ਨਵੀਂ ਦਿੱਲੀ- ਪੈਟਰੋਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਆਪਣੇ ਸੀ. ਐੱਨ. ਜੀ. ਵਾਹਨਾਂ ਦੀ ਮੰਗ ਵੱਧਣ ਵਿਚਾਲੇ ਦੇਸ਼ ਵਿਚ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਇੰਡੀਆ 4 ਹੋਰ ਮਾਡਲਾਂ ਵਿਚ ਈਂਧਨ ਦੇ ਬਦਲ ਦੀ ਪੇਸ਼ਕਸ਼ ਕਰ ਕੇ ਆਪਣੇ ਸੀ. ਐੱਨ. ਜੀ. ਮਾਡਲ ਦਾ ਵਿਸਥਾਰ ਕਰੇਗੀ। ਕੰਪਨੀ 2025 ਤੱਕ ਭਾਰਤੀ ਬਾਜ਼ਾਰ ਵਿਚ ਇਲੈਕਟ੍ਰਿਕ ਵਾਹਨ (ਈ. ਵੀ.) ਪੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ।
ਫਿਲਹਾਲ ਕੰਪਨੀ ਦੇਸ਼ ਦੇ ਈ. ਵੀ. ਪਰਿਵੇਸ਼ ’ਤੇ ਵੀ ਨਜ਼ਰ ਜਮਾਈ ਹੋਈ ਹੈ। ਇਹ ਜਾਣਕਾਰੀ ਮਾਰੂਤੀ ਸੁਜ਼ੂਕੀ ਇੰਡੀਆ ਲਿਮਟਿਡ ਦੇ ਸੀਨੀਅਰ ਕਾਰਜਕਾਰੀ ਨਿਰਦੇਸ਼ਕ ਸ਼ਸ਼ਾਂਕ ਸ਼੍ਰੀਵਾਸਤਵ ਨੇ ਦਿੱਤੀ ਹੈ।
ਰੇਲ ਮੰਤਰਾਲਾ ਦਾ ਫੈਸਲਾ, IRCTC ਹੁਣ ਸਰਕਾਰ ਨੂੰ ਦੇਵੇਗੀ ਸੁਵਿਧਾ ਫੀਸ ਤੋਂ ਹੋਣ ਵਾਲੀ ਅੱਧੀ ਕਮਾਈ
NEXT STORY