ਨਵੀਂ ਦਿੱਲੀ : ਕੈਂਪਾ ਕੋਲਾ ਦੇ ਬਹਾਨੇ ਮੁਕੇਸ਼ ਅੰਬਾਨੀ ਸਾਫਟ ਡਰਿੰਕ ਬਾਜ਼ਾਰ ਦੇ ਬਾਦਸ਼ਾਹ ਬਣਨ ਦੀ ਤਿਆਰੀ ਕਰ ਰਹੇ ਹਨ। ਮੁਕੇਸ਼ ਅੰਬਾਨੀ ਨੇ ਭਾਰਤ ਵਿਚ ਸਾਫਟ ਡਰਿੰਕ ਦੇ ਬਾਜ਼ਾਰ ਵਿਚ ਵੱਡੀਆਂ ਸੰਭਾਵਨਾਵਾਂ ਨੂੰ ਦੇਖਦੇ ਹੋਏ ਕੈਂਪਾ ਕੋਲਾ ਨੂੰ 22 ਕਰੋੜ ਵਿਚ ਖ਼ਰੀਦਿਆ ਹੈ।
ਹੁਣ ਕੈਂਪਾ ਕੋਲਾ ਵਲੋਂ ਪੰਜ ਵੱਖ-ਵੱਖ ਪੈਕ ਆਕਾਰਾਂ ਨੂੰ ਬਾਜ਼ਾਰ ਵਿਚ ਉਤਾਰਨ ਦੀ ਯੋਜਨਾ 'ਤੇ ਕੰਮ ਕੀਤਾ ਜਾ ਰਿਹਾ ਹੈ। ਕੋਕਾ-ਕੋਲਾ ਅਤੇ ਪੈਪਸੀਕੋ ਬ੍ਰਾਂਡਾਂ ਨਾਲੋਂ 15 ਰੁਪਏ ਤੱਕ ਦੀ ਘੱਟ ਕੀਮਤ 'ਤੇ ਘਰੇਲੂ ਸਾਫਟ ਡਰਿੰਕ ਬ੍ਰਾਂਡ ਕੈਂਪਾ ਕੋਲਾ ਦੇ ਮੁੜ ਲਾਂਚ ਕਰਨ ਦੀ ਸੰਭਾਵਨਾ ਹੈ। ਮੁਕੇਸ਼ ਅੰਬਾਨੀ ਦੀ ਇਸ ਯੋਜਨਾ ਨੇ ਆਉਣ ਵਾਲੇ ਗਰਮੀ ਦੇ ਮੌਸਮ ਵਿੱਚ ਮੁਕਾਬਲੇਬਾਜ਼ ਕੰਪਨੀਆਂ ਨਾਲ ਇੱਕ ਹਮਲਾਵਰ ਕੀਮਤ ਯੁੱਧ ਸ਼ੁਰੂ ਹੋਣ ਦੀ ਸੰਭਾਵਨਾ ਨੂੰ ਵਧਾ ਦਿੱਤਾ ਹੈ।
ਇਹ ਵੀ ਪੜ੍ਹੋ : ਰੂਸੀ ਤੇਲ ਦੇ ਦਮ ’ਤੇ ਭਾਰਤ ਨੇ ਮਾਰੀ ਬਾਜ਼ੀ, 24 ਸਾਲਾਂ ਦੇ ਉੱਚ ਪੱਧਰ ਦੇ ਪੁੱਜੀ ਈਂਧਨ ਦੀ ਮੰਗ
ਕੋਕਾ-ਕੋਲਾ ਅਤੇ ਪੈਪਸੀਕੋ ਨੇ ਵੀ ਕੱਸੀ ਕਮਰ
ਦੂਜੇ ਪਾਸੇ ਕੋਕਾ-ਕੋਲਾ ਅਤੇ ਪੈਪਸੀਕੋ ਨੇ ਵੀ ਮੁਕੇਸ਼ ਅੰਬਾਨੀ ਦੀਆਂ ਪਾਲਸੀਆਂ ਨਾਲ ਨਜਿੱਠਣ ਲਈ ਕਮਰ ਕੱਸ ਲਈ ਹੈ। ਦੋਵਾਂ ਕੰਪਨੀਆਂ ਨੇ ਆਪਣੀਆਂ ਟੀਮਾਂ ਨੂੰ ਤੁਰੰਤ ਪ੍ਰਭਾਵ ਨਾਲ ਵਪਾਰਕ ਛੋਟਾਂ, ਉਪਭੋਗਤਾ ਪ੍ਰੋਮੋਸ਼ਨ ਅਤੇ ਸਥਾਨਕ ਮਾਰਕੀਟਿੰਗ ਖਰਚਿਆਂ ਨੂੰ ਵਧਾਉਣ ਦੇ ਨਿਰਦੇਸ਼ ਦਿੱਤੇ ਹਨ।
