ਨਵੀਂ ਦਿੱਲੀ (ਇੰਟ.)–ਇਸ ਸਾਲ ਜੁਲਾਈ 'ਚ ਭਾਰਤ ਦੇ ਕਰੂਡ ਆਇਲ (ਕੱਚਾ ਤੇਲ) ਦੀ ਦਰਾਮਦ ਦਾ ਅੰਕੜਾ ਪਿਛਲੇ 10 ਸਾਲ ਦੇ ਹੇਠਲੇ ਪੱਧਰ 'ਤੇ ਪਹੁੰਚ ਗਿਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ ਮਹੀਨੇ 'ਚ ਕੱਚੇ ਤੇਲ ਦੀ ਦਰਾਮਦ 'ਚ ਪਿਛਲੇ ਸਾਲ ਦੇ ਮੁਕਾਬਲੇ 36.4 ਫੀਸਦੀ ਤੋਂ ਵੱਧ ਦੀ ਗਿਰਾਵਟ ਆਈ ਹੈ। ਇਹ ਪੱਧਰ ਮਾਰਚ 2010 ਤੋਂ ਬਾਅਦ ਦਾ ਸਭ ਤੋਂ ਹੇਠਲਾ ਹੈ। ਦੱਸ ਦਈਏ ਕਿ ਭਾਰਤ ਰਿਲਫਾਇੰਡ ਫਿਊਲ ਦੀ ਦਰਾਮਦ ਅਤੇ ਬਰਾਮਦ ਦੋਵੇਂ ਹੀ ਕਰਦਾ ਹੈ।
ਪੈਟਰੋਲੀਅਮ ਅਤੇ ਨੈਚੁਰਲ ਗੈਸ ਮੰਤਰਾਲਾ ਦੇ ਪੀ. ਪੀ. ਏ. ਸੀ. ਵਲੋਂ ਜਾਰੀ ਡਾਟਾ ਮੁਤਾਬਕ ਕੋਰੋਨਾ ਵਾਇਰਸ ਕਾਰਣ ਲਗਾਈਆਂ ਗਈਆਂ ਪਾਬੰਦੀਆਂ ਕਾਰਣ ਕਰੂਡ ਆਇਲ ਦੀ ਮੰਗ 'ਚ ਗਿਰਾਵਟ ਆਈ ਹੈ। ਪਿਛਲੇ ਮਹੀਨੇ ਕਰੂਡ ਆਇਲ ਦੀ ਦਰਾਮਦ ਇਕ ਸਾਲ ਪਹਿਲਾਂ ਦੇ ਮੁਕਾਬਲੇ 36.4 ਫੀਸਦੀ ਘਟ ਕੇ 12.34 ਮਿਲੀਅਨ ਟਨ ਰਹੀ। ਦੱਸ ਦਈਏ ਕਿ ਕੱਚੇ ਤੇਲ ਦੀ ਦਰਾਮਦ 'ਚ ਗਿਰਾਵਟ ਦਾ ਇਹ ਲਗਾਤਾਰ ਚੌਥਾ ਮਹੀਨਾ ਹੈ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਕੱਚਾ ਤੇਲ ਦਰਾਮਦ ਕਰਨ ਵਾਲਾ ਦੇਸ਼ ਹੈ।
ਰਿਫਾਇੰਡ ਉਤਪਾਦਾਂ ਦੀ ਦਰਾਮਦ 'ਚ ਬੜ੍ਹਤ
