ਨਵੀਂ ਦਿੱਲੀ (ਇੰਟ.) – ਦੇਸ਼ ’ਚ ਨਿਵੇਸ਼ ਦਾ ਟ੍ਰੈਂਡ ਤੇਜ਼ੀ ਨਾਲ ਬਦਲ ਰਿਹਾ ਹੈ। ਬੈਂਕ ਦੀ ਘੱਟ ਵਿਆਜ ਦਰ ਕਾਰਨ ਲੋਕ ਦੂਜੇ ਨਿਵੇਸ਼ ਬਦਲਾਂ ਵੱਲ ਤੇਜ਼ੀ ਨਾਲ ਰੁਖ ਕਰ ਰਹੇ ਹਨ। ਇਨ੍ਹਾਂ ’ਚ ਮਿਊਚੁਅਲ ਫੰਡ ਪਸੰਦੀਦਾ ਖੇਤਰ ਬਣ ਕੇ ਉਭਰਿਆ ਹੈ। ਉੱਥੇ ਹੀ ਜੈਫਰੀਜ਼ ’ਚ ਇਕਵਿਟੀ ਸਟ੍ਰੇਟੇਜੀ ਦੇ ਗਲੋਬਲ ਹੈੱਡ ਕ੍ਰਿਸਟੋਫਰ ਵੁਡ ਨੇ ਇਕ ਰਿਸਰਚ ਨੋਟ ’ਚ ਕਿਹਾ ਕਿ ਭਾਰਤ ਦੇ ਮਿਊਚੁਅਲ ਫੰਡ ਇੰਡਸਟਰੀ ’ਚ ਇਸ ਦਹਾਕੇ ਦੇ ਅਖੀਰ ਤੱਕ ਅਸੈਟ ਅੰਡਰ ਮੈਨੇਜਮੈਂਟ (ਏ. ਯੂ. ਐੱਮ.) 90 ਟ੍ਰਿਲੀਅਨ ਡਾਲਰ ਹੋ ਜਾਵੇਗੀ, ਜੋ ਫਿਲਹਾਲ 38 ਟ੍ਰਿਲੀਅਨ ਡਾਲਰ ਤੋਂ ਵੱਧ ਹੈ। ਮਾਹਰਾਂ ਮੁਤਾਬਕ ਇਹ ਐੱਸ. ਆਈ. ਪੀ. (ਸਿਪ) ਵਲੋਂ ਸੰਚਾਲਿਤ ਹੋਵੇਗਾ।
ਐੱਲ. ਆਈ. ਸੀ. ’ਚ ਭਾਰਤੀ ਬਾਜ਼ਾਰ ਦਾ ਸਭ ਤੋਂ ਵੱਡਾ ਸਟਾਕ ਬਣਨ ਦੀ ਸਮਰੱਥਾ
ਕ੍ਰਿਸਟੋਫਰ ਦਾ ਇਹ ਵੀ ਮੰਨਣਾ ਹੈ ਕਿ ਭਾਰਤੀ ਜੀਵਨ ਬੀਮਾ ਨਿਗਮ (ਐੱਲ. ਆਈ. ਸੀ.) ਜੋ ਆਪਣੇ ਆਈ. ਪੀ. ਓ. ਦਾ ਇੰਤਜ਼ਾਰ ਕਰ ਰਿਹਾ ਹੈ, ਬਾਜ਼ਾਰ ’ਚ ਸਭ ਤੋਂ ਵੱਡਾ ਸਟਾਕ ਬਣਨ ਦੀ ਸਮਰੱਥਾ ਰੱਖਦਾ ਹੈ। ਐਸੋਸੀਏਸ਼ਨ ਆਫ ਮਿਊਚੁਅਲ ਫੰਡਸ ਇਨ ਇੰਡੀਆ ਯਾਨੀ ਐੱਮਫੀ ਦੀ ਹਾਲ ਹੀ ਦੀ ਰਿਪੋਰਟ ਮੁਤਾਬਕ ਐੱਸ. ਆਈ. ਪੀ. ਯੋਗਦਾਨ ਜਨਵਰੀ ਦੇ ਅਖੀਰ ’ਚ ਦਸੰਬਰ ਦੇ 11,305.34 ਕਰੋੜ ਰੁਪਏ ਦੇ ਮੁਕਾਬਲੇ 11,516.62 ਕਰੋੜ ਰੁਪਏ ਦਾ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਿਆ। ਨਾਲ ਹੀ ਐੱਸ. ਆਈ. ਪੀ. ਅਕਾਊਂਟਸ ਦੀ ਕੁੱਲ ਗਿਣਤੀ ਪਹਿਲੀ ਵਾਰ 5 ਕਰੋੜ ਮਾਰਕ ਤੋਂ ਉੱਪਰ ਰਹੀ।
ਸਾਲਾਨਾ ਆਧਾਰ ’ਤੇ 25 ਫੀਸਦੀ ਤੋਂ ਜ਼ਿਆਦਾ ਵਧਿਆ ਏ. ਯੂ. ਐੱਮ.
