ਨਵੀਂ ਦਿੱਲੀ (ਭਾਸ਼ਾ) – ਕੇਂਦਰੀ ਇਨਡਾਇਰੈਕਟ ਟੈਕਸ ਅਤੇ ਕਸਟਮ ਬੋਰਡ (ਸੀ. ਬੀ. ਆਈ. ਸੀ.) ਨੇ ਕਿਹਾ ਕਿ ਕਸਟਮ ਵਿਭਾਗ ਖਿਡੌਣਿਆਂ ਦੇ ਇੰਪੋਰਟ ’ਤੇ ਕਰੀਬੀ ਨਜ਼ਰ ਰੱਖ ਰਿਹਾ ਹੈ ਅਤੇ ਗੁਣਵੱਤਾ ਕੰਟਰੋਲ ਅਤੇ ਸੁਰੱਖਿਆ ਮਾਪਦੰਡ ਨੂੰ ਦਰਕਿਨਾਰ ਕਰਨ ਦੇ ਨਵੇਂ ਤੌਰ-ਤਰੀਕਿਆਂ ਨਾਲ ਲਗਾਤਾਰ ਨਜਿੱਠ ਰਿਹਾ ਹੈ। ਸਰਕਾਰ ਨੇ ਇਸ ਹਫਤੇ ਦੀ ਸ਼ੁਰੂਆਤ ’ਚ ਕਿਹਾ ਸੀ ਕਿ ਭਾਰਤੀ ਮਾਪਦੰਡ ਬਿਊਰੋ (ਬੀ. ਆਈ. ਐੱਸ.) ਦਾ ਗੁਣਵੱਤਾ ਚਿੰਨ੍ਹ ਨਾ ਹੋਣ ਅਤੇ ਨਕਲੀ ਲਾਈਸੈਂਸ ਦਾ ਇਸਤੇਮਾਲ ਕਰਨ ਕਾਰਣ ਦੇਸ਼ ਭਰ ਦੇ ਹਵਾਈ ਅੱਡਿਆਂ ਅਤੇ ਮਾਲ ’ਚ ਹੈਮਲੀਜ਼ ਅਤੇ ਆਰਚੀਜ਼ ਸਮੇਤ ਪ੍ਰਮੁੱਖ ਪ੍ਰਚੂਨ ਸਟੋਰਾਂ ਤੋਂ ਇਕ ਮਹੀਨੇ ’ਚ 18,600 ਖਿਡੌਣੇ ਜ਼ਬਤ ਕੀਤੇ ਗਏ ਹਨ।
ਸੀ. ਬੀ. ਆਈ. ਸੀ. ਨੇ ਇਕ ਟਵੀਟ ’ਚ ਕਿਹਾ ਕਿ ਕਸਟਮ ਵਿਭਾਗ ਗੁਣਵੱਤਾ ਕੰਟਰੋਲ ਅਤੇ ਸੁਰੱਖਿਆ ਮਾਪਦੰਡ ਨੂੰ ਦਰਕਿਨਾਰ ਕਰਨ ਦੇ ਨਵੇਂ ਤੌਰ-ਤਰੀਕਿਆਂ ਨਾਲ ਲਗਾਤਾਰ ਨਜਿੱਠ ਰਿਹਾ ਹੈ। ਇਸ ਲਈ ਬੋਰਡ ਬੀ. ਆਈ. ਐੱਸ. ਅਤੇ ਡੀ. ਜੀ. ਐੱਫ. ਟੀ. (ਡਾਇਰੈਕਟੋਰੇਟ ਜਨਰਲ ਆਫ ਫਾਰੇਨ ਟ੍ਰੇਡ) ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਟਵੀਟ ’ਚ ਕਿਹਾ ਗਿਆ ਕਿ ਖਿਡੌਣਿਆਂ ਦੇ ਵੱਖ-ਵੱਖ ਹਿੱਸਿਆਂ ਦੇ ਇੰਪੋਰਟ ਰਾਹੀਂ ਬੀ. ਆਈ. ਐੱਸ. ਪਾਬੰਦੀਆਂ ਨੂੰ ਦਰਕਿਨਾਰ ਕਰਨ ਲਈ ਅਪਣਾਏ ਜਾ ਰਹੇ ਨਵੇਂ ਤੌਰ-ਤਰੀਕਿਆਂ ਨਾਲ ਨਜਿੱਠਿਆ ਜਾ ਰਿਹਾ ਹੈ। ਸੀ. ਬੀ. ਆਈ. ਸੀ. ਨੇ ਟਵੀਟ ਕੀਤਾ ਕਿ ਭਾਰਤੀ ਕਸਟਮ ਵਿਭਾਗ ਬੀ. ਆਈ. ਐੱਸ. ਮਾਪਦੰਡਾਂ ਨੂੰ ਪੂਰਾ ਨਾ ਕਰਨ ਵਾਲੇ ਖਿਡੌਣਿਆਂ ਦੇ ਇੰਪੋਰਟ ਦੀ ਬਾਰੀਕੀ ਨਾਲ ਨਿਗਰਾਨੀ ਅਤੇ ਨਿਪਟਾਰਾ ਕਰ ਰਿਹਾ ਹੈ। ਸੀ. ਬੀ. ਆਈ. ਸੀ. ਦੀ ਇਹ ਟਿੱਪਣੀ ਇਕ ਵਿਅਕਤੀ ਦੇ ਟਵੀਟ ਦੇ ਜਵਾਬ ’ਚ ਕੀਤੀ ਗਈ ਹੈ। ਉਸ ਟਵੀਟ ’ਚ ਸਵਾਲ ਉਠਾਇਆ ਗਿਆ ਸੀ ਕਿ ਬੀ. ਆਈ. ਐੱਸ. ਗੁਣਵੱਤਾ ਚਿੰਨ੍ਹ ਨਾ ਹੋਣ ਦੇ ਬਾਵਜੂਦ ਇੰਪੋਰਟ ਕੀਤੇ ਖਿਡੌਣਿਆਂ ਨੂੰ ਕਸਟਮ ਵਿਭਾਗ ਤੋਂ ਨਿਕਾਸੀ ਕਿਵੇਂ ਮਿਲ ਗਈ।
ਕੱਚਾ ਤੇਲ ਸਸਤਾ ਹੋਣ ਦੇ ਬਾਵਜੂਦ ਘੱਟ ਨਹੀਂ ਹੋ ਰਹੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ, ਜਾਣੋ ਵਜ੍ਹਾ
NEXT STORY