ਨਵੀਂ ਦਿੱਲੀ- ਕੱਚੇ ਤੇਲ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਦੇ ਬਾਵਜੂਦ ਘਰੇਲੂ ਬਾਜ਼ਾਰ 'ਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਰਾਹਤ ਨਹੀਂ ਮਿਲ ਰਹੀ ਹੈ। ਜੂਨ 2022 ਤੋਂ ਲੈ ਕੇ ਇਸ ਸਾਲ ਮਾਰਚ ਤੱਕ ਭਾਵ 10 ਮਹੀਨਿਆਂ 'ਚ ਕੱਚੇ ਤੇਲ ਦੀਆਂ ਕੀਮਤਾਂ 58.80 ਰੁਪਏ ਤੋਂ ਘੱਟ ਕੇ 38.70 ਰੁਪਏ ਪ੍ਰਤੀ ਲੀਟਰ ਰਹਿ ਗਈਆਂ।
ਇਹ ਵੀ ਪੜ੍ਹੋ-Hurun Rich List : ਇੰਨੀ ਅਮੀਰ ਹੋ ਗਈ ਬਿਗ ਬੁਲ ਰਾਕੇਸ਼ ਝੁਨਝੁਨਵਾਲਾ ਦੀ ਪਤਨੀ, ਕਈ ਅਰਬਪਤੀ ਛੱਡੇ ਪਿੱਛੇ
ਬੈਂਕ ਆਫ ਬੜੌਦਾ ਦੀ ਰਿਪੋਰਟ ਮੁਤਾਬਕ ਇਸ ਦੌਰਾਨ ਪੈਟਰੋਲ 96.70 ਰੁਪਏ ਅਤੇ ਡੀਜ਼ਲ 89.60 ਰੁਪਏ ਪ੍ਰਤੀ ਲੀਟਰ 'ਤੇ ਸਥਿਰ ਰਿਹਾ। ਗਲੋਬਲ ਬਾਜ਼ਾਰ 'ਚ ਵੀ ਪਿਛਲੇ ਹਫ਼ਤੇ ਕੱਚਾ ਤੇਲ 71 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਿਆ, ਜੋ ਕਿ ਇਸ ਦਾ 15 ਮਹੀਨੇ ਦਾ ਹੇਠਲਾ ਪੱਧਰ ਹੈ।
ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਸਮਾਨ ਰੱਖਣ ਤੋਂ ਬਾਅਦ ਵੀ ਤਿੰਨ ਪ੍ਰਮੁੱਖ ਤੇਲ ਕੰਪਨੀਆਂ ਨੂੰ ਅਪ੍ਰੈਲ ਤੋਂ ਸਤੰਬਰ 2022 ਦੇ ਵਿਚਕਾਰ 21,201 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਇਸ ਦੀ ਭਰਪਾਈ ਲਈ ਸਰਕਾਰ ਨੇ ਇਸ ਸਮੇਂ ਦੌਰਾਨ ਇਨ੍ਹਾਂ ਕੰਪਨੀਆਂ ਨੂੰ 22,000 ਕਰੋੜ ਰੁਪਏ ਦੀ ਪੂੰਜੀ ਵੀ ਦਿੱਤੀ।
ਇੰਝ ਸਮਝੋ ਭਾਅ |
ਪੈਟਰੋਲ |
ਡੀਜ਼ਲ |
ਮੂਲ ਦਰ |
57.20 |
57.90 |
ਐਕਸਾਈਜ਼ ਡਿਊਟੀ |
19.90 |
15.80 |
ਸੂਬੇ ਦਾ ਟੈਕਸ |
15.70 |
13.10 |
ਡੀਜ਼ਲ ਕਮੀਸ਼ਨ |
3.80 |
2.60 |
ਮੌਜੂਦਾ ਕੀਮਤਾਂ |
96.70 |
89.96 |
ਅੰਕੜੇ ਰੁਪਏ/ਲੀਟਰ 'ਚ (ਮੂਲ ਦਰ ਜੂਨ, 2022 'ਚ ਵੀ ਇਹ ਸੀ)
