ਬਿਜ਼ਨੈੱਸ ਡੈਸਕ : ਕ੍ਰੈਡਿਟ ਕਾਰਡ ਰਾਹੀਂ ਕੀਤਾ ਗਿਆ ਖ਼ਰਚ ਪਹਿਲੀ ਵਾਰ 1.4 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਹਾਲਾਂਕਿ 2022-23 ਵਿੱਚ ਕ੍ਰੈਡਿਟ ਕਾਰਡ ਰਾਹੀਂ ਕੀਤਾ ਖ਼ਰਚ ਇੱਕ ਨਿਸ਼ਚਿਤ ਸੀਮਾ ਦੇ ਅੰਦਰ ਰਿਹਾ ਸੀ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਤੋਂ ਮਿਲੀ ਹੈ।
ਇਹ ਵੀ ਪੜ੍ਹੋ : ਟਮਾਟਰਾਂ ਦੀਆਂ ਵਧੀਆਂ ਕੀਮਤਾਂ ਦਰਮਿਆਨ ਕੇਂਦਰ ਸਰਕਾਰ ਨੇ ਚੁੱਕਿਆ ਵੱਡਾ ਕਦਮ
ਦੱਸ ਦੇਈਏ ਕਿ ਕ੍ਰੈਡਿਟ ਕਾਰਡਾਂ ਦੀ ਗਿਣਤੀ ਮਈ ਵਿੱਚ ਇੱਕ ਵਾਰ ਫਿਰ ਵੱਧ ਕੇ 8.74 ਕਰੋੜ 'ਤੇ ਪਹੁੰਚ ਗਈ ਸੀ, ਜਦਕਿ ਇਸ ਤੋਂ ਪਹਿਲਾਂ ਅਪ੍ਰੈਲ ਵਿੱਚ ਇਹ ਗਿਣਤੀ 8.65 ਕਰੋੜ ਸੀ। ਇਸ ਵਿੱਤੀ ਸਾਲ ਦੇ ਪਹਿਲੇ ਦੋ ਮਹੀਨਿਆਂ ਵਿੱਚ ਕ੍ਰੈਡਿਟ ਕਾਰਡਾਂ ਵਿੱਚ ਲਗਭਗ 20 ਲੱਖ ਦਾ ਵਾਧਾ ਹੋਇਆ ਹੈ। ਆਈਸੀਆਈਸੀਆਈ ਸਕਿਓਰਿਟੀਜ਼ ਦੀ ਇੱਕ ਰਿਪੋਰਟ ਅਨੁਸਾਰ, "ਵਿੱਤੀ ਸਾਲ 2023 ਵਿੱਚ ਕ੍ਰੈਡਿਟ ਕਾਰਡਾਂ ਤੋਂ ਹਣ ਵਾਲਾ ਖ਼ਰਚ 1.1 ਲੱਖ ਕਰੋੜ ਰੁਪਏ ਤੋਂ 1.3 ਲੱਖ ਕਰੋੜ ਰੁਪਏ ਦੇ ਦਾਇਰੇ ਵਿੱਚ ਰਿਹਾ ਸੀ।"
ਇਹ ਵੀ ਪੜ੍ਹੋ : Air India ਦੀ ਫਲਾਈਟ 'ਚ ਯਾਤਰੀ ਨੇ ਕੀਤਾ ਹੰਗਾਮਾ, ਟਾਇਲਟ 'ਚ ਸਿਗਰਟ ਪੀਣ ਮਗਰੋਂ ਤੋੜਿਆ ਦਰਵਾਜ਼ਾ
ਮਈ 2023 ਵਿੱਚ ਪਹਿਲੀ ਵਾਰ ਕ੍ਰੈਡਿਟ ਕਾਰਡ ਤੋਂ ਕੀਤਾ ਗਿਆ ਖ਼ਰਚ 1.4 ਲੱਖ ਕਰੋੜ ਰੁਪਏ ਤੱਕ ਪਹੁੰਚ ਗਿਆ। ਮਈ ਵਿੱਚ ਪ੍ਰਤੀ ਕ੍ਰੈਡਿਟ ਕਾਰਡ ਖ਼ਰਚ ਕੀਤੀ ਗਈ ਰਕਮ ਲਗਭਗ 16,144 ਕਰੋੜ ਰੁਪਏ ਸੀ। ਸਭ ਤੋਂ ਵੱਡੇ ਨਿੱਜੀ ਬੈਂਕ ਐੱਚਡੀਐੱਫਸੀ ਬੈਂਕ ਵਿੱਚ ਸਭ ਤੋਂ ਵੱਧ ਕ੍ਰੈਡਿਟ ਕਾਰਡ ਵਰਤੇ ਜਾ ਰਹੇ ਹਨ। HDFC ਬੈਂਕ ਦੇ ਕਾਰਡਾਂ ਦੀ ਗਿਣਤੀ ਮਈ ਵਿੱਚ 1.812 ਕਰੋੜ ਰਹੀ। ਇਸ ਦੇ ਕ੍ਰੈਡਿਟ ਕਾਰਡਾਂ ਦਾ ਕੁੱਲ ਖ਼ਰਚ ਦਾ 28.5 ਫ਼ੀਸਦੀ ਹਿੱਸਾ ਹੈ।
ਇਹ ਵੀ ਪੜ੍ਹੋ : ਭਾਰਤੀ ਹਵਾਈ ਖੇਤਰ ’ਚ ਬੇਯਕੀਨੀ ਦਾ ਮਾਹੌਲ, ਅਰਸ਼ ਤੇ ਫਰਸ਼ ਵਿਚਾਲੇ ਝੂਲ ਰਹੀਆਂ ਇਹ 3 ਏਅਰਲਾਈਨਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ ਹਵਾਈ ਅੱਡੇ 'ਤੇ ਹਵਾਬਾਜ਼ੀ ਮੰਤਰੀ ਸਿੰਧੀਆ ਵਲੋਂ ਈਸਟਰਨ ਕਰਾਸ ਟੈਕਸੀਵੇਅ ਤੇ ਚੌਥੇ ਰਨਵੇ ਦਾ ਉਦਘਾਟਨ
NEXT STORY