ਨਵੀਂ ਦਿੱਲੀ (ਭਾਸ਼ਾ)-ਕੇਂਦਰੀ ਰਿਜ਼ਰਵ ਬੈਂਕ (ਆਰ. ਬੀ. ਆਈ.) ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਘਪਲੇ ਨਾਲ ਜੂਝ ਰਹੇ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ (ਪੀ. ਐੱਮ. ਸੀ.) ਬੈਂਕ ਦੀ ਸਥਿਤੀ ’ਤੇ ਉਹ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੇ ਹਨ ਅਤੇ ਫਿਲਹਾਲ ਬੈਂਕ ਦਾ ਫੋਰੈਂਸਿਕ ਆਡਿਟ ਕੀਤਾ ਜਾ ਰਿਹਾ ਹੈ। ਕੇਂਦਰੀ ਬੈਂਕ ਨੇ ਫਸੇ ਕਰਜ਼ੇ ਦੀ ਜਾਣਕਾਰੀ ਹੋਣ ਤੋਂ ਬਾਅਦ 23 ਸਤੰਬਰ ਨੂੰ ਪੰਜਾਬ ਐਂਡ ਮਹਾਰਾਸ਼ਟਰ ਕੋਆਪ੍ਰੇਟਿਵ ਬੈਂਕ ’ਤੇ ਨਿਕਾਸੀ ਦੀ ਹੱਦ ਸਮੇਤ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ।
ਵਿੱਤੀ ਸਥਿਰਤਾ ਅਤੇ ਵਿਕਾਸ ਕੌਂਸਲ (ਐੱਫ. ਐੱਸ. ਡੀ. ਸੀ.) ਦੀ ਬੈਠਕ ਤੋਂ ਬਾਅਦ ਦਾਸ ਨੇ ਦੱਸਿਆ, ‘‘ਪੀ. ਐੱਮ. ਸੀ. ਬੈਂਕ ਦੀ ਸਥਿਤੀ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ। ਪੀ. ਐੱਮ. ਸੀ. ਬੈਂਕ ਮਾਮਲੇ ’ਚ ਫੋਰੈਂਸਿਕ ਆਡਿਟ ਚੱਲ ਰਿਹਾ ਹੈ।’’ ਪੀ. ਐੱਮ. ਸੀ. ਬੈਂਕ ’ਚ 4335 ਕਰੋਡ਼ ਰੁਪਏ ਦੀਆਂ ਅਨਿਯਮਿਤਾਵਾਂ ਸਾਹਮਣੇ ਆਉਣ ਤੋਂ ਬਾਅਦ ਆਰ. ਬੀ. ਆਈ. ਨੇ ਨਿਕਾਸੀ ਦੀ ਹੱਦ ਤੈਅ ਕਰਨ ਸਮੇਤ ਹੋਰ ਕਈ ਪਾਬੰਦੀਆਂ ਲਾਈਆਂ ਸਨ।
ਏਅਰ ਇੰਡੀਆ ਲਈ ਬੋਲੀ ਨਹੀਂ ਲਾਏਗੀ ਕਤਰ ਏਅਰਵੇਜ਼ : ਬਕਰ
NEXT STORY