ਨਵੀਂ ਦਿੱਲੀ — ਕੋਰੋਨਾ ਵਾਇਰਸ ਕਾਰਣ ਪੂਰੀ ਦੁਨੀਆ ਲਾਕਡਾਊਨ ਦੀ ਸਥਿਤੀ ’ਚੋਂ ਲੰਘ ਰਹੀ ਹੈ। ਏ. ਐੱਫ. ਪੀ. ਦੀ ਰਿਪੋਰਟ ਮੁਤਾਬਕ ਕੌਮਾਂਤਰੀ ਪੱਧਰ ’ਤੇ ਕਰੀਬ 35 ਦੇਸ਼ਾਂ ਦੇ 900 ਮਿਲੀਅਨ ਲੋਕਾਂ ਨੇ ਸਮਾਜਿਕ ਦੂਰੀ ਯਾਨੀ ਸੋਸ਼ਲ ਡਿਸਟੈਂਸ਼ਿੰਗ ਬਣਾ ਲਈ ਹੈ। ਯੂਨਾਈਟਿਡ ਨੈਸ਼ਨਲ ਕਾਨਫਰੰਸ ਆਨ ਟ੍ਰੇਡ ਐਂਡ ਡਿਵੈੱਲਪਮੈਂਟ ਦੀ ਰਿਪੋਰਟ ਮੁਤਾਬਕ ਕੌਮਾਂਤਰੀ ਪੱਧਰ ’ਤੇ ਕੋਰੋਨਾ ਵਾਇਰਸ ਨਾਲ ਸਾਲ 2020 ’ਚ ਅਰਥਵਿਵਸਥਾ ਨੂੰ 1 ਤੋਂ 2 ਟ੍ਰਿਲੀਅਨ ਡਾਲਰ ਦਾ ਨੁਕਸਾਨ ਹੋ ਸਕਦਾ ਹੈ। ਉਥੇ ਹੀ ਭਾਰਤ ਦਾ 348 ਮਿਲੀਅਨ ਡਾਲਰ ਦਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।
ਦੇਸ਼ ਦੇ 40 ਕਰੋਡ਼ ਦਿਹਾੜੀਦਾਰ ਸਭ ਤੋਂ ਵੱਧ ਪ੍ਰਭਾਵਿਤ
ਭਾਰਤ ਦੀ ਕੁਲ ਵਰਕ ਫੋਰਸ ’ਚੋਂ 93 ਫੀਸਦੀ ਯਾਨੀ ਕਰੀਬ 400 ਮਿਲੀਅਨ (40 ਕਰੋਡ਼) ਲੋਕ ਮੁੱਖ ਤੌਰ ’ਤੇ ਅਸਥਾਈ ਸੈਕਟਰ ਤੋਂ ਆਉਂਦੇ ਹਨ, ਜਦੋਂਕਿ ਕਰੀਬ 93 ਮਿਲੀਅਨ ਲੋਕਾਂ ਨੂੰ ਸੀਜ਼ਨਲ ਰੋਜ਼ਗਾਰ ਮਿਲਦਾ ਹੈ। ਇਹ ਦਿਹਾੜੀਦਾਰ ਕੋਰੋਨਾ ਵਾਇਰਸ ਕਾਰਣ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਜਿੰਦਲ ਗਲੋਬਲ ਲਾਅ ਸਕੂਲ ਮੁਤਾਬਕ ਭਾਰਤ ਦੇ ਅਸਥਾਈ ਰੋਜ਼ਗਾਰ ਦੀ ਗੱਲ ਕਰੀਏ ਤਾਂ 75 ਫੀਸਦੀ ਲੋਕ ਸਵੈ-ਰੋਜ਼ਗਾਰ ਹਨ। ਯਾਨੀ ਰਿਕਸ਼ਾ, ਕਾਰਪੇਂਟਰ, ਪਲੰਬਰ ਵਰਗੇ ਕੰਮ ਕਰਦੇ ਹਨ। ਇਨ੍ਹਾਂ ਵਰਕਰਾਂ ਨੂੰ ਪੇਡ ਲੀਵ, ਮੈਡੀਕਲ ਵਰਗੀਆਂ ਸਹੂਲਤਾਂ ਦਾ ਲਾਭ ਨਹੀਂ ਮਿਲਦਾ ਹੈ।
