ਨਵੀਂ ਦਿੱਲੀ— ਜੇਕਰ ਤੁਸੀਂ ਆਪਣੇ ਗੈਸ ਕੁਨੈਕਸ਼ਨ ਦੇ ਕਾਗਜ 30 ਨਵੰਬਰ ਤੱਕ ਪੂਰੇ ਨਾ ਕੀਤੇ ਤਾਂ ਤੁਹਾਡਾ ਗੈਸ ਕੁਨੈਕਸ਼ਨ ਕੱਟਿਆ ਜਾ ਸਕਦਾ ਹੈ। ਦਰਅਸਲ ਗੈਸ ਕੰਪਨੀ ਭਾਰਤ ਗੈਸ, ਐੱਚ.ਪੀ.ਗੈਸ ਅਤੇ ਇੰਡੀਅਨ ਗੈਸ ਨੇ 30 ਨਵੰਬਰ ਤੱਕ ਸਾਰੇ ਗਾਹਕਾਂ ਨੂੰ ਕੇਵਾਇਸੀ ਪੂਰਾ ਕਰਨ ਲਈ ਕਿਹਾ ਹੈ। ਜੇਕਰ ਗਾਹਕਾਂ ਵਲੋਂ ਤੈਅ ਤਾਰੀਖ ਤੱਕ ਕੇਵਾਇਸੀ ਅਪਡੇਟ ਨਹੀਂ ਕੀਤਾ ਜਾਂਦਾ ਤਾਂ ਅਜਿਹਾ ਕਸਟਮਰ ਦਾ ਗੈਸ ਕੁਨੈਕਸ਼ਨ ਰੱਦ ਕੀਤਾ ਜਾ ਸਕਦਾ ਹੈ ਅਤੇ ਉਨ੍ਹਾਂ ਨੂੰ ਦਸੰਬਰ ਤੋਂ ਗੈਸ ਦੀ ਡਿਲੀਵਰੀ ਨਹੀਂ ਕੀਤੀ ਜਾਵੇਗੀ।
1 ਕਰੋੜ ਗੈਸ ਕੁਨੈਕਸ਼ਨਾਂ ਨੂੰ ਰੱਦ ਕਰਨ ਦੀ ਤਿਆਰੀ

ਸਾਡੇ ਸਹਿਯੋਗੀ ਵੈਬਸਾਈਟ www.zeebiz.com/hindi ਅਨੁਸਾਰ ਕੇਵਾਇਸੀ ਪੂਰਾ ਨਾ ਹੋਣ ਕਾਰਨ ਸਰਕਾਰ ਵਲੋਂ ਅਜਿਹੇ 1 ਕਰੋੜ ਗੈਸ ਕੁਨੈਕਸ਼ਨਾਂ ਨੂੰ ਰੱਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਇਨ੍ਹਾਂ ਲੋਕਾਂ ਨੂੰ ਦਸੰਬਰ ਤੋਂ ਰਸੋਈ ਗੈਸ ਸਿਲੰਡਰ ਨਹੀਂ ਦਿੱਤੇ ਜਾਣਗੇ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਗੈਸ ਏਜੰਸੀਆਂ ਤੋਂ ਕੇਵਾਇਸੀ ਤਹਿਤ ਆਧਾਰ ਨੰਬਰ ਜਮ੍ਹਾ ਨਾ ਕਰਨ ਵਾਲੇ 'ਗਿਵ ਇਟ ਅਪ' ਸਕੀਮ ਨੂੰ ਅਪਣਾਉਣ ਵਾਲੇ ਲੋਕਾਂ ਦੀ ਜਾਣਕਾਰੀ ਮੰਗੀ ਹੈ।
ਫਰਜ਼ੀ ਗਾਹਕਾਂ ਦੇ ਕੁਨੈਕਸ਼ਨ ਬੰਦ ਕਰਨ ਦੀ ਤਿਆਰੀ
