ਲੰਡਨ- ਬ੍ਰਿਟੇਨ ਵਿਚ ਪਹਿਲਾਂ ਦੁਪਹਿਰ ਦੇ ਖਾਣੇ ਦਾ ਮਤਲਬ ਸੈਂਡਵਿਚ ਹੁੰਦਾ ਸੀ, ਪਰ ਹੁਣ ਇੱਥੇ ਦੁਪਹਿਰ ਦਾ ਖਾਣਾ ਸਿਰਫ਼ ਸੈਂਡਵਿਚ ਤੱਕ ਸੀਮਤ ਨਹੀਂ ਰਹਿ ਗਿਆ ਹੈ। ਇੱਥੇ ਇੱਕ ਨਵਾਂ ਰੁਝਾਨ ਉਭਰ ਰਿਹਾ ਹੈ, ਜਿਸ ਵਿੱਚ ਲੋਕ ਖਾਣ-ਪੀਣ ਦੀ ਬਜਾਏ ਪੀਣ ਵਾਲੇ ਪਦਾਰਥਾਂ ਵੱਲ ਮੁੜ ਰਹੇ ਹਨ। ਇਹ "ਮੀਲ ਰੀਪਲੇਸਮੈਂਟ ਡਰਿੰਕਸ" ਸਿਰਫ ਡਾਇਟ ਕਰਨ ਵਾਲੇ ਜਾਂ ਬਿਮਾਰ ਲੋਕ ਹੀ ਲਿਆ ਕਰਦੇ ਸਨ, ਪਰ ਹੁਣ ਇਹ ਮੁੱਖ ਧਾਰਾ (ਮੇਨਸਟ੍ਰੀਮ) ਦਾ ਹਿੱਸਾ ਬਣ ਰਹੇ ਹਨ। ਛੇ ਸਾਲ ਪਹਿਲਾਂ ਇੱਕ ਸਰਵੇਖਣ ਵਿੱਚ ਸਿਰਫ 10% ਲੋਕਾਂ ਨੇ ਕਿਹਾ ਕਿ ਉਹ ਇਸ ਡਰਿੰਕ ਨੂੰ ਖਰੀਦਣ 'ਤੇ ਵਿਚਾਰ ਕਰਨਗੇ। ਪਰ ਹੁਣ ਇਸ ਨਵੇਂ ਫੂਡ ਫੈਸ਼ਨ ਦੀ ਮਾਰਕੀਟ 14 ਬਿਲੀਅਨ ਡਾਲਰ (ਲਗਭਗ 1 ਲੱਖ ਕਰੋੜ ਰੁਪਏ ਤੋਂ ਵੱਧ) ਹੋ ਗਈ ਹੈ। ਬ੍ਰਿਟੇਨ ਦੇ ਇਕ ਡਰਿੰਕਸ ਬ੍ਰਾਂਡ Huel ਨੇ ਹਰਟਫੋਰਡਸ਼ਾਇਰ ਤੋਂ ਸ਼ੁਰੂਆਤ ਕੀਤੀ ਸੀ। ਹੁਣ ਇਹ ਦੇਸ਼ ਵਿੱਚ ਲਗਭਗ 70% ਸੁਪਰਮਾਰਕੀਟਾਂ ਵਿੱਚ ਉਪਲਬਧ ਹੈ। ਪਿਛਲੇ ਸਾਲ ਇਸ ਕੰਪਨੀ ਦਾ ਮੁਨਾਫਾ ਤਿੰਨ ਗੁਣਾ ਵਧਿਆ ਸੀ।
ਪੜ੍ਹੋ ਇਹ ਅਹਿਮ ਖ਼ਬਰ-ਗੈਰ ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਸਖ਼ਤ ਹੋਇਆ Canada, ਭਾਰਤੀਆਂ ਬਾਰੇ ਕਹੀ ਇਹ ਗੱਲ
ਦਰਅਸਲ, ਇਸ "ਭੋਜਨ ਦੀ ਥਾਂ ਲੈਣ ਵਾਲੇ ਡਰਿੰਕਸ" ਦੀ ਪ੍ਰਸਿੱਧੀ ਦਾ ਮੁੱਖ ਕਾਰਨ ਸਮੇਂ ਦੀ ਬਚਤ ਅਤੇ ਸਸਤੀ ਕੀਮਤ ਹੈ। ਇਕ ਸਰਵੇਖਣ ਮੁਤਾਬਕ ਬ੍ਰਿਟਿਸ਼ ਕਰਮਚਾਰੀ ਦੁਪਹਿਰ ਦੇ ਖਾਣੇ 'ਤੇ ਔਸਤਨ 33 ਮਿੰਟ ਬਿਤਾਉਂਦੇ ਹਨ। ਪਰ ਇਸ ਡਰਿੰਕ ਨੂੰ ਪੀਣ ਵਿੱਚ ਸਿਰਫ਼ 5 ਮਿੰਟ ਹੀ ਲੱਗਦੇ ਹਨ। ਇੱਕ ਸੈਂਡਵਿਚ ਦੀ ਕੀਮਤ 350 ਰੁਪਏ ਦੇ ਕਰੀਬ ਹੈ ਜਦੋਂ ਕਿ ਇਨ੍ਹਾਂ ਡਰਿੰਕਸ ਦੀ ਕੀਮਤ 140 ਤੋਂ 200 ਰੁਪਏ ਤੱਕ ਹੈ। ਕੰਪਨੀਆਂ ਇਨ੍ਹਾਂ ਡ੍ਰਿੰਕਸ ਨੂੰ ਖਾਣੇ ਦੀ ਥਾਂ 'ਤੇ ਪੋਸ਼ਣ ਨਾਲ ਭਰਪੂਰ ਖੁਰਾਕ ਕਹਿ ਰਹੀਆਂ ਹਨ। ਇਸੇ ਤਰ੍ਹਾਂ ਦੀ ਮਾਰਕੀਟਿੰਗ ਕਰਕੇ ਕੰਪਨੀਆਂ ਨੇ ਜਿਮ ਜਾਣ ਵਾਲਿਆਂ ਅਤੇ ਪੇਸ਼ੇਵਰਾਂ ਨੂੰ ਆਕਰਸ਼ਿਤ ਕੀਤਾ ਹੈ। ਹਿਊਲ ਦੇ ਸੀ.ਈ.ਓ ਜੇਮਜ਼ ਮੈਕਮਾਸਟਰ ਦਾ ਕਹਿਣਾ ਹੈ ਕਿ ਕੀ ਮੀਲ ਰਿਪਲੇਸਮੈਂਟ ਡਰਿੰਕਸ ਸੈਂਡਵਿਚ ਜਿਹੇ ਸੁਆਦੀ ਵਿਕਲਪ ਨੂੰ ਬਦਲਣ ਦੇ ਯੋਗ ਹੋਣਗੇ, ਇਹ ਦੇਖਣਾ ਬਾਕੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬੰਗਲਾਦੇਸ਼ ਦੀ ਅਦਾਲਤ ਨੇ ਚਿਨਮਯ ਕ੍ਰਿਸ਼ਨ ਦਾਸ ਨੂੰ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ
NEXT STORY