ਨਵੀਂ ਦਿੱਲੀ— ਤਿਉਹਾਰੀ ਮੌਸਮ 'ਚ ਬਾਈਕ ਇੰਡਸਟਰੀ ਨੂੰ ਰਾਹਤ ਦੇਣ ਲਈ ਚਰਚਾ ਗਰਮ ਹੋ ਗਈ ਹੈ। ਸਰਕਾਰ ਜੀ. ਐੱਸ. ਟੀ. ਦਰਾਂ 'ਚ ਕਟੌਤੀ ਦਾ ਵਿਚਾਰ ਕਰ ਰਹੀ ਹੈ।
ਇਸ ਵਿਚਕਾਰ ਬਜਾਜ ਆਟੋ ਦੇ ਮੈਨੇਜਿੰਗ ਡਾਇਰੈਕਟਰ ਰਾਜੀਵ ਬਜਾਜ ਨੇ ਇਕ ਚੈਨਲ ਨਾਲ ਗੱਲਬਾਤ 'ਚ ਕਿਹਾ ਕਿ ਜੇਕਰ ਸਰਕਾਰ ਦੋਪਹੀਆ ਵਾਹਨਾਂ ਯਾਨੀ ਸਕੂਟਰ-ਮੋਟਰਸਾਈਕਲ 'ਤੇ ਜੀ. ਐੱਸ. ਟੀ. ਘਟਾਉਂਦੀ ਹੈ ਤਾਂ ਇਸ ਨਾਲ ਇੰਡਸਟਰੀ ਨੂੰ ਵੱਡਾ ਫਾਇਦਾ ਹੋਵੇਗਾ।
ਬਜਾਜ ਨੇ ਕਿਹਾ ਕਿ ਜੇਕਰ ਜੀ. ਐੱਸ. ਟੀ. ਦਰ 28 ਫੀਸਦੀ ਤੋਂ ਘਟਾ ਕੇ 18 ਫੀਸਦੀ ਕੀਤੀ ਜਾਂਦੀ ਹੈ ਤਾਂ ਇਸ ਨਾਲ ਕੀਮਤ 8,000 ਤੋਂ 10,000 ਰੁਪਏ ਤੱਕ ਘੱਟ ਸਕਦੀ ਹੈ।
ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤ 'ਚ ਸਰਕਾਰ ਨੂੰ ਪ੍ਰੋਤਸਾਹਨ (ਇਨਸੈਂਟਿਵ) ਦੇਣਾ ਚਾਹੀਦਾ ਹੈ ਤਾਂ ਜੋ ਗਾਹਕ ਬਾਜ਼ਾਰ 'ਚ ਖਰੀਦਦਾਰੀ ਲਈ ਵਾਪਸ ਪਰਤ ਸਕਣ। ਗੌਰਤਲਬ ਹੈ ਕਿ ਫਿਲਹਾਲ ਦੋਪਹੀਆ ਵਾਹਨਾਂ 'ਤੇ 28 ਫੀਸਦੀ ਜੀ. ਐੱਸ. ਟੀ. ਲੱਗਦਾ ਹੈ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੰਕੇਤ ਦਿੱਤਾ ਹੈ ਕਿ ਜੀ. ਐੱਸ. ਟੀ. ਪ੍ਰੀਸ਼ਦ ਦੀ ਬੈਠਕ 'ਚ ਇੰਡਸਟਰੀ ਦੀ ਮੰਗ 'ਤੇ ਗੌਰ ਕੀਤਾ ਜਾਵੇਗਾ। 17 ਜਾਂ 19 ਸਤੰਬਰ ਨੂੰ ਹੋਣ ਵਾਲੀ ਬੈਠਕ 'ਚ ਜੀ. ਐੱਸ. ਟੀ. ਦੇ ਮੁੱਦੇ 'ਤੇ ਵਿਚਾਰ ਕੀਤਾ ਜਾ ਸਕਦਾ ਹੈ, ਤਾਂ ਜੋ ਤਿਉਹਾਰੀ ਮੌਸਮ 'ਚ ਇਨ੍ਹਾਂ ਦੀ ਵਿਕਰੀ ਵੱਧ ਸਕੇ।
ਵੋਡਾਫੋਨ-IDEA ਦੀ ਮੁਸੀਬਤ ਵਧੀ, ਬੰਦ ਹੋ ਸਕਦਾ ਹੈ ਇਹ ਖ਼ਾਸ ਪਲਾਨ
NEXT STORY