'ਗਿਵ ਇਟ ਅਪ' ਅਪਣਾਉਣ ਵਾਲੇ ਗਾਹਕਾਂ ਨੂੰ ਕੇਵਾਇਸੀ ਇਸ ਲਈ ਪੂਰਾ ਕਰਨ ਲਈ ਕਿਹਾ ਕਿ ਤਾਂ ਕਿ ਫਰਜ਼ੀ ਗਾਹਕਾਂ ਦਾ ਕੁਨੈਕਸ਼ਨ ਬੰਦ ਕੀਤਾ ਜਾਵੇਗਾ ਅਤੇ ਅਸਲ ਗਾਹਕਾਂ ਨੂੰ ਗੈਸ ਸਿਲੰਡਰ ਆਸਾਨੀ ਨਾਲ ਮਿਲ ਸਕੇ। ਸਰਕਾਰ ਨੇ ਤਿੰਨ ਸਾਲ ਪਹਿਲਾਂ ਗੈਸ ਕੁਨੈਕਸ਼ਨਾਂ ਨੂੰ ਬੈਂਕ ਖਾਤੇ ਨਾਲ ਜੋੜਨ ਦੀ ਯੋਜਨਾ ਸ਼ੁਰੂ ਕੀਤੀ ਸੀ ਤਾਂ ਕਿ ਸਬਸਿਡੀ ਦਾ ਲਾਭ ਸਿੱਧਾ ਲਾਭਾਰਥੀ ਨੂੰ ਮਿਲ ਸਕੇ ਪਰ 3 ਸਾਲ ਬਾਅਦ ਵੀ ਬਹੁਤ ਸਾਰੇ ਲੋਕਾਂ ਨੇ ਆਪਣੇ ਕੇਵਾਇਸੀ ਅਪਡੇਟ ਨਹੀਂ ਕੀਤੇ ਹਨ ਅਤੇ ਇਹ ਲੋਕ ਗੈਸ ਸਬਸਿਡੀ ਦਾ ਲਾਭ ਵੀ ਨਹੀਂ ਚੁੱਕ ਪਾ ਰਹੇ ਹਨ।

ਇਸ ਤੋਂ ਇਲਾਵਾ ਅਜਿਹੇ ਲੋਕ ਵੀ ਸਬਸਿਡੀ ਦਾ ਫਾਇਦਾ ਲੈ ਰਹੇ ਹਨ ਜਿਨ੍ਹਾਂ ਦੀ ਇਨਕਮ 10 ਲੱਖ ਰੁਪਏ ਸਾਲਾਨਾ ਤੋਂ ਜ਼ਿਆਦਾ ਹੈ। ਜਿਨ੍ਹਾਂ ਲੋਕਾਂ ਨੇ ਕੇਵਾਇਸੀ ਅਪਡੇਟ ਨਹੀਂ ਕੀਤਾ ਹੈ ਉਨ੍ਹਾਂ 'ਚ ਸਭ ਤੋਂ ਜ਼ਿਆਦਾ ਦਿੱਲੀ, ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਲੋਕ ਸ਼ਾਮਲ ਹਨ। ਕੇਵਾਇਸੀ ਲਈ ਤੁਸੀਂ ਆਧਾਰ, ਡ੍ਰਾਈਵਿੰਗ ਲਾਇਸੈਂਸ, ਲੀਜ਼ ਐਗ੍ਰੀਮੇਂਟ, ਵੋਟਰ ਆਈ.ਡੀ, ਟੈਲੀਫੋਨ/ਇਲੈਕਟ੍ਰੀਸਿਟੀ/ਵਾਟਰ ਬਿੱਲ, ਪਾਸਪੋਰਟ, ਰਾਸ਼ਨ ਕਾਰਡ, ਫਲੈਟ ਅਲਾਟਮੇਂਟ, ਅਤੇ ਪੁਜੈਸ਼ਨ ਲੇਟਰ, ਐੱਲ.ਆਈ.ਸੀ. ਪਾਲਿਸੀ, ਬੈਂਕ/ਕ੍ਰੇਡਿਟ ਕਾਰਡ, ਦੀ ਸਟੈਟਮੇਂਟ ਆਦਿ ਦੇ ਸਕਦੇ ਹਨ।
ਕਾਲ ਡਰਾਪ ਟੈਸਟ 'ਚ ਇਕ ਕੰਪਨੀ ਨੂੰ ਛੱਡ ਬਾਕੀ ਸਾਰੀਆਂ ਕੰਪਨੀਆਂ ਹੋਈਆਂ ਫੇਲ
NEXT STORY