ਨਵੀਂ ਦਿੱਲੀ— ਟਰੇਨ ਦੇ ਜਨਰਲ ਡੱਬੇ ਵਿਚ ਯਾਤਰਾ ਕਰਨ ਵਾਲੇ ਮੁਸਾਫਰਾਂ ਲਈ ਖੁਸ਼ਖਬਰੀ ਹੈ। ਹੁਣ ਜਨਰਲ ਡੱਬੇ ਵਿਚ ਮੁਸਾਫਰਾਂ ਨੂੰ ਕਨਫਰਮ ਟਿਕਟ ਮਿਲੇਗੀ। ਰੇਲਵੇ ਨੇ ਇਕ ਨਵੀਂ ਸ਼ੁਰੂਆਤ ਕੀਤੀ ਹੈ, ਜਿਸ ਤਹਿਤ ਤੁਹਾਡਾ ਸੀਟ ਨੰਬਰ ਤੁਹਾਡੀ ਫੋਟੋ ਦੇ ਨਾਲ ਤੁਹਾਡੇ Whatsapp 'ਤੇ ਆਵੇਗਾ। ਇਸ ਨਾਲ ਪਲੇਟਫਾਰਮ 'ਤੇ ਨਾ ਸਿਰਫ ਲੰਬੀਆਂ ਲਾਈਨਾਂ ਤੋਂ ਛੁਟਕਾਰਾ ਮਿਲੇਗਾ ਸਗੋਂ ਸੀਟ ਨੂੰ ਲੈ ਕੇ ਗੜਬੜੀ ਹੋਣ ਦੀ ਸੰਭਾਵਨਾ ਵੀ ਨਹੀਂ ਹੋਵੇਗੀ। ਰੇਲਵੇ ਇਸ ਯੋਜਨਾ ਨੂੰ ਪੂਰੇ ਦੇਸ਼ ਵਿਚ ਲਾਗੂ ਕਰਨ 'ਤੇ ਕੰਮ ਕਰ ਰਿਹਾ ਹੈ।
ਦਰਅਸਲ, ਪੂਰਬੀ ਮੱਧ ਰੇਲਵੇ ਦੇ ਦਾਨਾਪੁਰ ਡਵੀਜ਼ਨ ਨੇ ਇਕ ਪਾਇਲਟ ਪ੍ਰੋਜੈਕਟ ਦੇ ਰੂਪ ਵਿਚ ਪੂਰਬ (PURB) ਯਾਨੀ 'ਪਾਸ ਫਾਰ ਗੈਰ-ਰਿਜ਼ਰਵਡ ਬੋਰਡ' ਨਾਮਕ ਯੋਜਨਾ ਸ਼ੁਰੂ ਕੀਤੀ ਹੈ। ਇਸ ਯੋਜਨਾ ਤਹਿਤ, ਤੁਹਾਨੂੰ ਜਨਰਲ ਕੋਚਾਂ ਵਿਚ ਗੈਰ-ਰਿਜ਼ਰਵ ਸੀਟਾਂ 'ਤੇ ਵੀ ਪੱਕੀ ਸੀਟ ਮਿਲੇਗੀ। ਰਿਪੋਰਟਾਂ ਮੁਤਾਬਕ, ਗੈਰ-ਰਿਜ਼ਰਵਡ ਟਿਕਟ ਦਿੰਦੇ ਸਮੇਂ ਹੀ ਬੋਰਡਿੰਗ ਪਾਸ ਦਿੱਤੇ ਜਾ ਰਹੇ ਹਨ।
ਕਿਵੇਂ ਮਿਲੇਗੀ ਸੀਟ
ਜਦੋਂ ਤੁਸੀ ਟਰੇਨ ਲਈ ਰੇਲਵੇ ਕਾਊਂਟਰ ਤੋਂ ਟਿਕਟ ਲਓਗੇ ਤਾਂ ਨਾਲ ਹੀ ਇਕ PURB ਦਾ ਕਾਊਂਟਰ ਬਣਾਇਆ ਗਿਆ ਹੈ। ਇੱਥੇ ਪਛਾਣ ਪੱਤਰ ਦੇਖ ਕੇ ਤੁਹਾਡੀ ਫੋਟੋ ਖਿੱਚ ਲਈ ਜਾਵੇਗੀ। ਉਸ ਤੋਂ ਬਾਅਦ ਤੁਹਾਡੇ Whatsapp ਨੰਬਰ 'ਤੇ ਡਿਜੀਟਲ ਟਿਕਟ ਜਿਸ ਵਿਚ ਤੁਹਾਡੀ ਫੋਟੋ ਲੱਗੀ ਹੋਵੋਗੀ ਤੁਹਾਨੂੰ ਭੇਜੀ ਜਾਵੇਗੀ।
ਸੈਂਸੈਕਸ 'ਚ ਹਲਕਾ ਉਛਾਲ, ਨਿਫਟੀ 12,000 ਦੇ ਨਜ਼ਦੀਕ ਖੁੱਲ੍ਹਾ
NEXT STORY