ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਿਪਲਾ ਦਾ ਮੁਨਾਫਾ 23.6 ਵਧ ਕੇ 425 ਕਰੋੜ ਰੁਪਏ ਹੋ ਗਿਆ। ਵਿੱਤ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਿਪਲਾ ਦਾ ਮੁਨਾਫਾ 343.7 ਕਰੋੜ ਰੁਪਏ ਰਿਹਾ। ਵਿੱਤੀ ਸਾਲ 2018 ਦੀ ਪਹਿਲੀ ਤਿਮਾਹੀ 'ਚ ਸਿਪਲਾ ਦੀ ਆਮਦਨ 3.4 ਫੀਸਦੀ ਘੱਟ ਕੇ 3525 ਕਰੋੜ ਰੁਪਏ ਰਹੀ। ਵਿੱਤੀ ਸਾਲ 2017 ਦੀ ਪਹਿਲੀ ਤਿਮਾਹੀ 'ਚ ਸਿਪਲਾ ਦੀ ਆਮਦਨ 3650 ਕਰੋੜ ਰੁਪਏ ਰਹੀ ਸੀ। ਸਾਲ ਦਰ ਸਾਲ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸਿਪਲਾ ਦਾ ਐਬਿਟਡਾ 611.2 ਕਰੋੜ ਰੁਪਏ ਤੋਂ ਵਧ ਕੇ 646.4 ਕਰੋੜ ਰੁਪਏ ਰਿਹਾ। ਸਾਲਾਨਾ ਆਧਾਰ 'ਤੇ ਅਪ੍ਰੈਲ-ਜੂਨ ਤਿਮਾਹੀ 'ਚ ਸਿਪਲਾ ਦਾ ਐਬਿਟਡਾ ਮਾਰਜਨ 16.7 ਫੀਸਦੀ ਤੋਂ ਵਧ ਕੇ 18.3 ਫੀਸਦੀ ਰਿਹਾ।
BPCL ਨੂੰ 744.6 ਕਰੋੜ ਦਾ ਮੁਨਾਫਾ
NEXT STORY