ਇਕ ਸਾਫਟ ਡਰਿੰਕ ਬਣਾਉਣ ਵਾਲੀ ਕੰਪਨੀ ਦੇ ਇੱਕ ਸੀਨੀਅਰ ਕਾਰਜਕਾਰੀ ਨੇ ਕਿਹਾ "ਕੀਮਤਾਂ ਨੂੰ ਤੁਰੰਤ ਘਟਾਉਣਾ ਸੰਭਵ ਨਹੀਂ ਹੁੰਦਾ ਹੈ ਇਸ ਲਈ ਪ੍ਰਵਾਨਗੀਆਂ ਦੀ ਲੋੜ ਹੁੰਦੀ ਹੈ ਅਤੇ ਬੋਟਲਿੰਗ ਭਾਈਵਾਲਾਂ ਨਾਲ ਇਕਸਾਰਤਾ ਦੀ ਲੋੜ ਹੁੰਦੀ ਹੈ ... ਦੂਜੇ ਪਾਸੇ ਮਹਿੰਗਾਈ ਦਾ ਵੀ ਦਬਾਅ ਹੁੰਦਾ ਹੈ।"
ਵਿਅਕਤੀ ਨੇ ਕਿਹਾ ਕਿ ਸਾਫਟ ਡਰਿੰਕਸ ਰੋਜ਼ਾਨਾ ਖਪਤ ਵਾਲਾ ਉਤਪਾਦ ਹੈ, ਖਾਸ ਤੌਰ 'ਤੇ ਗਰਮੀਆਂ ਵਿਚ ਇਸ ਦੀ ਮੰਗ ਸਿਖਰ 'ਤੇ ਪਹੁੰਚ ਜਾਂਦੀ ਹੈ।
ਇਹ ਵੀ ਪੜ੍ਹੋ : ਚੀਨ ਦੇ ਰਾਹ 'ਤੇ ਚੱਲ ਰਿਹਾ ਭਾਰਤ ਦਾ ਇਹ ਸੂਬਾ, ਲਾਗੂ ਹੋਵੇਗੀ 12 ਘੰਟੇ ਦੀ ਸ਼ਿਫਟ!
ਮੁਕੇਸ਼ ਅੰਬਾਨੀ ਦੀ ਯੋਜਨਾ
ਭਾਰਤ ਵਿੱਚ ਸਾਫਟ ਡਰਿੰਕ ਦੀ ਮਾਰਕੀਟ 2023 ਵਿੱਚ ਲਗਭਗ 9 ਅਰਬ ਡਾਲਰ ਹੋਣ ਦਾ ਅਨੁਮਾਨ ਹੈ, ਜੋ ਕਿ 2027 ਤੱਕ 11 ਅਰਬ ਡਾਲਰ ਤੱਕ ਪਹੁੰਚ ਜਾਵੇਗਾ। ਮੁਕੇਸ਼ ਅੰਬਾਨੀ ਕੈਂਪਾ ਕੋਲਾ ਦੇ ਜ਼ਰੀਏ ਇਸ ਮਾਰਕੀਟ 'ਤੇ ਦਬਦਬਾ ਬਣਾਉਣਾ ਚਾਹੁੰਦੇ ਹਨ। ਵਰਤਮਾਨ ਵਿੱਚ, ਇਸ ਮਾਰਕੀਟ ਵਿੱਚ ਪੈਪਸੀ, ਕੋਕਾ-ਕੋਲਾ ਵਰਗੀਆਂ ਵੱਡੀਆਂ ਕੰਪਨੀਆਂ ਦਾ ਦਬਦਬਾ ਹੈ। ਭਾਰਤ ਵਿੱਚ 2023 ਵਿੱਚ ਪ੍ਰਤੀ ਵਿਅਕਤੀ ਕੋਲਡ ਡਰਿੰਕ ਦੀ ਖਪਤ 5 ਲੀਟਰ ਤੱਕ ਪਹੁੰਚਣ ਦੀ ਉਮੀਦ ਹੈ। ਕੈਂਪਾ ਕੋਲਾ ਦੀ ਮਦਦ ਨਾਲ ਅੰਬਾਨੀ ਇਸ ਮਾਰਕੀਟ ਦੇ ਵੱਡੇ ਹਿੱਸੇ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਸਿੱਧਾ ਮੁਕਾਬਲਾ ਕੋਕ ਅਤੇ ਪੈਪਸੀ ਵਰਗੀਆਂ ਵੱਡੀਆਂ ਕੰਪਨੀਆਂ ਨਾਲ ਹੋਵੇਗਾ।
