ਨਵੀਂ ਦਿੱਲੀ— ਦੇਸ਼ ਦਾ ਚਾਲੂ ਖਾਤੇ ਦਾ ਘਾਟਾ ਚਾਲੂ ਵਿੱਤੀ ਸਾਲ 'ਚ ਵਧ ਕੇ ਜੀ. ਡੀ. ਪੀ. ਦੇ 2.8 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਨੋਮੂਰਾ ਦੀ ਇਕ ਰਿਪੋਰਟ 'ਚ ਇਹ ਅੰਦਾਜ਼ਾ ਲਗਾਇਆ ਗਿਆ ਹੈ। ਜਾਪਾਨ ਦੀ ਵਿੱਤੀ ਸੇਵਾ ਖੇਤਰ ਦੀ ਕੰਪਨੀ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਰੁਪਏ 'ਚ ਗਿਰਾਵਟ ਅਤੇ ਪੋਰਟਫੋਲੀਏ ਨਿਵੇਸ਼ ਦੀ ਨਿਕਾਸੀ ਅਜਿਹੇ ਕਾਰਨ ਹਨ ਕਿ ਜਿਨ੍ਹਾਂ ਨਾਲ ਚਾਲੂ ਖਾਤੇ 'ਤੇ ਦਬਾਅ ਵਧ ਸਕਦਾ ਹੈ।
ਰਿਪੋਰਟ 'ਚ ਕਿਹਾ ਗਿਆ ਹੈ ਕਿ 2018-19 'ਚ ਚਾਲਾ ਖਾਤੇ ਦਾ ਘਾਟਾ 2.8 ਫੀਸਦੀ ਰਹਿਣ ਦਾ ਅੰਦਾਜ਼ਾ ਹੈ। ਇਸ ਤੋਂ ਪਿਛਲੇ ਵਿੱਤੀ ਸਾਲ 'ਚ ਇਹ 1.9 ਫੀਸਦੀ ਰਿਹਾ ਸੀ। ਰਿਪੋਰਟ ਮੁਤਾਬਕ ਚਾਲੂ ਵਿੱਤੀ ਸਾਲ 'ਚ ਭੁਗਤਾਨ ਸੰਤੁਲਨ ਦਾ ਵਿੱਤ ਪੋਸ਼ਣ ਚੁਣੌਤੀ ਰਹੇਗਾ। ਭੁਗਤਾਨ ਸੰਤੁਲਨ ਦਾ ਆਧਾਰ ਨਾਕਾਰਾਤਮਕ ਹੈ ਅਤੇ ਪੋਰਟਫੋਲੀਓ ਨਿਵੇਸ਼ ਵੀ ਨਾਂਹ ਪੱਖੀ ਹੈ। ਵਿੱਤੀ ਸਾਲ 2017-18 'ਚ ਕੈਡ 48.7 ਅਰਬ ਡਾਲਰ ਜਾਂ ਜੀ. ਡੀ. ਪੀ. ਦਾ 1.9 ਫੀਸਦੀ ਰਿਹਾ। ਇਹ 2016-17 ਦੇ 14.4 ਅਰਬ ਡਾਲਰ ਜਾਂ 0.6 ਫੀਸਦੀ ਤੋ ਕਿਤੇ ਵਧ ਹੈ। ਅਧਿਕਾਰਤ ਅੰਕੜਿਆਂ ਅਨੁਸਾਰ ਭਾਰਤ ਦਾ ਵਪਾਰ ਘਾਟਾ ਜੁਲਾਈ 'ਚ 18 ਅਰਬ ਡਾਲਰ 'ਤੇ ਪਹੁੰਚ ਗਿਆ ਹੈ, ਜੋ ਪੰਜ ਸਾਲ ਦਾ ਸਭ ਤੋਂ ਉੱਚਾ ਪੱਧਰ ਹੈ।
ਕਪਾਹ 'ਚ ਕੂੜੇ ਦਾ ਪੱਧਰ ਘੱਟ ਕਰਨ ਲਈ ਕਦਮ ਚੁੱਕੇ ਗਏ :CCI
NEXT STORY