ਮਿਊਚੁਅਲ ਫੰਡ ਇੰਡਸਟਰੀ ਦਾ ਓਵਰਆਲ ਏ. ਯੂ. ਐੱਮ. ਸਾਲਾਨਾ ਆਧਾਰ ’ਤੇ 25 ਫੀਸਦੀ ਤੋਂ ਜ਼ਿਆਦਾ ਵਧ ਕੇ ਜਨਵਰੀ ਦੇ ਅਖੀਰ ’ਚ 38.01 ਟ੍ਰਿਲੀਅਨ ਡਾਲਰ ਹੋ ਗਿਆ। ਪਿਛਲੇ ਹਫਤੇ ਆਪਣੇ ਨੋਟ ’ਚ ਕ੍ਰਿਸਟੋਫਰ ਨੇ ਕਿਹਾ ਸੀ ਕਿ ਐੱਸ. ਐਂਡ ਪੀ. ਬੀ. ਐੱਸ. ਈ. ਸੈਂਸੈਕਸ 1,00,000 ’ਤੇ 15 ਫੀਸਦੀ ਪ੍ਰਤੀ ਸ਼ੇਅਰ ਅਰਨਿੰਗ (ਈ. ਪੀ. ਐੱਸ.) ਦੇ ਵਾਧੇ ਦੇ ਰੁਝਾਨ ਨੂੰ ਮੰਨਦੇ ਹੋਏ 5 ਸਾਲ ’ਚ ਪ੍ਰਾਪਤ ਕਰਨ ਯੋਗ ਹੈ।
ਤਾਜ਼ਾ ਨੋਟ ’ਚ ਵੁਡ ਨੇ ਤਰਕ ਦਿੱਤਾ ਹੈ ਕਿ ਭਾਰਤੀ ਸ਼ੇਅਰ ਬਾਜ਼ਾਰ ਹੁਣ ਤੱਕ ਵਿਦੇਸ਼ੀ ਵਿਕਰੀ ’ਚ ਸ਼ੁੱਧ 5.7 ਬਿਲੀਅਨ ਡਾਲਰ ਨੂੰ ਐਬਸਾਰਬ ਕਰਨ ’ਚ ਸਮਰੱਥ ਹੈ। ਅੰਸ਼ਿਕ ਤੌਰ ’ਤੇ ਘਰੇਲੂ ਮਿਊਚੁਅਲ ਫੰਡ ’ਚ ਲਗਾਤਾਰ ਇਨਫਲੋ ਨੂੰ ਧੰਨਵਾਦ ਦੇਣਾ ਚਾਹੀਦਾ ਹੈ।
ਰੇਲ ਯਾਤਰੀਆਂ ਲਈ ਖ਼ੁਸ਼ਖ਼ਬਰੀ, 14 ਫਰਵਰੀ ਤੋਂ ਫਿਰ ਸਾਰੀਆਂ ਟਰੇਨਾਂ ’ਚ ਮਿਲੇਗਾ ਭੋਜਨ
NEXT STORY