ਮੁਕੇਸ਼ ਅੰਬਾਨੀ ਨੇ ਵੀਰਵਾਰ ਨੂੰ ਐਲਾਨ ਕੀਤਾ ਸੀ ਕਿ ਕੈਂਪਾ ਕੋਲਾ ਦੇ ਕੋਲਾ, ਲੈਮਨ ਅਤੇ ਓਰੈਂਜ ਫਲੇਵਰ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿਚ ਲਾਂਚ ਕੀਤੇ ਜਾਣਗੇ। ਇਸ ਦੇ ਨਾਲ ਹੀ ਦੇਸ਼ ਦੇ ਹੋਰ ਬਾਜ਼ਾਰਾਂ ਵਿਚ ਵੀ ਇਨ੍ਹਾਂ ਉਤਪਾਦਾਂ ਨੂੰ ਲਾਂਚ ਕਰ ਦਿੱਤਾ ਜਾਵੇਗਾ। ਦੇਸ਼ ਦੀ 20 ਫ਼ੀਸਦੀ ਦੀ ਖ਼ਪਤ ਨਾਲ ਕੋਕਾ-ਕੋਲਾ ਅਤੇ ਥੰਮਸ ਅੱਪ ਲਈ ਆਂਧਰਾ ਪ੍ਰਦੇਸ਼ ਪ੍ਰਮੁੱਖ ਬਾਜ਼ਾਰ ਵਜੋਂ ਹੈ।
ਪਹਿਲੀ ਵਾਰ ਦੇਸ਼ ਦੀ ਕੰਪਨੀ ਦੇਵੇਗੀ ਵਿਦੇਸ਼ੀ ਕੰਪਨੀਆਂ ਨੂੰ ਟੱਕਰ
ਰਿਲਾਇੰਸ ਨੇ 50 ਸਾਲ ਪੁਰਾਣੀ ਕੰਪਨੀ ਨੂੰ Pure Drinks Group ਕੋਲੋਂ 22 ਕਰੋੜ ਰੁਪਏ ਵਿਚ ਖ਼ਰੀਦਿਆ ਹੈ। ਇਹ 1970 ਅਤੇ 1980 ਦੇ ਦਹਾਕਿਆਂ ਦਰਮਿਆਨ ਇਕ ਮਸ਼ਹੂਰ ਉਤਪਾਦ ਰਿਹਾ ਅਤੇ 1990 ਵਿਚ ਕੋਕਾ-ਕੋਲਾ ਅਤੇ ਪੈਪਸੀਕੋ ਨੇ ਆਪਣਾ ਦਬਦਬਾ ਬਣਾਉਣਾ ਸ਼ੁਰੂ ਕਰ ਦਿੱਤਾ। ਕੋਕਾ-ਕੋਲਾ ਅਤੇ ਪੈਪਸੀ ਦੀਆਂ ਚੁਣੌਤੀਆਂ ਦੇ ਕਾਰਨ, ਕੈਂਪੋ ਕੋਲਾ 90 ਦੇ ਦਹਾਕੇ ਵਿੱਚ ਬਾਜ਼ਾਰ ਤੋਂ ਗਾਇਬ ਹੋ ਗਿਆ ਸੀ, ਪਰ ਇਸ ਵਾਰ ਸਥਿਤੀ ਵੱਖਰੀ ਹੈ। ਇਸ ਵਾਰ ਦੇਸ਼ ਦੀ ਦਿੱਗਜ ਕੰਪਨੀ ਰਿਲਾਇੰਸ ਦਾ ਨਾਂ ਕੈਂਪਾ ਕੋਲਾ ਨਾਲ ਜੁੜਿਆ ਹੈ। ਕੰਪਨੀ ਨੇ ਇਸ ਉਤਪਾਦ ਨੂੰ ਹਿੱਟ ਬਣਾਉਣ ਲਈ ਪੂਰੀ ਯੋਜਨਾ ਤਿਆਰ ਕੀਤੀ ਹੈ। ਰਿਲਾਇੰਸ ਨੇ ਇਸ ਨੂੰ ਖਰੀਦਣ ਦੇ 6 ਮਹੀਨੇ ਬਾਅਦ ਹੀ ਬਾਜ਼ਾਰ 'ਚ ਲਾਂਚ ਕੀਤਾ ਸੀ। ਇਹ ਪਹਿਲੀ ਵਾਰ ਹੈ ਜਦੋਂ ਦੇਸ਼ ਵਿਚ ਕੋਕਾ-ਕੋਲਾ ਅਤੇ ਪੈਪਸੀ ਨੂੰ ਟੱਕਰ ਦੇਣ ਲਈ ਕਈ ਸਥਾਨਕ ਬ੍ਰਾਂਡ ਸਾਹਮਣੇ ਆ ਰਿਹਾ ਹੈ।
ਬਾਜ਼ਾਰ ਮਾਹਰਾਂ ਮੁਤਾਬਕ ਉੱਤਰੀ ਭਾਰਤ 'ਚ ਮੁਕੇਸ਼ ਅੰਬਾਨੀ ਦਾ ਰਾਹ ਆਸਾਨ ਹੈ ਪਰ ਦੱਖਣੀ, ਪੂਰਬੀ ਅਤੇ ਪੱਛਮੀ ਭਾਰਤ 'ਚ ਪੈਪਸੀ ਅਤੇ ਕੋਕਾ-ਕੋਲਾ ਵਰਗੇ ਵੱਡੇ ਬ੍ਰਾਂਡਾਂ 'ਚ ਜਗ੍ਹਾ ਬਣਾਉਣ 'ਚ ਸਮਾਂ ਲੱਗੇਗਾ।
ਇਹ ਵੀ ਪੜ੍ਹੋ : ਪੰਜਾਬ ਬਜਟ 2023-24 : ਸੂਬੇ ਦੀਆਂ ਸੜਕਾਂ ਤੇ ਪੁਲ਼ਾਂ ਦਾ ਹੋਵੇਗਾ ਕਾਇਆ ਕਲਪ, ਜਾਣੋ ਕਿਵੇਂ
ਬਾਜ਼ਾਰ ਵਿਚ ਆਹਮੋ-ਸਾਹਮਣੇ ਹੋ ਰਹੀਆਂ ਹਨ ਕੰਪਨੀਆਂ
ਕੰਪਨੀਆਂ ਦੀ ਮੁਕਾਬਲੇਬਾਜ਼ੀ ਦੀ ਭਾਵਨਾ ਕਾਰਨ ਬਾਜ਼ਾਰ ਵਿਚ ਨਿਵੇਸ਼ ਦੀ ਸੰਭਾਵਨਾ ਵਧੀ ਹੈ। ਇਸ ਦੇ ਨਾਲ ਹੀ ਇਸ ਮੁਕਾਬਲੇਬਾਜ਼ੀ ਦਾ ਲਾਭ ਉਪਭੋਗਤਾਵਾਂ ਨੂੰ ਮਿਲਣ ਦੀ ਸੰਭਾਵਨਾ ਵੀ ਵਧ ਗਈ ਹੈ।
ਕਾਲੀ ਏਰੇਟਿਡ ਵਾਟਰ ਵਰਕਸ ਦੇ ਐਗਜ਼ੈਕਟਿਵਜ਼ ਨੇ ਕਿਹਾ ਕਿ ਕੈਂਪਾ ਕੋਲਾ ਦੀ ਘੱਟ ਕੀਮਤ Bovonto ਅਤੇ Jayanti ਡ੍ਰਿੰਕਸ ਵਰਗੇ ਖੇਤਰੀ ਬ੍ਰਾਂਡਾਂ 'ਤੇ ਵੀ ਅਸਰ ਪਾਉਣ ਦੀ ਸੰਭਾਵਨਾ ਹੈ। ਬੋਵੋਂਟੋ ਸਾਫਟ ਡਰਿੰਕਸ ਦੀ ਨਿਰਮਾਤਾ ਤਾਮਿਲਨਾਡੂ ਤੋਂ ਇਲਾਵਾ ਆਂਧਰਾ ਪ੍ਰਦੇਸ਼ ਅਤੇ ਤੇਲੰਗਾਨਾ ਵਿੱਚ ਇੱਕ ਪ੍ਰਮੁੱਖ ਖਿਡਾਰੀ ਹੈ।
