਿਛਲੇ 144 ਸਾਲਾਂ ਤੋਂ ਤਾਂਬਾ, ਜਿੰਕ ਅਤੇ ਅੈਲੁਮਿਨੀਅਮ ਵਰਗੇ ਮੈਟਲ ਦੇ ਰੇਟ ਤੈਅ ਹੁੰਦੇ ਰਹੇ ਹਨ। ਇਹ ਦੁਨੀਆ ’ਚ ਆਪਣੀ ਕਿਸਮ ਦਾ ਇਕੱਲਾ ਟ੍ਰੇਡਿੰਗ ਫਲੋਰ ਬਚਿਆ ਸੀ, ਜਿਥੇ ਆਹਮਣੇ-ਸਾਹਮਣੇ ਰੌਲਾ ਪਾ ਕੇ ਹੱਥਾਂ ਦੇ ਇਸ਼ਾਰੇ ਨਾਲ ਸੌਦੇ ਕੀਤੇ ਜਾਂਦੇ ਸਨ।
ਐਕਸਚੇਂਜ ਦੇ ਇਸ ਟ੍ਰੇਡਿੰਗ ਹਾਲ ਦੀ ਸਥਾਪਨਾ 1877 ’ਚ ਹੋਈ ਸੀ। ਉਦੋਂ ਤੋਂ ਇਥੇ ਟ੍ਰੇਡਿੰਗ ਜਾਰੀ ਸੀ ਪਰ ਕੋਰੋਨਾ ਕਾਰਣ ਲੱਗੇ ਲਾਕਡਾਊਨ ਦੇ ਸਮੇਂ ਇਸ ਟ੍ਰੇਡਿੰਗ ਹਾਲ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਬੰਦ ਨੂੰ ਹੁਣ ਲੰਡਨ ਮੈਟਲ ਐਕਸਚੇਂਜ ਸਥਾਈ ਬਣਾਉਣ ਜਾ ਰਿਹਾ ਹੈ। ਯਾਨੀ ਹੁਣ ਇਥੇ ਮੈਟਲ ਦੀ ਟ੍ਰੇਡਿੰਗ ਹੁਣ ਸਿਰਫ ਇਲੈਕਟ੍ਰਾਨਿਕ ਮਾਧਿਅਮ ਰਾਹੀਂ ਹੋਵੇਗੀ।
ਇਹ ਵੀ ਪਡ਼੍ਹੋ : PNB ਖਾਤਾਧਾਰਕਾਂ ਲਈ ਵੱਡੀ ਖ਼ਬਰ, 1 ਫਰਵਰੀ ਤੋਂ ਨਹੀਂ ਕਢਵਾ ਸਕੋਗੇ ਇਨ੍ਹਾਂ ATM ਤੋਂ ਪੈਸੇ
ਐਕਸਚੇਂਜ ਦੀ ਮੈਨੇਜਮੈਂਟ ਨੇ ਮੰਗਲਵਾਰ ਨੂੰ ਮੈਂਬਰਾਂ ਨੂੰ ਇਸ ਦੀ ਜਾਣਕਾਰੀ ਦਿੱਤੀ। ਲੰਡਨ ਮੈਟਲ ਐਕਸਚੇਂਜ ਦੇ ਸੀ. ਈ. ਓ. ਮੈਥਯੂ ਚੈਂਬਰਲੇਨ ਨੇ ਕਿਹਾ ਕਿ ਤੁਸੀਂ ਰਿੰਗ ਨੂੰ ਪਿਆਰ ਕੀਤੇ ਬਿਨਾਂ ਐੱਲ. ਐੱਮ. ਈ. ’ਤੇ ਕੰਮ ਨਹੀਂ ਕਰ ਸਕਦੇ। ਇਹ ਸਾਡੇ ਇਤਿਹਾਸ ਅਤੇ ਸਾਡੀ ਸੰਸਕ੍ਰਿਤੀ ਦਾ ਇਕ ਵੱਡਾ ਹਿੱਸਾ ਰਿਹਾ ਹੈ ਪਰ ਹੁਣ ਇੰਡਸਟਰੀ ਅੱਗੇ ਵੱਧ ਚੁੱਕੀ ਹੈ ਅਤੇ ਸਾਨੂੰ ਵੀ ਅੱਗੇ ਵਧਣਾ ਹੋਵੇਗਾ।
