ਨਵੀਂ ਦਿੱਲੀ—ਦੇਸ਼ ਭਰ ਦੇ ਰੇਲ ਕੰਪਲੈਕਸਾਂ 'ਚ ਸਸਤੇ ਦਰ 'ਤੇ ਸਵੱਛ ਪੀਣ ਵਾਲਾ ਪਾਣੀ ਯਕੀਨੀ ਕਰਨ ਦੀ ਆਪਣੀ ਕੋਸ਼ਿਸ਼ ਤਹਿਤ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰੀਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) ਦੀ ਸਾਲ 2017-2018 'ਚ 450 ਸਟੇਸ਼ਨਾਂ 'ਤੇ 1,100 ਵਾਟਰ ਵੇਂਡਿੰਗ ਮਸ਼ੀਨ ਲਗਾਉਣ ਦੀ ਯੋਜਨਾ ਹੈ। ਇਨ੍ਹਾਂ ਮਸ਼ੀਨਾਂ ਨਾਲ ਸਿਰਫ 1 ਰੁਪਏ 'ਚ 300 ਮਿਲੀ ਪਾਣੀ ਮਿਲੇਗਾ। ਰੇਲ ਮੰਤਰਾਲਾ ਨੇ ਐਤਵਾਰ ਕਈ ਟਵੀਟ 'ਚ ਕਿਹਾ ਕਿ ਇਹ ਵਾਟਰ ਵੇਂਡਿੰਗ ਮਸ਼ੀਨਾਂ (ਡਬਲਿਊ. ਬੀ. ਐੱਮ.) ਸਸਤੇ ਦਰ 'ਤੇ ਪੀਣ ਵਾਲਾ ਪਾਣੀ ਉਪਲੱਬਧ ਕਰਵਾਏਗੀ ਅਤੇ ਇਸ ਪਹਿਲ ਨਾਲ ਕਰੀਬ 2,000 ਲੋਕਾਂ ਨੂੰ ਰੋਜ਼ਗਾਰ ਮਿਲੇਗਾ।
ਮੰਤਰਾਲਾ ਨੇ ਦੱਸਿਆ ਕਿ ਇਸ ਸਮੇਂ 'ਚ ਦੇਸ਼ 'ਚ 345 ਸਟੇਸ਼ਨਾਂ 'ਤੇ 1,106 ਡਬਲਿਊ. ਵੀ. ਐੱਮ. ਹੈ। ਮਾਮੂਲੀ ਦਰ 'ਤੇ ਸਵੱਛ ਪੀਣ ਵਾਲਾ ਪਾਣੀ ਉਪਲੱਬਧ ਕਰਵਾਉਣ ਦੇ ਆਦੇਸ਼ ਨਾਲ ਸਾਲ 2015 'ਚ ਡਬਲਿਊ. ਵੀ. ਐੱਮ. ਲਗਾਉਣ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਸੀ। ਇਨ੍ਹਾਂ ਮਸ਼ੀਨਾਂ ਨਾਲ ਰਿਵਰਸ ਅੋਸਸੋਸਿਸ (ਆਰ.ਓ.) ਤਕਨੀਕ ਨਾਲ ਸ਼ੁੱਧ ਪਾਣੀ ਮਿਲਦਾ ਹੈ। ਡਬਲਿਊ. ਵੀ. ਐੱਮ. ਨੂੰ 24 ਘੰਟੇ ਸਵੈ-ਸੰਚਾਲਿਤ ਜਾਂ ਹੱਥ ਨਾਲ ਸੰਚਾਲਿਤ ਕੀਤਾ ਜਾਂਦਾ ਹੈ। ਮੰਤਰਾਲਾ ਨੇ ਕਿਹਾ ਕਿ ਇਨ੍ਹਾਂ ਮਸ਼ੀਨਾਂ ਤੋਂ ਮਿਲਣ ਵਾਲਾ ਪਾਣੀ ਬੋਤਲਬੰਦ ਮਿਨਰਲ ਵਾਟਰ ਤੋਂ ਵੀ ਸਸਤਾ ਹੋਵੇਗਾ।
ਯੂਨਾਈਟਿਡ ਸਪਿਰਟਸ ਦਾ ਜੂਨ ਤਿਮਾਹੀ ਦਾ ਸ਼ੁੱਧ ਲਾਭ 44 ਫੀਸਦੀ ਵਧਿਆ
NEXT STORY