ਸਿੰਗਾਪੁਰ—ਭਾਰਤ ਦੀ ਆਰਥਿਕ ਵਾਧਾ ਦਰ ਦੇ ਆਉਣ ਵਾਲੇ ਮਹੀਨਿਆਂ 'ਚ ਖਪਤ ਖੇਤਰ ਦੀ ਕਮਜ਼ੋਰੀ ਦੇ ਚੱਲਦੇ ਦੂਜੀ ਤਿਮਾਹੀ ਦੇ ਦੌਰਾਨ ਆਰਥਿਕ ਸੁਸਤੀ ਹੋਰ ਗਹਿਰਾ ਸਕਦੀ ਹੈ। ਸਿੰਗਾਪੁਰ ਦੇ ਡੀ.ਬੀ.ਐੱਸ. ਬੈਂਕ ਨੇ ਸੋਮਵਾਰ ਨੂੰ ਇਹ ਅਨੁਮਾਨ ਪ੍ਰਗਟ ਕੀਤਾ। ਡੀ.ਬੀ.ਐੱਸ. ਨੇ ਆਪਣੀ ਦੈਨਿਕ ਆਰਥਿਕ ਰਿਪੋਰਟ 'ਚ ਕਿਹਾ ਹੈ ਕਿ ਸਾਲ 2019 'ਚ ਅਪ੍ਰੈਲ ਤੋਂ ਜੂਨ ਦੇ ਪੰਜ ਫੀਸਦੀ ਦੇ ਮੁਕਾਬਲੇ ਜੁਲਾਈ ਤੋਂ ਸਤੰਬਰ 'ਚ ਸਾਲ ਦਰ ਸਾਲ ਆਧਾਰ 'ਤੇ ਵਾਸਤਵਿਕ ਜੀ.ਡੀ.ਪੀ. ਵਾਧਾ 4.3 ਫੀਸਦੀ ਰਹਿ ਸਕਦੀ ਹੈ।
ਬੈਂਕ ਨੇ ਕਿਹਾ ਕਿ ਨਿੱਜੀ ਖੇਤਰ 'ਚ ਗਤੀਵਿਧੀਆਂ ਦੇ ਕਮਜ਼ੋਰ ਰਹਿਣ ਦੇ ਨਾਲ-ਨਾਲ ਆਰਥਿਕ ਵਾਧਾ ਦੇ ਲਿਹਾਜ਼ ਨਾਲ ਮੁੱਖ ਮੰਨੇ ਜਾਣ ਵਾਲੇ ਖਪਤ ਖੇਤਰ 'ਚ ਸੁਸਤੀ ਵਧ ਸਕਦੀ ਹੈ। ਰਿਪੋਰਟ 'ਚ ਕਿਹਾ ਗਿਆ ਹੈ ਕਿ ਨਵੇਂ ਪ੍ਰਾਜੈਕਟਾਂ ਦੀ ਘੋਸ਼ਣਾ ਦੀ ਰਫਤਾਰ ਕਈ ਸਾਲ ਦੇ ਨਿਮਨ ਪੱਧਰ 'ਤੇ ਪਹੁੰਚ ਗਈ ਹੈ। ਦੂਜੇ ਪਾਸੇ ਮੱਧਵਰਤੀ ਅਤੇ ਪੂੰਜੀਗਤ ਸਾਮਾਨਾਂ, ਟਿਕਾਊ ਉਪਭੋਕਤਾ ਖੇਤਰ ਦੀ ਕਮਜ਼ੋਰ ਮੰਗ ਦੀ ਵਜ੍ਹਾ ਨਾਲ ਉਤਪਾਦਨ ਦੀ ਰਫਤਾਰ ਵੀ ਹੌਲੀ ਪਈ ਹੈ। ਰਿਜ਼ਰਵ ਬੈਂਕ ਦੀਆਂ ਸਰਵੇਖਣ ਰਿਪੋਰਟਾਂ 'ਚ ਆਮਦਨ ਅਤੇ ਰੁਜ਼ਗਾਰ ਦੀ ਸਥਿਤੀ ਨੂੰ ਲੈ ਕੇ ਉਪਭੋਗਤਾ ਧਾਰਨਾ 'ਚ ਗਿਰਾਵਟ ਦਾ ਰੁਖ ਝਲਕਦਾ ਹੈ। ਪ੍ਰਤੱਖ ਅਤੇ ਅਪ੍ਰਤੱਖ ਟੈਕਸ ਕੁਲੈਕਸ਼ਨ ਵੀ ਮੰਗ 'ਚ ਕਮੀ ਨੂੰ ਦਰਸਾਉਂਦੇ ਹਨ।
ਬੈਂਕਾਂ ਅਤੇ ਗੈਰ-ਬੈਂਕਿੰਗ ਖੇਤਰ 'ਚ ਰਿਣ ਵਾਦਾ ਵੀ ਪਹਿਲਾਂ ਦੇ ਮੁਕਾਬਲੇ ਹੌਲੀ ਪਈ ਹੈ। ਬੈਂਕਾਂ ਨੇ ਕਰਜ਼ ਦੇਣ ਦੇ ਮਾਮਲੇ 'ਚ ਛਾਣਬੀਣ ਅਤੇ ਦਸਤਾਵੇਜ਼ਾਂ ਦੀ ਪੜਤਾਲ 'ਚ ਸਖਤੀ ਵਰਤਣੀ ਸ਼ੁਰੂ ਕੀਤੀ ਹੈ। ਹਾਲਾਂਕਿ ਵਪਾਰ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਰਯਾਤ 'ਚ ਸੁਸਤੀ ਦੇ ਨਾਲ ਗੈਰ-ਤੇਲ ਅਤੇ ਗੈਰ-ਸੋਨਾ ਆਯਾਤ ਦੀ ਗਿਰਾਵਟ ਨਾਲ ਸੰਤੁਲਨ ਬਣਿਆ ਰਹਿ ਸਕਦਾ ਹੈ। ਜੁਲਾਈ-ਸਤੰਬਰ ਤਿਮਾਹੀ ਦੇ ਜੀ.ਡੀ.ਪੀ. ਵਾਧੇ ਦੇ ਅੰਕੜੇ ਇਸ ਹਫਤੇ ਜਾਰੀ ਹੋਣੇ ਹਨ।
ਗੋਦਰੇਜ ਇੰਪਲਾਈਜੇਜ਼ ਅਗਲੇ ਤਿੰਨ ਸਾਲ 'ਚ ਸਮਰੱਥਾ ਵਿਸਤਾਰ 'ਚ ਕਰੇਗੀ 700 ਕਰੋੜ ਨਿਵੇਸ਼
NEXT STORY