ਨਵੀਂ ਦਿੱਲੀ- ਵਿੱਤੀ ਸਾਲ 2021-22 ਵਿਤ ਦਰਾਮਦ ਸੀਮਤ ਕਰਨ ਦੀ ਯੋਜਨਾ ਤਹਿਤ ਕੋਲ ਇੰਡੀਆ ਲਿਮਟਿਡ (ਸੀ. ਆਈ. ਐੱਲ.) ਬਿਜਲੀਘਰਾਂ ਨੂੰ ਕੋਲੇ ਦੀ ਸਪਲਾਈ ਜਾਰੀ ਰੱਖੇਗੀ। ਜਨਤਕ ਖੇਤਰ ਦੀ ਕੰਪਨੀ ਨੇ ਪਿਛੇ ਜਿਹੇ ਕਿਹਾ ਸੀ ਕਿ ਕੋਲੇ ਦੀ ਦਰਾਮਦ ਸੀਮਤ ਕਰਨ ਦੀ ਮੁਹਿੰਮ ਅਸਰਦਾਰ ਦਿਸ ਰਹੀ ਹੈ। ਗਾਹਕਾਂ ਨੇ 2020-21 ਵਿਚ ਤਕਰੀਬਨ 9 ਕਰੋੜ ਟਨ ਸਵਦੇਸ਼ੀ ਕੋਲੇ ਦੀ ਖ਼ਰੀਦ ਕੀਤੀ।
ਕੋਲ ਇੰਡੀਆ ਨੇ ਇਕ ਨੋਟਿਸ ਵਿਚ ਕਿਹਾ, ''ਕੋਲਾ ਮੰਤਰਾਲਾ ਦੇ ਸੰਯੁਕਤ ਸਕੱਤਰ ਦੀ ਅਗਵਾਈ ਵਿਚ ਉਪ-ਸਮੂਹ ਦੀ ਬੈਠਕ ਵਿਚ ਵਿੱਤੀ ਸਾਲ 2021-22 ਵਿਚ ਕੋਲੇ ਦੀ ਸਪਲਾਈ ਦੇ ਮੁੱਦੇ 'ਤੇ ਵਿਚਾਰ ਕੀਤਾ ਗਿਆ। ਬੈਠਕ ਵਿਚ 2021-22 ਲਈ ਦਰਾਮਦ ਬਦਲ ਵਿਵਸਥਾ ਤਹਿਤ ਬਿਜਲੀਘਰਾਂ ਨੂੰ ਕੋਲੇ ਦੀ ਸਪਲਾਈ ਜਾਰੀ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ।''
ਕੰਪਨੀ ਨੇ ਕਿਹਾ ਕਿ ਕੋਲ ਇੰਡੀਆ ਤੇ ਕੇਂਦਰੀ ਬਿਜਲੀ ਅਥਾਰਟੀ (ਸੀ. ਈ. ਏ.) ਨੂੰ ਨੋਟਿਸ ਜਾਰੀ ਕਰਕੇ 2021-22 ਲਈ ਜ਼ਰੂਰਤ ਬਾਰੇ ਜਾਣਕਾਰੀ ਮੰਗਣ ਲਈ ਹੁਕਮ ਦਿੱਤਾ ਗਿਆ ਹੈ। ਨੋਟਿਸ ਅਨੁਸਾਰ, ''ਇੰਪੋਰਟਡ ਕੋਲੇ ਦੀ ਜਗ੍ਹਾ ਘਰੇਲੂ ਕੋਲੇ ਦੀ ਵਰਤੋਂ ਲਈ ਇਛੁੱਕ ਬਿਜਲੀ ਪੈਦਾ ਕਰਨ ਵਾਲੀਆਂ ਕੰਪਨੀਆਂ ਕੋਲੋਂ 2021-22 ਦੀ ਜ਼ਰੂਰਤ ਬਾਰੇ ਜਾਣਕਾਰੀ ਮੰਗੀ ਗਈ ਹੈ।'' ਕੰਪਨੀ ਨੇ ਕਿਹਾ ਹੈ ਕਿ ਉਪਲਬਧਤਾ ਦੇ ਆਧਾਰ 'ਤੇ ਬਿਜਲੀਘਰਾਂ ਨੂੰ ਕੋਲੇ ਦੀ ਨਿਰਵਘਨ ਸਪਲਾਈ ਕੀਤੀ ਜਾਵੇਗੀ।
ਮਈ ਦੇ ਪਹਿਲੇ ਹਫ਼ਤੇ ਬਰਾਮਦ 80 ਫ਼ੀਸਦ ਵੱਧ ਕੇ 7 ਅਰਬ ਡਾਲਰ 'ਤੇ ਪਹੁੰਚੀ
NEXT STORY