ਪਛਾਣ ਨਾ ਦੱਸੇ ਜਾਣ ਦੀ ਬੇਨਤੀ 'ਤੇ ਇਕ ਖੇਤਰੀ ਬ੍ਰਾਂਡ ਦੇ ਇੱਕ ਕਾਰਜਕਾਰੀ ਨੇ ਕਿਹਾ, "ਹਾਂ, ਉਪਭੋਗਤਾ ਦੀ ਖਰੀਦਦਾਰੀ ਵਿੱਚ ਸ਼ੁਰੂਆਤੀ ਪ੍ਰਭਾਵ ਹੋ ਸਕਦਾ ਹੈ," "ਸਾਨੂੰ ਆਪਣੇ ਖੁਦ ਦੇ ਮਾਰਕੀਟਿੰਗ ਅਤੇ ਪ੍ਰਚਾਰ ਸੰਬੰਧੀ ਖਰਚੇ ਵਧਾਉਣੇ ਪੈਣਗੇ, ਜੋ ਕਿ ਅਸੀਂ ਸ਼ੁਰੂ ਕਰ ਵੀ ਦਿੱਤੇ ਹਨ।
ਰਿਲਾਇੰਸ 2022 ਦੇ ਮੱਧ ਤੋਂ ਹੀ ਜੀਓਮਾਰਟ ਅਤੇ ਰਿਲਾਇੰਸ ਸਟੋਰਾਂ ਰਾਹੀਂ ਕੈਂਪਾ ਕੋਲਾ ਦੀ ਵਿਕਰੀ ਕਰ ਰਿਹਾ ਸੀ।
ਰਿਲਾਇੰਸ ਕੰਜ਼ਿਊਮਰ ਨੇ ਵੀਰਵਾਰ ਨੂੰ ਇੱਕ ਬਿਆਨ ਵਿੱਚ ਕਿਹਾ, "ਭਾਰਤ ਭਰ ਵਿੱਚ ਕੋਲਡ ਬੇਵਰੇਜ ਪੋਰਟਫੋਲੀਓ ਦਾ ਰੋਲਆਊਟ ਗਾਹਕਾਂ ਨੂੰ ਕਿਫਾਇਤੀ ਕੀਮਤ 'ਤੇ ਉਤਪਾਦਾਂ ਦੀ ਪੇਸ਼ਕਸ਼ ਕਰਨ ਦੇ ਕੰਪਨੀ ਦੇ ਦ੍ਰਿਸ਼ਟੀਕੋਣ ਨਾਲ ਮੇਲ ਖਾਂਦਾ ਹੈ। ਇਸ ਵਿਚ ਕਿਹਾ ਗਿਆ ਹੈ ਕਿ ਲਾਂਚਿੰਗ ਘਰੇਲੂ ਭਾਰਤੀ ਬ੍ਰਾਂਡਾਂ ਨੂੰ ਉਤਸ਼ਾਹਿਤ ਕਰਨ ਲਈ ਕੰਪਨੀ ਦੀ ਰਣਨੀਤੀ ਦੇ ਅਨੁਸਾਰ ਹੈ।
ਜ਼ਿਕਰਯੋਗ ਹੈ ਕਿ ਰਿਲਾਇੰਸ ਇੰਡਸਟਰੀਜ਼ ਦੇ ਅਧੀਨ ਰਿਲਾਇੰਸ ਰਿਟੇਲ ਵੈਂਚਰਸ ਆਪਣੇ ਸਾਰੇ ਰਿਟੇਲ ਕਾਰੋਬਾਰ ਦੀ ਹੋਲਡਿੰਗ ਸੰਭਾਲਦੀ ਹੈ। ਇਸ ਦੇ ਅਧੀਨ 17,225 ਸਟੋਰਾਂ ਦੀ ਚੇਨ ਹੈ।
ਇਹ ਵੀ ਪੜ੍ਹੋ : ਰੂਸੀ ਤੇਲ ਦੇ ਦਮ ’ਤੇ ਭਾਰਤ ਨੇ ਮਾਰੀ ਬਾਜ਼ੀ, 24 ਸਾਲਾਂ ਦੇ ਉੱਚ ਪੱਧਰ ਦੇ ਪੁੱਜੀ ਈਂਧਨ ਦੀ ਮੰਗ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਇੰਫੋਸਿਸ ਦੇ ਸਾਬਕਾ ਚੇਅਰਮੈਨ ਮੋਹਿਤ ਜੋਸ਼ੀ ਹੋਣਗੇ ਟੈੱਕ ਮਹਿੰਦਰਾ ਦੇ ਨਵੇਂ MD ਅਤੇ SEO
NEXT STORY