ਫਿਊਲ ਆਇਲ ਦੀ ਦਰਾਮਦ 'ਚ ਬੜ੍ਹਤ ਨਾਲ ਭਾਰਤ 'ਚ ਰਿਫਾਇੰਡ ਉਤਪਾਦਾਂ ਦੀ ਦਰਾਮਦ 46.4 ਫੀਸਦੀ ਵਧ ਕੇ 4.07 ਮਿਲੀਅਨ ਟਨ ਹੋ ਗਈ ਹੈ। ਫਿਊਲ ਆਇਲ ਦੀ ਦਰਾਮਦ ਜੁਲਾਈ ਮਹੀਨੇ 'ਚ ਰਿਕਾਰਡ 1.22 ਮਿਲੀਅਨ ਟਨ ਹੋ ਗਈ ਹੈ ਜੋ ਪਿਛਲੇ ਸਾਲ 1,27,000 ਟਨ ਸੀ। ਦੂਜੇ ਪਾਸੇ ਰਿਫਾਇੰਡ ਪ੍ਰੋਡਕਟ ਦੀ ਬਰਾਮਦ 'ਚ 22.7 ਫੀਸਦੀ ਦੀ ਗਿਰਾਵਟ ਰਹੀ ਜੋ ਅਪ੍ਰੈਲ 2018 ਤੋਂ ਬਾਅਦ ਹੇਠਲੇ ਪੱਧਰ 'ਤੇ ਪਹੁੰਚ ਗਈ ਹੈ। ਹਾਲ ਹੀ 'ਚ ਜਾਰੀ ਹੋਏ ਸਰਕਾਰੀ ਅੰਕੜਿਆਂ ਮੁਤਾਬਕ ਜੁਲਾਈ 'ਚ ਫਿਊਲ ਦੀ ਖਪਤ 'ਚ ਪਿਛਲੇ ਸਾਲ ਦੇ ਮੁਕਾਬਲੇ 11.7 ਫੀਸਦੀ ਕਮੀ ਆਈ ਹੈ। ਉਥੇ ਹੀ ਜੂਨ ਦੇ ਮੁਕਾਬਲੇ ਇਸ 'ਚ ਕਰੀਬ 3.5 ਫੀਸਦੀ ਦੀ ਗਿਰਾਵਟ ਹੈ।
ਡੀਜ਼ਲ ਦੀ ਖਪਤ 'ਚ ਗਿਰਾਵਟ
ਦਰਾਮਦ 'ਚ ਵੱਡੀ ਹਿੱਸੇਦਾਰੀ ਵਾਲੇ ਡੀਜ਼ਲ ਦੀ ਮੰਗ ਜੁਲਾਈ 'ਚ ਪਿਛਲੇ ਸਾਲ ਦੇ ਮੁਕਾਬਲੇ 19 ਫੀਸਦੀ ਤੋਂ ਜ਼ਿਆਦਾ ਘਟੀ ਹੈ। ਦਰਅਸਲ ਭਾਰਤ 'ਚ ਡੀਜ਼ਲ ਦੀ ਖਪਤ ਟ੍ਰਾਂਸਪੋਰਟੇਸ਼ਨ ਅਤੇ ਖੇਤੀ ਦੇ ਕੰਮਾਂ 'ਚ ਜ਼ਿਆਦਾ ਹੁੰਦੀ ਹੈ ਪਰ ਮਾਰਚ ਤੋਂ ਜਾਰੀ ਲਾਕਡਾਊਨ ਕਾਰਣ ਇਸ ਦੀ ਖਪਤ 'ਚ ਗਿਰਾਵਟ ਆਈ ਹੈ। ਉਥੇ ਹੀ ਪੈਟਰੋਲ ਦੀ ਮੰਗ 'ਚ ਵੀ ਜੁਲਾਈ ਦੌਰਾਨ 10 ਫੀਸਦੀ ਦੀ ਗਿਰਾਵਟ ਰਹੀ।
ਜੂਨ ਤਿਮਾਹੀ 'ਚ ਐੱਫ. ਪੀ. ਆਈ. ਨੇ ਭਾਰਤੀ ਇਕਵਿਟੀ 'ਚ 4 ਅਰਬ ਡਾਲਰ ਦਾ ਕੀਤਾ ਨਿਵੇਸ਼
NEXT STORY