ਤਿੰਨ ਸਾਲ ਪਹਿਲਾਂ ਮੂਲ ਕੀਮਤ 28 ਰੁਪਏ ਪ੍ਰਤੀ ਲੀਟਰ ਸੀ: ਭਾਰਤ 'ਚ ਅਪ੍ਰੈਲ 2020 'ਚ ਪੈਟਰੋਲ ਦੀ ਮੂਲ ਕੀਮਤ 28 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ ਦਾ 31.5 ਰੁਪਏ ਲੀਟਰ ਸੀ। ਹੁਣ ਦੋਵੇਂ 57 ਰੁਪਏ 'ਤੇ ਪਹੁੰਚ ਗਏ ਹਨ। ਇਸ ਮਿਆਦ 'ਚ ਘਰੇਲੂ ਬਾਜ਼ਾਰ 'ਚ ਕੱਚਾ ਤੇਲ 13.4 ਰੁਪਏ ਤੋਂ ਵਧ ਕੇ 38.7 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਿਆ।
ਇਹ ਵੀ ਪੜ੍ਹੋ-ਦੁਬਈ ਤੋਂ ਮੁੰਬਈ ਆ ਰਹੇ ਜਹਾਜ਼ 'ਚ ਸ਼ਰਾਬ ਪੀਣ ਮਗਰੋਂ ਹੰਗਾਮਾ ਕਰਨ 'ਤੇ 2 ਯਾਤਰੀ ਗ੍ਰਿਫ਼ਤਾਰ
ਕੰਪਨੀਆਂ ਨੇ ਬੇਤਹਾਸ਼ਾ ਵਧਾਏ ਭਾਅ
ਰਿਪੋਰਟ ਮੁਤਾਬਕ ਦਸੰਬਰ 2020 ਤੋਂ ਜੂਨ 2021 ਦਰਮਿਆਨ ਕੱਚੇ ਤੇਲ ਦੀਆਂ ਕੀਮਤਾਂ 50 ਤੋਂ 72 ਡਾਲਰ ਪ੍ਰਤੀ ਬੈਰਲ ਦੇ ਪੱਧਰ 'ਤੇ ਰਹੀਆਂ। ਜੂਨ 2021 ਤੋਂ ਮਾਰਚ 2022 ਦੇ ਵਿਚਕਾਰ ਕੀਮਤ 73 ਡਾਲਰ ਪ੍ਰਤੀ ਬੈਰਲ ਤੋਂ ਵਧ ਕੇ 98 ਡਾਲਰ ਪ੍ਰਤੀ ਬੈਰਲ ਪਹੁੰਚ ਗਈ। ਮਾਰਚ 2022 ਤੋਂ ਜੂਨ 2022 ਦਰਮਿਆਨ ਕੱਚਾ ਤੇਲ ਰਿਕਾਰਡ 119.8 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਿਆ ਸੀ। ਇਸ ਸਮੇਂ ਦੌਰਾਨ ਘਰੇਲੂ ਤੇਲ ਕੰਪਨੀਆਂ ਨੇ ਕੀਮਤਾਂ 'ਚ ਕਈ ਵਾਰ ਬੇਤਹਾਸ਼ਾ ਵਾਧਾ ਕੀਤਾ। ਇਕ ਸਮੇਂ ਤੋਂ ਦੇਸ਼ ਦੇ ਕਈ ਹਿੱਸਿਆਂ 'ਚ ਪੈਟਰੋਲ 120 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਸੀ, ਜਦੋਂ ਕਿ ਇਸ ਦੀ ਔਸਤ ਕੀਮਤ 100 ਰੁਪਏ ਦੇ ਕਰੀਬ ਸੀ। ਇਸ ਤੋਂ ਬਾਅਦ ਕੀਮਤਾਂ 'ਚ ਮਾਮੂਲੀ ਕਟੌਤੀ ਹੋਈ ਸੀ, ਉਦੋਂ ਤੋਂ ਇਹ 96 ਰੁਪਏ ਪ੍ਰਤੀ ਲੀਟਰ ਦੇ ਆਲੇ-ਦੁਆਲੇ ਹੀ ਹੈ।
ਇਹ ਵੀ ਪੜ੍ਹੋ-ਵੋਟਰ ID ਕਾਰਡ ਨਾਲ ਆਧਾਰ ਲਿੰਕ ਕਰਨ ਦਾ ਇੱਕ ਹੋਰ ਮੌਕਾ, ਕੇਂਦਰ ਨੇ ਵਧਾਈ ਸਮਾਂ ਸੀਮਾ
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।
Twitter ਹੁਣ ਹਟਾਉਣ ਜਾ ਰਿਹੈ Blue Tick, 1 ਅਪ੍ਰੈਲ ਤੋਂ ਦੇਣੇ ਪੈਣਗੇ ਪੈਸੇ, ਜਾਣੋ ਕੀਮਤ
NEXT STORY