ਲੰਡਨ ’ਚ ਪਹਿਲਾਂ ਵੀ ਦੋ ਐਕਸਚੇਂਜ ’ਚ ਇਸ ਤਰ੍ਹਾਂ ਦੇ ਹੋਏ ਹਨ ਬਦਲਾਅ
ਇਸ ਹਾਲ ਦੀ ਖਾਸ ਗੱਲ ਇਹ ਸੀ ਕਿ ਰੋਚਕ ਟ੍ਰੇਡਿੰਗ ਦੌਰਾਨ ਹਾਲ ’ਚ ਰੱਖੇ ਲਾਲ ਰੰਗੇ ਦੇ ਸੋਫੇ ’ਤੇ ਲਗਾਤਾਰ ਬੈਠੇ ਰਹਿਣਾ ਜ਼ਰੂਰੀ ਸੀ।
ਇਹ ਵੀ ਪਡ਼੍ਹੋ : ਪੋਲਟਰੀ ਉਦਯੋਗ ’ਤੇ ਲਗਾਤਾਰ ਪੈ ਰਹੀ ਮੰਦੀ ਦੀ ਮਾਰ, ਕਾਰੋਬਾਰੀਆਂ ਨੇ ਕੀਤੀ ਇਹ ਫਰਿਆਦ
ਖਾਸ ਗੱਲ ਇਹ ਹੈ ਕਿ ਲੰਡਨ ਮੈਟਲ ਐਕਸਚੇਂਜ ਦਾ ਮਾਲਕਾਨਾ ਹੱਕ ਐੱਚ. ਕੇ. ਈ. ਐਕਸ ਕੋਲ ਹੈ ਜੋ ਹਾਂਗਕਾਂਗ ਸਟਾਕ ਐਕਸਚੇਂਜ ਦੀ ਵੀ ਆਨਰ ਹੈ। ਇਸ ਤੋਂ ਪਹਿਲਾਂ 2000 ’ਚ ਲੰਡਨ ਇੰਟਰਨੈਸ਼ਨਲ ਫਾਇਨਾਂਸ਼ੀਅਲ ਫਿਊਚਰਸ ਐਕਸਚੇਂਜ ਅਤੇ 2005 ’ਚ ਇੰਟਰਨੈਸ਼ਨਲ ਪੈਟਰੋਲੀਅਮ ਐਕਸਚੇਂਜ ’ਚ ਈ-ਟ੍ਰੇਡਿੰਗ ਲਈ ਇਸ ਤਰ੍ਹਾਂ ਦੇ ਬਦਲਾਅ ਕੀਤੇ ਗਏ ਸਨ, ਜਿਸ ਦੇ ਤਹਿਤ ਖੁੱਲ੍ਹੇ ’ਚ ਏਜੰਟ ਵਲੋਂ ਕੀਤੀ ਜਾਣ ਵਾਲੀ ਟ੍ਰੇਡਿੰਗ ਨੂੰ ਬੰਦ ਕੀਤਾ ਗਿਆ ਸੀ।
ਇਹ ਵੀ ਪਡ਼੍ਹੋ : ਚੀਨ ਨੂੰ ਲੱਗਾ ਵੱਡਾ ਝਟਕਾ ! ਸਾਲ 2020 ’ਚ 40 ਸਾਲ ਦੇ ਹੇਠਲੇ ਪੱਧਰ ’ਤੇ ਆਈ ਜੀ. ਡੀ. ਪੀ. ਗ੍ਰੋਥ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੀਨ ਨੂੰ ਲੱਗਾ ਵੱਡਾ ਝਟਕਾ ! ਸਾਲ 2020 ’ਚ 40 ਸਾਲ ਦੇ ਹੇਠਲੇ ਪੱਧਰ ’ਤੇ ਆਈ GDP ਗ੍ਰੋਥ
NEXT STORY