ਲੰਡਨ (ਵਿਸ਼ੇਸ਼) – ਦਸੰਬਰ ਮਹੀਨੇ ਦੌਰਾਨ ਕ੍ਰਿਸਮਸ ਵਰਗਾ ਵੱਡਾ ਤਿਓਹਾਰ ਹੋਣ ਦੇ ਬਾਵਜੂਦ ਬ੍ਰਿਟੇਨ ਵਿਚ ਪ੍ਰਚੂਨ ਵਿਕਰੀ ਦੇ ਅੰਕੜਿਆਂ ਵਿਚ 3 ਸਾਲਾਂ ਦੀ ਸਭ ਤੋਂ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਪ੍ਰਚੂਨ ਵਿਕਰੀ ਵਿਚ ਆਈ ਇਸ ਗਿਰਾਵਟ ਤੋਂ ਬਾਅਦ ਬ੍ਰਿਟੇਨ ਵਿਚ ਮੰਦੀ ਦਾ ਖਤਰਾ ਵਧ ਗਿਆ ਹੈ।
ਇਹ ਵੀ ਪੜ੍ਹੋ : ਸਿੱਖਿਆ ਬੋਰਡ ਨੇ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦਾ ਪੈਟਰਨ ਬਦਲਿਆ ; ਵਿਦਿਆਰਥੀ ਤੇ ਅਧਿਆਪਕ ਪ੍ਰੇਸ਼ਾਨ
ਆਫਿਸ ਫਾਰ ਨੈਸ਼ਨਲ ਸਟੈਟਿਕਸ (ਓ. ਐੱਨ. ਐੱਸ.) ਵਲੋਂ ਜਾਰੀ ਕੀਤੇ ਗਏ ਅੰਕੜਿਆਂ ਵਿਚ ਦੱਸਿਆ ਗਿਆ ਹੈ ਕਿ ਦਸੰਬਰ ਮਹੀਨੇ ਦੌਰਾਨ ਲੋਕਾਂ ਨੇ ਕ੍ਰਿਸਮਸ ਦੌਰਾਨ ਫੂਡ ਆਈਟਮਸ ਤੋਂ ਇਲਾਵਾ ਹੋਰ ਕਿਸਮ ਦੀ ਖਰੀਦਦਾਰੀ ਕੀਤੀ ਹੈ। ਇਸ ਦੌਰਾਨ ਲੋਕਾਂ ਨੇ ਖਾਣ ਵਾਲੀਆਂ ਚੀਜ਼ਾਂ ਵਧੇਰੇ ਖਰੀਦੀਆਂ ਪਰ ਇਸ ਦੇ ਬਾਵਜੂਦ ਪ੍ਰਚੂਨ ਵਿਕਰੀ ਦਾ ਅੰਕੜਾ 3.2 ਫੀਸਦੀ ਰਿਹਾ ਹੈ। ਸਭ ਤੋਂ ਵੱਧ ਗਿਰਾਵਟ ਕੱਪੜਿਆਂ ਦੀ ਖਰੀਦ ਅਤੇ ਡਿਪਾਰਟਮੈਂਟ ਸਟੋਰਸ ਅਤੇ ਨਾਨ-ਫੂਡ ਆਈਟਮਸ ਦੀ ਵਿਕਰੀ ਵਿਚ ਰਹੀ ਹੈ। ਇਹ ਜਨਵਰੀ 2021 ਤੋਂ ਬਾਅਦ ਪ੍ਰਚੂਨ ਵਿਕਰੀ ਵਿਚ ਸਭ ਤੋਂ ਵੱਡੀ ਗਿਰਾਵਟ ਹੈ। ਇਸ ਤੋਂ ਵੱਧ ਗਿਰਾਵਟ ਕੋਰੋਨਾ ਮਹਾਮਾਰੀ ਦੇ ਦੌਰਾਨ ਹੀ ਦੇਖਣ ਨੂੰ ਮਿਲੀ ਸੀ।