ਐੱਮ. ਐੱਸ. ਐੱਮ. ਈ. ਸੈਕਟਰ ’ਤੇ ਸਭ ਤੋਂ ਵੱਧ ਅਸਰ
ਦੇਸ਼ ਦੀ ਕਰੀਬ 75 ਮਿਲੀਅਨ ਐੱਮ. ਐੱਸ. ਐੱਮ. ਈ. ਭਾਰਤੀ ਅਰਥਵਿਵਸਥਾ ਦੀ ਗ੍ਰੋਥ ਦਾ ਇੰਜਣ ਹੈ, ਜੋ ਕਰੀਬ 180 ਮਿਲੀਅਨ ਨੌਕਰੀਆਂ ਪੈਦਾ ਕਰਦਾ ਹੈ। ਨਾਲ ਹੀ ਕਰੀਬ 1183 ਬਿਲੀਅਨ ਡਾਲਰ ਦੇ ਹਿਸਾਬ ਨਾਲ ਅਰਥਵਿਵਸਥਾ ਨੂੰ ਰਫਤਾਰ ਦਿੰਦੀ ਹੈ। ਇਸ ’ਚੋਂ ਸਿਰਫ 7 ਮਿਲੀਅਨ ਐੱਮ. ਐੱਸ. ਐੱਮ. ਈ. ਹੀ ਰਜਿਸਟਰਡ ਹਨ।
ਨੈਸ਼ਨਲ ਰੈਸਟੋਰੈਂਟ ਐਸੋਸੀਏਸ਼ਨ ਆਫ ਇੰਡੀਆ ਨੇ 31 ਮਾਰਚ ਤੱਕ 5 ਲੱਖ ਤੋਂ ਜ਼ਿਆਦਾ ਰੈਸਟੋਰੈਂਟ ਬੰਦ ਕਰਨ ਦਾ ਪ੍ਰਸਤਾਵ ਦਿੱਤਾ ਹੈ। ਇਸ ਕਾਰਣ ਰੈਸਟੋਰੈਂਟ ’ਚ ਕੰਮ ਕਰਨ ਵਾਲੇ ਅਸਥਾਈ ਕਰਮਚਾਰੀਆਂ ਨੂੰ ਬਿਨਾਂ ਤਨਖਾਹ ਦੇ ਛੁੱਟੀ ’ਤੇ ਭੇਜ ਦਿੱਤਾ ਗਿਆ ਹੈ। ਈਵੈਂਟ ਐਂਡ ਐਂਟਰਟੇਨਮੈਂਟ ਮੈਨੇਜਮੈਂਟ ਐਸੋਸੀਏਸ਼ਨ ਮੁਤਾਬਕ ਕੋਰੋਨਾ ਵਾਇਰਸ ਕਾਰਣ ਸਾਰੇ ਪ੍ਰੋਗਰਾਮਾਂ ’ਤੇ ਰੋਕ ਲਾ ਦਿੱਤੀ ਗਈ ਹੈ। ਇਸ ਨਾਲ ਕਰੀਬ 3000 ਕਰੋਡ਼ ਰੁਪਏ ਦਾ ਕਾਰੋਬਾਰ ਪ੍ਰਭਾਵਿਤ ਹੋ ਰਿਹਾ ਹੈ।
ਇਹ ਵੀ ਪੜ੍ਹੋ : ਸ਼ੇਅਰ ਬਾਜ਼ਾਰ 'ਚ 10% ਦੀ ਗਿਰਾਵਟ, ਲੋਅਰ ਸਰਕਿਟ ਲੱਗਣ ਕਾਰਨ ਕਾਰੋਬਾਰ 45 ਮਿੰਟ ਲਈ ਬੰਦ
ਕੋਰੋਨਾ ਸੰਕਟ ਕਾਰਨ ਦੁੱਧ ਅਤੇ ਉਸ ਦੇ ਉਤਪਾਦਾਂ ’ਚ ਕੋਈ ਕਮੀ ਨਹੀਂ, ਜਮ੍ਹਾਖੋਰੀ ਤੋਂ ਬਚੋ : ਅਮੂਲ
NEXT STORY