ਇਹ ਵੀ ਪੜ੍ਹੋ : ਅਡਾਨੀ-ਅੰਬਾਨੀ ਨਹੀਂ ਇਸ 'ਰਾਮ ਭਗਤ' ਨੇ ਦਿੱਤੀ ਮੰਦਿਰ ਲਈ ਹੁਣ ਤੱਕ ਦੀ ਸਭ ਤੋਂ ਵੱਡੀ ਦਾਨ ਭੇਟਾ
ਓ. ਐੱਨ. ਐੱਸ. ਦੇ ਅੰਕੜਿਆਂ ਮੁਤਾਬਕ ਲੋਕਾਂ ਨੇ ਨਵੰਬਰ ਮਹੀਨੇ ਦੌਰਾਨ ਰਿਟੇਲਰਸ ਵਲੋਂ ਦਿੱਤੇ ਗਏ ਆਫਰਸ ਦੌਰਾਨ ਭਾਰੀ ਖਰੀਦਦਾਰੀ ਕੀਤੀ, ਜਿਸ ਨਾਲ ਨਵੰਬਰ ਮਹੀਨੇ ਵਿਚ ਹੀ ਪ੍ਰਚੂਨ ਵਿਕਰੀ ਦੇ ਅੰਕੜਿਆਂ ਵਿਚ 1.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਜਦ ਕਿ ਦਸੰਬਰ ਵਿਚ ਲੋਕਾਂ ਨੇ ਪੈਸੇ ਬਚਾਉਣ ਲਈ ਖਰੀਦਦਾਰੀ ਬੰਦ ਕਰ ਦਿੱਤੀ। ਬ੍ਰਿਟੇਨ ਵਿਚ ਸਾਲ 2023 ਦੀ ਕੁੱਲ ਪ੍ਰਚੂਨ ਵਿਕਰੀ 2018 ਤੋਂ ਬਾਅਦ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ। ਸਮਾਚਾਰ ਏਜੰਸੀ ਰਾਇਟਰਸ ਦੇ ਪੋਲ ਮੁਤਾਬਕ ਵਿਸ਼ਲੇਸ਼ਕ ਵੀ ਪ੍ਰਚੂਨ ਵਿਕਰੀ ਵਿਚ ਅੱਧੇ ਫੀਸਦੀ ਦੀ ਗਿਰਾਵਟ ਦੀ ਹੀ ਸੰਭਾਵਨਾ ਜਤਾ ਰਹੇ ਸਨ ਪਰ ਇਹ ਗਿਰਾਵਟ ਖਦਸ਼ੇ ਤੋਂ ਵੱਧ ਰਹੀ ਹੈ। ਜੇ ਈਂਧਨ ਦੀ ਵਿਕਰੀ ਦੇ ਅੰਕੜਿਆਂ ਨੂੰ ਕੱਢ ਦਿੱਤਾ ਜਾਵੇ ਤਾਂ ਰਿਟੇਲ ਵਿਕਰੀ ਵਿਚ ਪਿਛਲੇ ਸਾਲ ਦੇ ਮੁਕਾਬਲੇ 2.1 ਫੀਸਦੀ ਦੀ ਗਿਰਾਵਟ ਹੈ ਜਦ ਕਿ ਜੇ ਇਸ ਦੀ ਨਕਦੀ ਨਾਲ ਤੁਲਨਾ ਕੀਤੀ ਜਾਏ ਤਾਂ ਇਸ ਵਿਚ ਪਿਛਲੇ ਸਾਲ ਦੇ ਮੁਕਾਬਲੇ 2.3 ਫੀਸਦੀ ਦਾ ਮਾਮੂਲੀ ਉਛਾਲ ਆਇਆ ਹੈ। ਪ੍ਰਚੂਨ ਵਿਕਰੀ ਵਿਚ ਆਈ ਇਸ ਗਿਰਾਵਟ ਨਾਲ ਬ੍ਰਿਟੇਨ ਦੀ ਕੁੱਲ ਅਰਥਵਿਵਸਥਾ ’ਤੇ 0.04 ਫੀਸਦੀ ਦਾ ਫਰਕ ਪਵੇਗਾ। ਇਹ ਅਰਥਵਿਵਸਥਾ ਦੇ ਹਿਸਾਬ ਨਾਲ ਨਾਂਹਪੱਖੀ ਰੀਡਿੰਗ ਹੈ।
ਤੀਜੀ ਤਿਮਾਹੀ ਵਿਚ ਅਰਥਵਿਵਸਥਾ ’ਚ ਆਈ ਗਿਰਾਵਟ
ਯੂ. ਕੇ. ਵਿਚ ਇਸ ਸਾਲ ਦੇ ਅਖੀਰ ਵਿਚ ਚੋਣਾਂ ਹੋਣ ਜਾ ਰਹੀਆਂ ਹਨ। ਲਿਹਾਜਾ ਅਰਥਵਿਵਸਥਾ ਨੂੰ ਲੈ ਕੇ ਆ ਰਹੀਆਂ ਨਾਂਹਪੱਖੀ ਖਬਰਾਂ ਦਾ ਸੱਤਾਧਾਰੀ ਪਾਰਟੀ ਕੰਜਰਵੇਟਿਵ ਨੂੰ ਨੁਕਸਾਨ ਹੋ ਸਕਦਾ ਹੈ। ਹਾਲ ਵਿਚ ਆਏ ਚੋਣ ਸਰਵੇਖਣਾਂ ਵਿਚ ਵੀ ਕੰਜਰਵੇਟਿਵ ਪਾਰਟੀ ਵਿਰੋਧੀ ਪਾਰਟੀ ਲੇਬਰ ਦੇ ਮੁਕਾਬਲੇ ਪੱਛੜਦੀ ਹੋਈ ਨਜ਼ਰ ਆ ਰਹੀ ਹੈ। ਇਸ ਦਰਮਿਆਨ ਦਾਵੋਸ ’ਚ ਬ੍ਰਿਟੇਨ ਦੇ ਵਿੱਤ ਮੰਤਰੀ ਜੈਰੇਮੀ ਹੰਟ ਨੇ ਕਿਹਾ ਕਿ ਉਹ ਆਉਣ ਵਾਲੇ ਸਾਲਾਨਾ ਬਜਟ ਦੌਰਾਨ ਟੈਕਸਾਂ ਵਿਚ ਕਟੌਤੀ ਦਾ ਫੈਸਲਾ ਲੈ ਸਕਦੇ ਹਨ, ਜਿਸ ਨਾਲ ਅਰਥਵਿਵਸਥਾ ਨੂੰ ਰਫਤਾਰ ਮਿਲੇਗੀ ਅਤੇ ਇਸ ਦਾ ਚੋਣ ਨਤੀਜਿਆਂ ’ਤੇ ਵੀ ਅਸਰ ਪਵੇਗਾ।
ਇਹ ਵੀ ਪੜ੍ਹੋ : ਖਾਲਿਸਤਾਨੀ ਅੱਤਵਾਦੀ ਪੰਨੂ ਦੇ 3 ਸਾਥੀ ਗ੍ਰਿਫਤਾਰ, ਪੰਜਾਬ ਦੇ CM ਨੂੰ ਜਾਨੋਂ ਮਾਰਨ ਦੀ ਦਿੱਤੀ ਸੀ ਧਮਕੀ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਬੈਂਕ ਆਫ਼ ਬੜੌਦਾ ਨੇ 22 ਜਨਵਰੀ ਨੂੰ ਅੱਧੇ ਦਿਨ ਦੀ ਛੁੱਟੀ ਦਾ ਕੀਤਾ ਐਲਾਨ, ਜਾਣੋ ਸ਼ਡਿਊਲ
NEXT STORY